ਪੱਤਰ ਪ੍ਰੇਰਕ, ਦੋਦਾ : ਪਿੰਡ ਕੋਟਲੀ ਅਬਲੂ ਵਿਖੇ ਮਹਾਰਿਸ਼ੀ ਵਾਲਮੀਕ ਆਸ਼ਰਮ ਕਮੇਟੀ ਵੱਲੋਂ ਇਲਾਕੇ ਦੀ ਸੁੱਖ ਸ਼ਾਂਤੀ ਲਈ ਹਰ ਸਾਲ ਦੀ ਤਰ੍ਹਾਂ ਗਰਾਮ ਪੰਚਾਇਤ, ਸਮੂਹ ਨਗਰ ਵਾਸੀਆਂ ਅਤੇ ਕੋਠੇ ਢਾਣੀਆਂ ਦੇ ਸਹਿਯੋਗ ਨਾਲ 9ਵਾਂ ਵਿਸ਼ਾਲ ਭੰਡਾਰਾ ਕਰਵਾਇਆ ਗਿਆ। ਇਸ ਮੌਕੇ ਮੁੱਖ ਸੇਵਾਦਾਰ ਬਲਕਰਨ ਸਿੰਘ ਪੰਚ ਨੇ ਕਿਹਾ ਕਿ ਗੁਰੂਆਂ ਪੀਰਾਂ ਅਤੇ ਮਹਾਰਿਸ਼ੀਆਂ ਦੇ ਵਿਖਾਏ ਰਸਤੇ ਤੇ ਚੱਲਣਾ ਚਾਹੀਦਾ ਹੈ ਅਤੇ ਸਾਨੂੰ ਸਭ ਨੂੰ ਅਜਿਹੇ ਪ੫ੋਗਰਾਮ ਕਰਵਾਉਣੇ ਚਾਹੀਦੇ ਕਿੳਂੁਕਿ ਇਹ ਸਾਡੇ ਅੰਦਰ ਆਪਸੀ ਪ੫ੇਮ-ਪਿਆਰ ਅਤੇ ਭਾਈਚਾਰਾ ਵਧਾਉਂਦੇ ਹਨ। ਇਸ ਮੌਕੇ ਆਈਆਂ ਸੰਗਤਾਂ ਨੂੰ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਪਿੰਡ ਦੀ ਸਰਪੰਚ ਜਸਪ੫ੀਤ ਕੌਰ, ਲਖਵਿੰਦਰ ਸਿੰਘ, ਗੇਜ ਸਿੰਘ, ਗੁਰਚਰਨ ਸਿੰਘ, ਬਾਬਾ ਦਰਸ਼ਨ ਰਾਮ, ਬਲਜੀਤ ਕੌਰ ਪੰਚ, ਗੁਰਮੀਤ ਕੌਰ ਪੰਚ, ਰੂਪ ਸਿੰਘ ਪੰਚ, ਬਲਵਿੰਦਰ ਸਿੰਘ ਪੰਚ, ਪੂਰਨ ਸਿੰਘ ਐਨ ਆਰ ਆਈ ਤੋਂ ਇਲਾਵਾ ਸਮੂਹ ਕਮੇਟੀ ਮੈਂਬਰ ਅਤੇ ਨਗਰ ਵਾਸੀ ਹਾਜ਼ਰ ਸਨ।
ਤਸਵੀਰ : 23ਐਮਕੇਟੀਪੀ01
ਕੈਪਸ਼ਨ : ਭੰਡਾਰੇ ਦੇ ਮੌਕੇ ਇਕੱਤਰ ਸ਼ਰਧਾਲੂ ਤੇ ਸੇਵਾਦਾਰ।