133)ਮੰਦੀਪ ਕੌਰ ਤੇ ਉਸ ਦੀ ਧੀ ਵਿਵੇਕਨੂਰ ਗੁਮਸ਼ੁਦਾ।
ਜੇਐਨਐਨ, ਲੁਧਿਆਣਾ : ਟਿੱਬਾ ਰੋਡ ਵਾਸੀ ਇਕ ਅੌਰਤ ਆਪਣੀ ਬੱਚੀ ਸਮੇਤ ਸ਼ੱਕੀ ਹਾਲਾਤ ਵਿਚ ਲਾਪਤਾ ਹੋ ਗਈ। ਪਤੀ ਅੰਗਰੇਜ ਸਿੰਘ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਥਾਣਾ ਜੋਧੇਵਾਲ ਦੀ ਪੁਲਸ ਨੇ ਸ਼ਿਕਾਇਤ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦੇ ਅੰਗਰੇਜ ਸਿੰਘ ਨੇ ਦੱਸਿਆ ਕਿ 22 ਮਈ ਨੂੰ ਉਹ ਆਪਣੇ ਸਾਲੇ ਕੋਲ ਕੰਮ ਦਾ ਪਤਾ ਕਰਨ ਲਈ ਗਏ ਸਨ। ਜਦੋਂ ਉਹ ਵਾਪਸ ਆਏ, ਤਾਂ ਦੇਖਿਆ ਕਿ ਉਨ੍ਹਾਂ ਦੀ ਪਤਨੀ ਮਨਦੀਪ ਕੌਰ ਤੇ ਧੀ ਵਿਵੇਕਨੂਰ ਘਰ 'ਤੇ ਨਹੀਂ ਸੀ। ਜਿਨ੍ਹਾਂ ਦੀ ਉਨ੍ਹਾਂ ਨੇ ਕਾਫੀ ਭਾਲ ਕੀਤੀ, ਪਰ ਉਨ੍ਹਾਂ ਦਾ ਕੁਝ ਪਤਾ ਨਹੀਂ ਲੱਗ ਸਕਿਆ।