ਸਿਟੀ-ਪੀ33) 13 ਜੂਨ ਦੇ ਧਰਨੇ ਦੀ ਤਿਆਰੀ ਨੂੰ ਲੈ ਕੇ ਕਾਂਗਰਸ ਭਵਨ 'ਚ ਹੋਈ ਮੀਟਿੰਗ 'ਚ ਸ਼ਾਮਲ ਆਗੂ ਤੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਮੈਂਬਰ ਪਾਰਲੀਮੈਂਟ ਸੰਤੋਖ ਸਿੰਘ ਚੌਧਰੀ।
-ਪੰਜਾਬ ਦੀ ਮਾੜੀ ਅਮਨ ਕਾਨੂੰਨ ਦੀ ਸਥਿਤੀ ਦੇ ਰੋਸ ਵਜੋਂ ਡੀਸੀ ਦਫ਼ਤਰ ਸਾਹਮਣੇ ਦਿੱਤਾ ਜਾਵੇਗਾ ਧਰਨਾ
ਕੇਕੇ ਗਗਨ, ਜਲੰਧਰ
ਜ਼ਿਲ੍ਹਾ ਕਾਂਗਰਸ ਭਵਨ ਵਿਖੇ ਪਾਰਟੀ ਦੀ ਵੱਡੀ ਮੀਟਿੰਗ ਕੀਤੀ ਗਈ ਜਿਸ ਦੀ ਪ੍ਰਧਾਨਗੀ ਵਿਧਾਇਕ ਤੇ ਮੀਤ ਪ੍ਰਧਾਨ ਪੰਜਾਬ ਕਾਂਗਰਸ ਰਾਣਾ ਗੁਰਜੀਤ ਸਿੰਘ ਨੇ ਕੀਤੀ। ਇਸ ਮੀਟਿੰਗ ਦੌਰਾਨ 13 ਜੂਨ ਨੂੰ ਪੰਜਾਬ ਵਿਚ ਖ਼ਰਾਬ ਹੋ ਚੁੱਕੀ ਅਮਨ ਕਾਨੂੰਨ ਦੀ ਸਥਿਤੀ ਦੇ ਰੋਸ ਵਜੋਂ ਕਾਂਗਰਸ ਵੱਲੋਂ ਦਿੱਤੇ ਜਾਣ ਵਾਲੇ ਧਰਨੇ ਦੀ ਤਿਆਰੀ ਸਬੰਧੀ ਵਿਚਾਰ ਚਰਚਾ ਕੀਤੀ ਗਈ। ਆਗੂਆਂ ਨੇ ਦੱਸਿਆ ਕਿ ਡੀਸੀ ਦਫ਼ਤਰ ਸਾਹਮਣੇ 13 ਜੂਨ ਨੂੰ ਦਿੱਤੇ ਜਾਣ ਵਾਲੇ ਧਰਨੇ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਸੰਬੋਧਨ ਕਰਨਗੇ।
ਇਸ ਮੀਟਿੰਗ ਵਿਚ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ, ਅਵਤਾਰ ਹੈਨਰੀ ਸਾਬਕਾ ਮੰਤਰੀ, ਅਮਰਜੀਤ ਸਿੰਘ ਸਮਰਾ ਸਾਬਕਾ ਮੰਤਰੀ, ਸਤਨਾਮ ਸਿੰਘ ਕੈਂਥ ਸਾਬਕਾ ਮੈਂਬਰ ਪਾਰਲੀਮੈਂਟ ਨੇ ਸੰਬੋਧਨ ਕੀਤਾ। ਮੀਟੰਗ ਵਿਚ ਹੰਸ ਰਾਜ ਹੰਸ ਮੀਤ ਪ੍ਰਧਾਨ ਪੰਜਾਬ ਕਾਂਗਰਸ ਕਮੇਟੀ, ਜਗਬੀਰ ਸਿੰਘ ਬਰਾੜ ਪ੍ਰਧਾਨ ਜ਼ਿਲ੍ਹਾ ਕਾਂਗਰਸ ਦਿਹਾਤੀ, ਰਜਿੰਦਰ ਬੇਰੀ ਜ਼ਿਲ੍ਹਾ ਕਾਂਗਰਸ ਪ੍ਰਧਾਨ ਸ਼ਹਿਰੀ, ਡਾ. ਜਸਲੀਨ ਸੇਠੀ ਪ੍ਰਧਾਨ ਜ਼ਿਲ੍ਹਾ ਮਹਿਲਾ ਕਾਂਗਰਸ ਕਮੇਟੀ ਸ਼ਹਿਰੀ, ਜਗਦੀਸ਼ ਰਾਜਾ, ਦੇਸ ਰਾਜ ਜੱਸਲ, ਸਾਬਕਾ ਮੇਅਰ ਸੁਰਿੰਦਰ ਮਹੇ, ਚੌਧਰੀ ਸੁਰਿੰਦਰ ਸਿੰਘ, ਤਜਿੰਦਰ ਬਿੱਟੂ, ਪਵਨ ਕੁਮਾਰ, ਪਰਮਜੀਤ ਸਿੰਘ ਪੰਮਾ, ਤਰਸੇਮ ਲਖੋਤਰਾ, ਡਾ. ਪ੍ਰਦੀਪ ਰਾਏ, ਬਲਰਾਜ ਠਾਕੁੁਰ, ਨਵਜੋਤ ਦਾਹੀਆ, ਲਾਡੀ ਸ਼ੋਰਵਾਲੀਆ, ਬਿਕਰਮਜੀਤ ਸਿੰਘ ਚੌਧਰੀ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।