ਜਲੰਧਰ (ਜੇਐੱਨਐੱਨ) : ਬਸਤੀ ਬਾਵਾ ਖੇਲ 'ਚ ਕਲੀਨਿਕ 'ਚ ਡਾਕਟਰ ਨੇ ਇਲਾਜ ਕਰਵਾਉਣ ਆਈ ਕੁੜੀ ਨਾਲ ਛੇੜਛਾੜ ਕੀਤੀ। ਡਾਕਟਰ ਦੀ ਹਰਕਤ ਨਾਲ ਨਿਰਾਸ਼ ਹੋਈ ਕੁੜੀ ਨੇ ਜਦੋਂ ਆਪਣੇ ਘਰਵਾਲਿਆਂ ਨੂੰ ਘਟਨਾ ਬਾਰੇ ਦੱਸਿਆ ਤਾਂ ਉਨ੍ਹਾਂ ਬਸਤੀ ਬਾਵਾ ਖੇਲ ਥਾਣੇ ਵਿਚ ਮਾਮਲਾ ਦਰਜ ਕਰਵਾ ਦਿੱਤਾ। ਮਾਮਲੇ ਵਿਚ ਪੁਲਸ ਨੇ ਡਾਕਟਰ ਨੂੰ ਗਿ੍ਰਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ, ਜਿਥੋਂ ਉਸ ਨਿਆਂਇਕ ਹਿਰਾਸਤ ਵਿਚ ਜੇਲ੍ਹ ਭੇਜ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਬਸਤੀ ਬਾਵਾ ਖੇਲ ਦੇ ਐੱਸਐੱਚਓ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ 120 ਫੁੱਟੀ ਰੋਡ ਦੀ ਰਹਿਣ ਵਾਲੀ 16 ਸਾਲਾ ਕੁੜੀ ਦੇ ਘਰਵਾਲਿਆਂ ਨੇ ਸ਼ਿਕਾਇਤ ਦਿੱਤੀ ਸੀ ਕਿ ਦੋ ਦਿਨ ਪਹਿਲਾਂ ਕੁੜੀ ਦੀ ਸਿਹਤ ਖ਼ਰਾਬ ਸੀ ਤਾਂ ਉਹ 120 ਫੁੱਟੀ ਰੋਡ ਸਥਿਤ ਸਿੰਘ ਕਲੀਨਿਕ ਵਿਚ ਗਈ। ਬੱਚੀ ਨੇ ਦੋਸ਼ ਲਾਇਆ ਕਿ ਕਲੀਨਿਕ ਦੇ ਡਾ. ਮਨੀਸ਼ ਮਹਿਤਾ ਨੇ ਇਲਾਜ ਕਰਨ ਦੇ ਬਹਾਨੇ ਉਸ ਨਾਲ ਛੇੜਛਾੜ ਕੀਤੀ। ਇਸ ਤੋਂ ਬਾਅਦ ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਡਾਕਟਰ ਖ਼ਿਲਾਫ਼ ਮਾਮਲਾ ਦਰਜ ਕਰਦਿਆਂ ਛਾਪੇਮਾਰੀ ਕਰਕੇ ਉਸ ਨੂੰ ਗਿ੍ਰਫ਼ਤਾਰ ਕਰ ਲਿਆ। ਪੁਲਸ ਨੇ ਮਨੀਸ਼ ਨੂੰ ਅਦਾਲਤ ਵਿਚ ਪੇਸ਼ ਕੀਤਾ, ਜਿਥੋਂ ਅਦਾਲਤ ਨੇ ਉਸ ਨੂੰ ਜੇਲ੍ਹ ਭੇਜ ਦਿੱਤਾ।
↧