ਸਿਟੀ-ਪੀ55) ਡੀਟੀਓ ਦੀ 11 ਨੰਬਰ ਖਿੜਕੀ ਬਾਹਰ ਲੱਗੀ ਲੋਕਾਂ ਦੀ ਲੰਮੀ ਲਾਈਨ।
ਸਿਟੀ-ਪੀ56) ਟਰੈਕ ਤੇ ਸਰਵਰ ਬੰਦ ਹੋਣ ਕਾਰਨ ਕੰਮ ਸ਼ੁਰੂ ਹੋਣ ਦਾ ਇੰਤਜਾਰ ਕਰਦੇ ਲੋਕ।
- ਦੋ ਛੁੱਟੀਆਂ ਤੋਂ ਬਾਅਦ ਖੁਲ੍ਹੀ ਤਹਿਸੀਲ 'ਚ ਲੋਕ ਰਹੇ ਪਰੇਸ਼ਾਨ
ਲਖਬੀਰ, ਜਲੰਧਰ
ਤਹਿਸੀਲ ਕੰਪਲੈਕਸ 'ਚ ਸੋਮਵਾਰ ਦਾ ਦਿਨ ਲੋਕਾਂ ਲਈ ਕੋਈ ਜ਼ਿਆਦਾ ਵਧੀਆ ਸਾਬਤ ਨਹੀਂ ਹੋਇਆ ਕਿਉਂਕਿ ਸੋਮਵਾਰ ਨੂੰ ਤਹਿਸੀਲ 'ਚ ਜਨਤਾ ਨੂੰ ਬਿਜਲੀ, ਪਾਣੀ, ਸਰਵਰ ਤੇ ਪਿੰ੍ਰਟਰ ਖ਼ਰਾਬ ਹੋਣ ਕਾਰਨ ਖੂਬ ਪਰੇਸ਼ਾਨ ਹੋਣਾ ਪਿਆ। ਸੋਮਵਾਰ ਨੂੰ ਤਹਿਸੀਲ 'ਚ ਪੂਰਾ ਦਿਨ ਬਿਜਲੀ ਠੱਪ ਰਹੀ, ਜਿਸ ਕਾਰਨ ਭਾਵੇਂ ਕੰਮ ਪ੍ਰਭਾਵਿਤ ਨਹੀਂ ਹੋਇਆ ਪਰ ਲੋਕਾਂ ਨੂੰ ਗਰਮੀ 'ਚ ਬੈਠ ਕੇ ਕੰਮ ਕਰਵਾਉਣ ਲਈ ਮਜਬੂਰ ਜ਼ਰੂਰ ਹੋਣਾ ਪਿਆ। ਜਿੱਥੇ ਇਕ ਪਾਸੇ ਬਿਜਲੀ ਠੱਪ ਹੋਣ ਕਾਰਨ ਵਾਟਰ ਕੂਲਰਾਂ 'ਚ ਪਾਣੀ ਨਹੀਂ ਸੀ, ਉਥੇ ਦੂਜੇ ਪਾਸੇ ਤਹਿਸੀਲਦਾਰਾਂ ਦੇ ਦਫ਼ਤਰਾਂ ਦੇ ਸਾਹਮਣੇ ਸੀਵਰੇਜ ਜਾਮ ਕਾਰਨ ਵਾਟਰ ਕੂਲਰ ਕਈ ਦਿਨਾਂ ਤੋਂ ਬੰਦ ਕੀਤੇ ਜਾਣ ਕਾਰਨ ਲੋਕਾਂ ਨੂੰ ਪਿਆਸ ਬੁਝਾਉਣ ਲਈ ਪਾਣੀ ਮੁੱਲ ਖ਼ਰੀਦਣਾ ਪਿਆ। ਸਰਵਰ ਬੰਦ ਹੋਣ ਕਾਰਨ ਡੀਟੀਓ ਦਫ਼ਤਰ ਦੇ 11 ਨੰਬਰ ਕਾਊਂਟਰ 'ਤੇ ਲੋਕਾਂ ਦੀਆਂ ਫੀਸਾਂ ਨਹੀਂ ਕੱਟੀਆਂ ਗਈਆਂ, ਜਿਸ ਕਾਰਨ ਲੰਮੀਆਂ ਕਤਾਰਾਂ ਲੱਗੀਆਂ ਰਹੀਆਂ। ਇਸੇ ਤਰ੍ਹਾਂ ਸਰਵਰ ਦੀ ਸਮੱਸਿਆ ਕਾਰਨ ਅੱਜ ਆਨਲਾਈਨ ਲਾਇਸੈਂਸ ਟਰੈਕ 'ਤੇ ਵੀ ਲੋਕਾਂ ਨੂੰ ਖੂਬ ਪਰੇਸ਼ਾਨ ਹੋਣਾ ਪਿਆ। ਦੇਖਿਆ ਗਿਆ ਕਿ ਸਵੇਰ ਤੋਂ ਲੈ ਕੇ ਦੁਪਹਿਰ 12 ਵਜੇ ਤਕ ਸਰਵਰ ਠੱਪ ਹੋਣ ਕਾਰਨ ਲੋਕਾਂ ਦੇ ਕੰਮ ਨਹੀਂ ਹੋ ਸਕੇ, ਜਿਸ ਕਾਰਨ ਕਈ ਘੰਟਿਆਂ ਤਕ ਟਰਾਈ ਦੇਣ ਲਈ ਲੋਕਾਂ ਨੂੰ ਖੜ੍ਹੇ ਰਹਿਣਾ ਪਿਆ। ਬਿਜਲੀ ਸਮੱਸਿਆ ਕਾਰਨ ਸਾਰਾ ਦਿਨ ਕੰਮ ਜਨਰੇਟਰਾਂ ਸਹਾਰੇ ਚੱਲਦਾ ਰਿਹਾ ਹੈ। ਸੁਵਿਧਾ ਸੈਂਟਰ 'ਚ ਦੋ ਛੁੱਟੀਆਂ ਤੋਂ ਬਾਅਦ ਕੰਮ ਸੁਰੂ ਹੋਣ ਕਾਰਨ ਲੋਕਾਂ ਦੀ ਕਾਫੀ ਭੀੜ ਲੱਗੀ ਰਹੀ।
ਤਹਿਸੀਲ-1 ਦਾ ਪਿੰ੍ਰਟਰ ਖ਼ਰਾਬ
ਇਸੇ ਤਰ੍ਹਾਂ ਤਹਿਸੀਲ ਜਲੰਧਰ-1 'ਚ ਉਸ ਸਮੇਂ ਲੋਕਾਂ ਦੇ ਕੰਮ 'ਚ ਖੜ੍ਹੋਤ ਆ ਗਈ, ਜਦੋਂ ਉਥੋਂ ਦਾ ਪਿੰ੍ਰਟਰ ਖ਼ਰਾਬ ਹੋ ਗਿਆ। ਕਰੀਬ ਇਕ ਘੰਟੇ ਤਕ ਪਿੰ੍ਰਟਰ ਠੀਕ ਨਾ ਹੋ ਸਕਣ ਕਾਰਨ ਲੋਕਾਂ ਦੀ ਭੀਰ ਭੀੜ ਲੱਗ ਗਈ। ਰਜਿਸਟਰੀਆਂ ਕਰਵਾਉਣ ਆਏ ਲੋਕਾਂ ਨੇ ਪ੍ਰਸ਼ਾਸ਼ਨ ਦੇ ਘਟੀਆ ਪ੍ਰਬੰਧਾਂ ਨੂੰ ਕੋਸਦਿਆਂ ਕਿਹਾ ਕਿ ਰਜਿਸਟਰੀ ਕਾਰਨ ਰੋਜ਼ਾਨਾ ਖਜ਼ਾਨਾ ਤਾਂ ਜ਼ਰੂਰ ਭਰਦਾ ਹੈ ਪਰ ਪ੍ਰਸ਼ਾਸ਼ਨ ਇਕ ਵਾਧੂ ਪਿੰ੍ਰਟਰ ਨਹੀਂ ਰੱਖ ਪਾ ਰਿਹਾ।