ਸੰਜੇ ਸ਼ਰਮਾ, ਜਲੰਧਰ : ਦਿਵਿਆ ਜੋਤੀ ਸੰਸਥਾ ਵੱਲੋਂ ਸੋਮਵਾਰ ਸਤਿਸੰਗ ਸਮਾਗਮ ਦਾ ਪ੍ਰਬੰਧ ਕੀਤਾ ਗਿਆ, ਜਿਸ 'ਚ ਪ੫ਵਚਨ ਕਰਦੇ ਹੋਏ ਸਾਧਵੀ ਨਿਵੇਦਿਤਾ ਭਾਰਤੀ ਨੇ ਕਿਹਾ ਇਮਾਨਦਾਰੀ ਤੇ ਨੈਤਿਕਤਾ ਦਾ ਪਾਲਣ ਕਰਨ ਵਾਲੇ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਠੋਸ ਵਿਚਾਰ ਵਾਲੇ ਵਿਅਕਤੀ ਹਮੇਸ਼ਾ ਆਪਣੇ ਮੰਜ਼ਿਲ ਪ੍ਰਾਪਤ ਕਰਦੇ ਹਨ। ਇਸ ਲਈ ਕਿਸੇ ਨੂੰ ਹਾਣੀ ਨਹੀਂ ਪਹੁੰਚਾਉਣੀ ਚਾਹੀਦੀ ਹੈ। ਕਿਸੇ ਵੀ ਬੇਜ਼ੁਬਾਨ ਜਾਂ ਕਮਜ਼ੋਰ ਨੂੰ ਡਰਾਉਣਾ ਨਹੀਂ ਚਾਹੀਦਾ ਹੈ। ਇਸ ਸਮਾਗਮ 'ਚ ਕਾਲੀ ਭਾਰਤੀ ਤੇ ਸੁਨੀਲ ਨੇ ਭਜਨਾਂ ਦਾ ਗਾਇਨ ਕਰਕੇ ਸ਼ਰਧਾਲੂਆਂ ਦਾ ਮੰਨ ਮੋਹ ਲਿਆ।
↧