ਸਿਟੀ-ਪੀ14) 'ਤੇਰੀਆਂ-ਮੇਰੀਆਂ' ਰਿਲੀਜ਼ ਕਰਦੇ ਹੋਏ ਸੀਪੀਐਸ ਕੇਡੀ ਭੰਡਾਰੀ, ਐਡਵੋਕੇਟ ਪੀਪੀ ਸਿੰਘ ਆਹਲੂਵਾਲੀਆ, ਅਨਿਲ ਨਿਸ਼ਚਲ, ਅਨੁਰਾਗ ਨਿਸ਼ਚਲ, ਸੁਖਵਿੰਦਰ ਬੱਗਾ, ਰਿਪਨ ਸਰਨਾ ਤੇ ਹੋਰ। ਹਰੀਸ਼ ਸ਼ਰਮਾ
ਫਲੈਗ) ਗੀਤਕਾਰ, ਕੰਪੋਜ਼ਰ ਤੇ ਗਾਇਕ ਵਜੋਂ ਉਭਰਿਆ ਜਲੰਧਰ ਦਾ ਅਨੁਰਾਗ
==ਨਵਾਂ ਚਿਹਰਾ, ਨਵੀਂ ਆਵਾਜ਼
-ਪਿਤਾ ਦੇ ਸ਼ੌਕ ਨੂੰ ਕਰ ਰਿਹੈ ਪੂਰਾ, ਦਾਦੇ ਦਾ ਮਿਲ ਰਿਹੈ ਭਰਪੂਰ ਅਸ਼ੀਰਵਾਦ
ਮਨਦੀਪ ਸ਼ਰਮਾ, ਜਲੰਧਰ
ਚਿਹਰਾ ਸੋਹਣਾ, ਆਵਾਜ਼ ਦਿਲ ਨੂੰ ਛੂਹ ਲੈਣ ਤੇ ਨਾਲ ਹੀ ਗੀਤ ਲਿਖਣ, ਕੰਪੋਜ਼ ਕਰਨ ਦਾ ਟੈਲੰਟ ਮਿਲ ਜਾਵੇ ਤਾਂ ਇਹ ਪਰਮਾਤਮਾ ਦਾ ਅਸ਼ੀਰਵਾਦ ਹੀ ਕਿਹਾ ਜਾਂਦਾ ਹੈ। ਕੁਝ ਅਜਿਹਾ ਅਸ਼ੀਰਵਾਦ ਲੈ ਕੇ ਸ਼ਹਿਰ ਦਾ ਨਾਂ ਰੋਸ਼ਨ ਕਰਨ ਨਿਕਲੇ ਹਨ ਅਨੁਰਾਗ ਨਿਸ਼ਚਲ। ਅਨੁਰਾਗ ਨੇ 13 ਸਾਲ ਸੰਗੀਤ ਦੀ ਸਿੱਖਿਆ ਹਾਸਲ ਕੀਤੀ ਤੇ ਇਕ ਦਿਨ ਸਵੇਰੇ 4 ਵਜੇ ਉੱਠ ਕੇ ਰਿਆਜ਼ ਕਰਦੇ ਹੋਏ ਗੀਤ ਗੁਣਗੁਣਾਇਆ। ਬੱਸ, ਫਿਰ ਕੀ ਸੀ ਤਿਆਰੀ ਕੀਤੀ ਤਾਂ ਦਰਸ਼ਕਾਂ ਸਾਹਮਣੇ ਆਪਣੀ ਪਹਿਲੀ ਐਲਬਮ 'ਤੇਰੀਆਂ-ਮੇਰੀਆਂ' ਲੈ ਕੇ ਹਾਜ਼ਰ ਹੋ ਗਏ।
ਕੱਪੜਾ ਵਪਾਰੀ ਅਨਿਲ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੇ ਉਨ੍ਹਾਂ ਦੇ ਸੁਪਨੇ ਨੂੰ ਸੱਚ ਕੀਤਾ ਹੈ। ਉਨ੍ਹਾਂ ਨੂੰ ਗਾਉਣ ਦਾ ਬਹੁਤ ਸ਼ੌਕ ਸੀ ਤੇ ਅੱਜ ਅਨੁਰਾਗ ਇਸ ਨੂੰ ਪੂਰਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸੱਤ ਜੂਨ ਨੂੰ 'ਤੇਰੀਆਂ-ਮੇਰੀਆਂ' ਸਾਰੇ ਪੰਜਾਬੀ ਚੈਨਲਾਂ 'ਤੇ ਰਿਲੀਜ਼ ਕੀਤੀ ਜਾਵੇਗੀ। ਐਲਬਮ ਦੀ ਲਾਂਚਿੰਗ ਸੀਪੀਐਸ ਕੇਡੀ ਭੰਡਾਰੀ, ਜਿੰਮਖਾਨਾ ਕਲੱਬ ਦੇ ਆਨਰੇਰੀ ਸਕੱਤਰ ਸੰਦੀਪ ਬਹਿਲ, ਐਡਵੋਕੇਟ ਪੀਪੀ ਸਿੰਘ ਆਹਲੂਵਾਲੀਆ, ਰਿਪਨ ਸਰਨਾ, ਗੁਰਸ਼ਰਨ ਸਿੰਘ, ਡਾ. ਕਮਲ ਗੁਪਤਾ, ਧੀਰਜ ਸੇਠ, ਦਿਨੇਸ਼ ਸਰਨਾ, ਅਟਾਰੀ ਬਜ਼ਾਰ ਮਾਰਕਿਟ ਐਸੋਸੀਏਸ਼ਨ ਦੇ ਪ੍ਰਧਾਨ ਸੁਖਵਿੰਦਰ ਬੱਗਾ ਤੇ ਹੋਰਾਂ ਨੇ ਕੀਤੀ। ਅਨੁਰਾਗ ਨੇ ਦੱਸਿਆ ਕਿ ਮੁੰਬਈ ਤੋਂ ਉਸ ਨੇ ਮਿਊਜ਼ਿਕ ਪ੍ਰੋਡਕਸ਼ਨ ਦਾ ਕੋਰਸ ਕੀਤਾ ਤੇ ਸਾਰੇ ਗੀਤ ਖੁਦ ਲਿਖੇ ਤੇ ਆਪਣੇ ਹੀ ਸਟੂਡੀਓ 'ਚ ਕੰਪੋਜ਼ ਕੀਤੇ। ਫਿਲਹਾਲ ਪਹਿਲਾ ਗੀਤ ਰਿਲੀਜ਼ ਕੀਤਾ ਗਿਆ ਹੈ ਤੇ ਛੇਤੀ ਹੀ 'ਓ ਸੋਹਣੀਏ', 'ਮਾਏ ਨੀ ਮਾਏ', 'ਜਾ ਤੰੂ ਰਹਿ ਅਬਾਦ' ਰਿਲੀਜ਼ ਕੀਤੇ ਜਾਣਗੇ। ਸੰਗੀਤ ਦੀ ਸਿੱਖਿਆ ਉਨ੍ਹਾਂ ਪੰਡਤ ਬੀਐਸ ਨਾਰੰਗ, ਪੰਡਤ ਯਸ਼ਪਾਲ ਤੋਂ ਹਾਸਲ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੂੰ 2011 'ਚ ਝਾਂਸੀ ਵਿਖੇ ਹੋਏ ਯੂਥ ਫੈਸਟੀਵਲ ਵਿਚ ਬੈਸਟ ਸਿੰਗਿੰਗ ਅਵਾਰਡ ਵੀ ਮਿਲ ਚੁੱਕਾ ਹੈ। 'ਤੇਰੀਆਂ-ਮੇਰੀਆਂ' ਦੀ ਲਾਂਚਿੰਗ ਮੌਕੇ ਅਨੁਰਾਗ ਨੂੰ ਉਨ੍ਹਾਂ ਦੇ ਦਾਦਾ ਵਿਆਸ ਦੇਵ ਨੇ ਪੋਤੇ ਦਾ ਮੱਥਾ ਚੁੰਮ ਕੇ ਅਸ਼ੀਰਵਾਦ ਦਿੱਤਾ।
'ਦੋ-ਤਿੰਨ-ਚਾਰ ਨਹੀਂ, ਅਸੀਂ ਪੰਜ ਹਾਂ ਭਰਾ' ਨੇ ਬੰਨਿ੍ਹਆ ਸਮਾਂ
ਅਨੁਰਾਗ ਦੇ ਪਿਤਾ ਅਨਿਲ ਕੁਮਾਰ ਨੇ ਇਸ ਮੌਕੇ 45 ਸਾਲ ਪੁਰਾਣੀਆਂ ਯਾਦਾਂ ਤਾਜ਼ਾ ਕੀਤੀਆਂ। ਉਨ੍ਹਾਂ ਆਪਣੇ ਦੋਸਤ ਰਿਪਨ ਸਰਨਾ ਦੇ ਨਾਲ ਬਚਪਨ ਦਾ ਗੀਤ 'ਦੋ-ਤਿੰਨ-ਚਾਰ ਨਹੀਂ, ਅਸੀਂ ਪੰਜ ਹਾਂ ਭਰਾ' ਗਾਇਆ ਤਾਂ ਸਾਰਾ ਹਾਲ ਤਾੜੀਆਂ ਨਾਲ ਗੂੰਜ ਗਿਆ। ਇਸ ਮੌਕੇ ਸੀਪੀਐਸ ਕੇਡੀ ਭੰਡਾਰੀ, ਦਿਨੇਸ਼ ਸਰਨਾ, ਰਿਪਨ ਸਰਨਾ, ਐਡਵੋਕੇਟ ਪੀਪੀ ਸਿੰਘ ਆਹਲੂਵਾਲੀਆ, ਡਾ. ਕਮਲ ਗੁਪਤਾ ਨੇ ਸਾਈਂ ਦਾਸ ਸਕੂਲ 'ਚ ਇਕੱਠੇ ਪੜ੍ਹਨ ਦੀਆਂ ਗੱਲਾਂ ਸਾਂਝੀਆਂ ਕੀਤੀਆਂ।