-ਪੀਟੀਸੀ ਮਿਊਜ਼ਿਕ ਐਵਾਰਡ ਨਾਲ ਸੰਗੀਤਮਈ ਹੋਈ ਸ਼ਾਮ
-ਬੈਸਟ ਫੋਕ ਪੋਪ ਐਲਬਮ ਦਾ ਐਵਾਰਡ ਰਣਜੀਤ ਬਾਵਾ ਦੀ ਐਲਬਮ ਮਿੱਟੀ ਦਾ ਬਾਵਾ ਨੂੰ
- ਬੈਸਟ ਮਿਊਜ਼ਿਕ ਡਾਇਰੈਕਟਰ ਸਿੰਗਲ ਟਰੈਕ ਦਾ ਐਵਾਰਡ ਸੁੱਖੀ ਨੂੰ
- ਨਿਊ ਆਰਟਿਸਟ ਜੋਬਨ ਸੰਧੂ ਤੇ ਜੋਰਡਨ ਨੂੰ
ਕੁਲਵਿੰਦਰ ਸਿੰਘ, ਜਲੰਧਰ
ਜਲੰਧਰ ਦੀ ਪੀਏਪੀ ਗਰਾਊਂਡ 'ਚ ਹੋਏ ਪੀਟੀਸੀ ਮਿਊਜ਼ਿਕ ਐਵਾਰਡ 2016 ਨਾਲ 26 ਮਈ ਦੀ ਸ਼ਾਮ ਸੰਗੀਤਮਈ ਬਣ ਗਈ। ਇਸ 'ਚ ਪੰਜਾਬੀ ਸੰਗੀਤ ਜਗਤ ਨਾਲ ਜੁੜੀਆਂ ਸ਼ਖ਼ਸੀਅਤਾਂ ਨੇ ਮਾਂ-ਬੋਲੀ ਦੀ ਸੇਵਾ ਕਰਦੇ ਹੋਏ ਇਥੇ ਆਪਣੀ ਕਲਾ ਦਾ ਮੁਜ਼ਾਹਰਾ ਕੀਤਾ। ਉਥੇ ਪੀਟੀਸੀ ਵੱਲੋਂ ਉਨ੍ਹਾਂ ਦੀ ਕਲਾ ਦਾ ਮੁਲਾਂਕਣ ਕਰਦੇ ਹੋਏ ਵੱਖ-ਵੱਖ ਖੇਤਰਾਂ 'ਚ ਬੀਤੇ ਸਾਲ ਕੀਤੀ ਵਧੀਆ ਕਾਰਗੁਜ਼ਾਰੀ ਲਈ ਸਨਮਾਨਿਤ ਕੀਤਾ ਗਿਆ। ਸ਼ਾਮ 6 ਵਜੇ ਤੋਂ ਦੇਰ ਰਾਤ ਚੱਲੇ ਇਸ ਪ੍ਰੋਗਰਾਮ 'ਚ ਕਾਰੋਬਾਰੀ ਜਗਤ ਦੀਆਂ ਅਹਿਮ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਸਟੇਜ ਸੰਚਾਲਨ ਦੀ ਭੂਮਿਕਾ ਜੱਸੀ ਗਿੱਲ, ਰੌਸ਼ਨ ਪਿ੍ਰੰਸ ਤੇ ਚੰਦਨ ਪ੍ਰਭਾਕਰ ਨੇ ਬਾਖੂਬੀ ਨਿਭਾਈ। ਲੰਮੀ ਹੇਕ ਦੀ ਮਾਲਕ ਗੁਰਮੀਤ ਬਾਵਾ ਨੂੰ ਇਸ ਐਵਾਰਡ ਸਮਾਗਮ ਦੌਰਾਨ ਲਾਈਫ ਟਾਈਮ ਐਚੀਵਮੈਂਟ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਗੁਰਮੀਤ ਬਾਵਾ ਨੇ ਇਸ ਮੌਕੇ ਜਿਥੇ ਲੋਕ ਗੀਤਾਂ ਦਾ ਮੁਜ਼ਾਹਰਾ ਕੀਤਾ ਉਥੇ ਆਪਣੀ ਸੰਗੀਤਕ ਜ਼ਿੰਦਗੀ ਦੇ 50 ਸਾਲਾਂ ਦਾ ਤਜਰਬਾ ਵੀ ਸਾਂਝਾ ਕੀਤਾ। ਇਸ ਸੰਗੀਤਕ ਸ਼ਾਮ 'ਚ ਜਿਥੇ ਵੱਖ-ਵੱਖ ਫਨਕਾਰਾਂ ਨੇ ਗੀਤਾਂ ਰਾਹੀਂ ਲੋਕਾਂ ਨੂੰ ਅਨੰਦਿਤ ਕੀਤਾ ਇਥੇ ਚੰਦਨ ਪ੍ਰਭਾਕਰ ਨੇ ਮਾਹੌਲ ਨੂੰ ਹਾਸੇ-ਠੱਠੇ ਵਾਲਾ ਬਣਾਈ ਰੱਖਿਆ। ਨੇਹਾ ਕੱਕੜ ਦੀ ਪੇਸ਼ਕਾਰੀ ਨੇ ਜਿਥੇ ਲੋਕਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ ਉਥੇ ਜੈਜ਼ੀ ਬੀ ਨੇ ਉਸਤਾਦ ਕੁਲਦੀਪ ਮਾਣਕ ਦੀ ਰਵਾਇਤ ਨੂੰ ਕਾਇਮ ਰੱਖਦੇ ਹੋਏ ਬੰਦਾ ਬਹਾਦਰ ਦੀ ਵਾਰ ਨਾਲ ਆਰੰਭਤਾ ਕਰਦੇ ਹੋਏ ਹਰੇਕ ਸ਼ੈਲੀ ਦਾ ਗੀਤ ਗਾ ਕੇ ਲੋਕਾਂ ਦੀ ਵਾਹ-ਵਾਹ ਖੱਟੀ। ਮਿਸ ਪੂਜਾ ਨੇ ਵੀ ਆਪਣੀ ਕਲਾ ਰਾਹੀਂ ਲੋਕਾਂ ਦੇ ਦਿਲਾਂ ਦੀ ਧੜਕਣ ਇਕ ਵਾਰ ਫਿਰ ਛੇੜੀ। ਬਾਲੀਵੁੱਡ ਐਕਟਰ ਅਮੀਸ਼ਾ ਪਟੇਲ ਵੀ ਲੋਕਾਂ ਲਈ ਖਿੱਚ ਦਾ ਕੇਂਦਰ ਬਣੀ ਰਹੀ। ਉਹ ਬਾਕਸ ਿਯਕਟ ਲੀਗ ਦੀ ਰਾਇਲ ਪਟਿਆਲਵੀ ਟੀਮ ਦੀ ਮਸ਼ਹੂਰੀ ਕਰਨ ਲਈ ਉਥੇ ਪੁੱਜੇ ਸਨ।
ਪੀਟੀਸੀ ਪੰਜਾਬੀ ਮਿਊਜ਼ਿਕ ਐਵਾਰਡ ਨਾਈਟ 'ਚ ਵਿਸ਼ੇਸ਼ ਰੂਪ ਨਾਲ ਜਾਗਰਣ ਗਰੁੱਪ ਦੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਡੇ ਸਟੇਟ ਹੈੱਡ ਮੀਨਾਕਸ਼ੀ ਸ਼ਰਮਾ, ਜਾਗਰਣ ਪ੍ਰਕਾਸ਼ਨ ਲਿਮਟਿਡ ਦੇ ਜਨਰਲ ਮੈਨੇਜਰ ਨੀਰਜ ਸ਼ਰਮਾ, ਦੈਨਿਕ ਜਾਗਰਣ ਦੇ ਸੀਨੀਅਰ ਸਮਾਚਾਰ ਸੰਪਾਦਕ ਵਿਜੈ ਗੁਪਤਾ, ਪੁਲਸ ਕਮਿਸ਼ਨਰ ਅਰਪਿਤ ਸ਼ੁਕਲਾ ਨੇ ਹਿੱਸਾ ਲਿਆ। ਇਸ ਦੌਰਾਨ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਸਟੇਟ ਹੈੱਡ ਮੀਨਾਕਸ਼ੀ ਸ਼ਰਮਾ ਨੇ ਮਿਊਜ਼ਿਕ ਐਵਾਰਡ ਨਾਈਟ 'ਚ ਬੈਸਟ ਮਿਊਜ਼ਿਕ ਡਾਇਰੈਕਟਰ ਸਿੰਗਲ ਟਰੈਕ ਦਾ ਐਵਾਰਡ ਪੰਜਾਬੀ ਗਾਇਕ ਸੁੱਖੀ-ਰਫ਼ਤਾਰ ਅਤੇ ਨਵਇੰਦਰ ਤੇ ਬਾਦਸ਼ਾਹ ਨੂੰ ਉਨ੍ਹਾਂ ਦੇ ਹਿੱਟ ਗੀਤ 'ਵੱਖਰਾ ਸਵੈਗ' ਲਈ ਦਿੱਤੇ। ਇਸ ਮੌਕੇ ਉਨ੍ਹਾਂ ਨਾਲ ਪੰਜਾਬੀ ਗਾਇਕ ਬਾਈ ਅਮਰਜੀਤ ਤੇ ਸੁਦੇਸ਼ ਕੁਮਾਰੀ ਵੀ ਮੌਜੂਦ ਸੀ।
ਇਨ੍ਹਾਂ ਸ਼੍ਰੇਣੀਆਂ 'ਚ ਮਿਲਿਆ ਐਵਾਰਡ
- ਲਾਈਫ ਟਾਈਮ ਐਚੀਵਮੈਂਟ ਐਵਾਰਡ - ਗੁਰਮੀਤ ਬਾਵਾ
- ਬੈਸਟ ਵੀਡੀਓ ਧਾਰਮਿਕ - ਗੁਰਮੀਤ ਸਿੰਘ
- ਬੈਸਟ ਧਾਰਮਿਕ ਵੀਡੀਓ ਐਲਬਮ - ਭਾਈ ਰਣਜੀਤ ਸਿੰਘ
- ਬੈਸਟ ਰਿਲੀਜਨ ਐਲਬਮ ਨਾਨ-ਟ੫ੈਡੀਸ਼ਨਲ - ਰੋਰ ਆਫ ਸਿੰਘ, ਗੁਰਪ੍ਰੀਤ ਸਿੰਘ
- ਬੈਸਟ ਮਿਊਜ਼ਿਕ ਡਾਇਰੈਕਟਰ ਫਾਰ ਐਲਬਮ - ਗੁਰਮੀਤ ਸਿੰਘ
- ਬੈਸਟ ਵੀਡੀਓ ਡਾਇਰੈਕਟਰ - ਪ੍ਰਮੋਦ ਸ਼ਰਮਾ ਰਾਣਾ
- ਬੈਸਟ ਨਿਊ ਆਰਟਿਸਟ ਫੀਮੇਲ- ਜੈਨੀ ਜੌਹਲ (ਯਾਰੀ ਜੱਟ ਦੀ) ਤੇ ਸੂਫੀ ਸਪੇਰੋ (ਰਾਤਾਂ)
- ਬੈਸਟ ਮਿਊਜ਼ਿਕ ਡਾਇਰੈਕਟਰ ਸਿੰਗਲ ਟਰੈਕ- ਨਵਇੰਦਰ-ਬਾਦਸ਼ਾਹ (ਵੱਖਰਾ ਸਵੈਗ) ਤੇ ਸੁੱਖੀ ਰਫ਼ਤਾਰ
- ਬੈਸਟ ਵੀਡੀਓ - ਰੋਸ਼ਨ ਪਿ੍ਰੰਸ (ਦਿਲ ਡਰਦਾ)
- ਬੈਸਟ ਨਿਊ ਆਰਟਿਸਟ - ਜੋਬਨ ਸੰਧੂ (ਜੱਟ ਮਹਿਕਮਾ) ਤੇ ਜੋਰਡਨ ਸੰਧੂ (ਮੁੱਛ ਫੁੱਟ ਗੱਭਰੂ
- ਬੈਸਟ ਨਾਨ ਰੈਜ਼ੀਡੈਂਸ਼ੀਅਲ ਮਿਊਜ਼ਿਕ ਡਾਇਰੈਕਟਰ ਪੰਜਾਬੀ - ਡਾ. ਜਿਊਸ (ਸਪੀਡ)
- ਬੈਸਟ ਨਾਨ ਟਰੈਡੀਸ਼ਨਲ ਰੈਜ਼ੀਡੈਂਸ਼ੀਅਲ ਪੰਜਾਬੀ ਵੋਕਲਿਸਟ- ਜੈਜ਼ੀ ਬੀ
- ਰਾਈਜ਼ਿੰਗ ਸਟਾਰ- ਗਗਨ ਕੋਕਰੀ
- ਬੈਸਟ ਪੰਜਾਬ ਸਾਂਗ ਇਨ ਹਿੰਦੀ ਮੂਵੀ- ਫਿਲਮ ਰਾਏ, ਚਿੱਟੀਆਂ ਕਲਾਈਆਂ
ਬੈਸਟ ਦੋਗਾਣਾ ਜੋੜੀ - ਪ੍ਰਭਗਿੱਲ ਤੇ ਸੁਦੇਸ਼ ਕੁਮਾਰੀ
ਬੈਸਟ ਗਰੁੱਪ ਸਾਂਗ ਐਵਾਰਡ- ਗੁਰੂ ਰੰਧਾਵਾ, ਬੋਹੇਮੀਆ (ਪਟੋਲਾ) ਨਵਇੰਦਰ-ਬਾਦਸ਼ਾਹ (ਵੱਖਰਾ ਸਵੈਗ) ਨੇਹਾ ਕੱਕੜ- ਹਰਸ਼ਿਤ ਤੋਮਰ (ਜੇਗੂਆਰ ਤੇ ਪਿਆਰ)
ਬੈਸਟ ਫੋਕ ਪੋਪ ਐਲਬਮ - ਰਣਜੀਤ ਬਾਵਾ (ਮਿੱਟੀ ਦਾ ਬਾਵਾ)
ਬੈਸਟ ਪੋਪ ਵੋਕਲਿਸਟ - ਲਖਵਿੰਦਰ ਵਡਾਲੀ।