ਸਟਾਫ ਰਿਪੋਰਟਰ, ਜਲੰਧਰ : ਭਾਰਤ ਵਿਕਾਸ ਪ੍ਰੀਸ਼ਦ ਜਲੰਧਰ ਮੁੱਖ ਸ਼ਾਖਾ ਵੱਲੋਂ 'ਗੁਰੂ ਵੰਦਨ ਛਾਤਰ ਅਭਿਨੰਦਨ' ਤੇ ਵਜੀਫ਼ਾ ਵੰਡ ਸਮਾਗਮ ਕਰਵਾਇਆ। ਬਸਤੀ ਨੌਂ ਵਿਖੇ ਆਰਿਆ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਏ ਸਮਾਗਮ ਦੀ ਪ੍ਰਧਾਨਗੀ ਵਿਕਰਮ ਅਰੋੜਾ ਨੇ ਕੀਤੀ। ਪ੍ਰੋਗਰਾਮ ਦੌਰਾਨ ਗੋਪਾਲ ਿਯਸ਼ਨ ਲੂੰਬਾ ਪ੍ਰਧਾਨ, ਵਿਵੇਕ ਸ਼ਰਮਾ ਸਕੱਤਰ, ਹਰਸ਼ਵਰਧਨ ਸ਼ਰਮਾ ਪ੍ਰਦੇਸ਼ ਕਨਵੀਨਰ, ਰਾਜ ਸਭਰਵਾਲ ਪ੍ਰਦੇਸ਼ ਮੀਤ ਪ੍ਰਧਾਨ, ਐੱਸਡੀ ਸ਼ਰਮਾ, ਬੀਕੇ ਦੱਤਾ, ਿਯਸ਼ਨਾ ਜੁਨੇਜਾ ਸੀਨੀਅਰ ਮੀਤ ਪ੍ਰਧਾਨ, ਏਕੇ ਸ਼ਰਮਾ, ਐੱਸਐੱਮ ਨਈਅਰ ਤੇ ਯਸ਼ ਮਹਾਜਨ ਨੇ ਸ਼ਿਰਕਤ ਕੀਤੀ।
ਇਸ ਦੌਰਾਨ ਗੋਪਾਲ ਿਯਸ਼ਨ ਲੂੰਬਾ ਵੱਲੋਂ ਅਨੁਸ਼ਾਸਨ ਬਾਰੇ ਜਾਣਕਾਰੀ ਦਿੱਤੀ ਗਈ। ਰਾਜ ਸਭਰਵਾਲ ਨੇ ਸਕੂਲ ਦੇ 11 ਅਧਿਆਪਕਾਂ ਤੇ 11 ਵਿਦਿਆਰਥਣਾਂ ਨੂੰ ਵਜੀਫ਼ੇ ਪ੍ਰਦਾਨ ਕਰਕੇ ਸਨਮਾਨਿਤ ਕੀਤਾ। ਐੱਸਡੀ ਸ਼ਰਮਾ ਨੇ ਗੁਰੂ ਦੀ ਮਹੱਤਤਾ ਦੱਸੀ। ਵਿਕਰਮ ਅਰੋੜਾ ਨੇ ਗੁਰੂ, ਮਾਪੇ, ਅਧਿਆਪਕ ਤੇ ਦੇਸ਼ ਲਈ ਕੰਮ ਕਰਨ ਲਈ ਪ੍ਰੇਰਿਤ ਕੀਤਾ। ਸਕੂਲ ਪਿ੍ਰੰਸੀਪਲ ਮੀਨੂ ਸਲੂਜਾ ਨੇ ਭਾਰਤ ਵਿਕਾਸ ਪ੍ਰੀਸ਼ਦ ਦੇ ਮੈਂਬਰਾਂ ਦਾ ਸਵਾਗਤ ਕੀਤਾ। ਹਰਸ਼ਵਰਧਨ ਸ਼ਰਮਾ ਸਟੇਟ ਕਨਵੀਨਰ ਨੇ ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਾਜੈਕਟਾਂ ਬਾਰੇ ਜਾਣਕਾਰੀ ਦਿੱਤੀ। ਅੰਤ 'ਚ ਿਯਸ਼ਨਾ ਜੁਨੇਜਾ ਨੇ 'ਬੇਟੀ ਪੜ੍ਹਾਓ ਬੇਟੀ ਬਚਾਓ' ਦਾ ਸੰਦੇਸ਼ ਦਿੱਤਾ।