ਪ੍ਰੇਮ ਰਤਨ ਕਾਲੀਆ, ਲੁਧਿਆਣਾ : 5178 ਮਾਸਟਰ ਕਾਡਰ ਯੂਨੀਅਨ ਦੀਆਂ ਹੱਕੀ ਮੰਗਾਂ ਨੂੰ ਪੂਰਾ ਕਰਾਉਣ ਲਈ ਸਿੱਖਿਆ ਮੰਤਰੀ ਨਾਲ ਪੈਨਲ ਮੀਟਿੰਗ 13 ਜੂਨ ਨੂੰ ਚੰਡੀਗੜ੍ਹ ਵਿਖੇ ਹੋਵੇਗੀ। ਇਸ ਦੀ ਜਾਣਕਾਰੀ 5178 ਅਧਿਆਪਕ ਜੱਥੇਬੰਦੀ ਦੇ ਸੂਬਾ ਸੰਘਰਸ਼ ਕਮੇਟੀ ਆਗੂਆਂ ਗੁਰਜੰਟ ਸਿੰਘ ਤੇ ਦੀਪ ਰਾਜਾ ਨੇ ਦਿੱਤੀ। ਜ਼ਿਲ੍ਹਾ ਲੁਧਿਆਣਾ ਦੇ ਪ੫ਧਾਨ ਹਰਮਿੰਦਰ ਸਿੰਘ ਕੈਂਥ ਨੇ ਦੱਸਿਆ ਜੱਥੇਬੰਦੀ ਵੱਲੋਂ ਬੀਤੀ ਪਹਿਲੀ ਜੂਨ ਨੂੰ ਰੋਪੜ ਵਿਖੇ ਹਜ਼ਾਰਾਂ ਦੀ ਗਿਣਤੀ 'ਚ ਪਰਿਵਾਰਾਂ ਸਮੇਤ ਪਹੁੰਚੇ 5178 ਅਧਿਆਪਕਾਂ ਦੇ ਇਕੱਠ ਨਾਲ ਤੁਰੰਤ ਰੈਗੂਲਰ ਕਰਾਉਣ ਦੀ ਹੱਕੀ ਮੰਗ ਨੂੰ ਸੂਬਾ ਪੱਧਰੀ 'ਇਨਸਾਫ ਰੈਲੀ' ਕੀਤੀ ਗਈ ਸੀ।¢
ਇਸ ਮੌਕੇ ਸਿਵਲ ਤੇ ਪੁਲਸ ਪ੫ਸ਼ਾਸਨ ਰੂਪਨਗਰ ਦੇ ਐੱਸਡੀਐੱਮ ਤੇਜਦੀਪ ਸਿੰਘ, ਐੱਸਪੀ ਵਜੀਰ ਸਿੰਘ ਖਹਿਰਾ ਤੇ ਡੀਐੱਸਪੀ ਮਨਵੀਰ ਸਿੰਘ ਬਾਜਵਾ ਨੇ ਜੱਥੇਬੰਦੀ ਦੀਆਂ ਮੰਗਾਂ ਵਿਚਾਰਨ ਸਬੰਧੀ ਆਗੂਆਂ ਦੀ ਸਿੱਖਿਆ ਮੰਤਰੀ ਤੇ ਸਿੱਖਿਆ ਵਿਭਾਗ ਪੰਜਾਬ ਦੇ ਉੱਚ ਅਧਿਕਾਰੀਆਂ ਨਾਲ ਆਉਣ ਵਾਲੀ 13 ਜੂਨ ਨੂੰ ਮੀਟਿੰਗ ਤੈਅ ਕਰਵਾਈ ਹੈ।¢ਅਧਿਆਪਕ ਆਗੂਆਂ ਮੁਤਾਬਕ ਪੰਜਾਬ ਸਰਕਾਰ ਉੱਚ ਯੋਗਤਾ 5178 ਅਧਿਆਪਕਾਂ ਨੂੰ ਅਨਪੜ੍ਹ ਮਜਦੂਰਾਂ ਤੋਂ ਵੀ ਘੱਟ ਮਿਹਨਤਾਨਾ 6 ਹਜ਼ਾਰ ਰੁਪਏ ਪ੫ਤੀ ਮਹੀਨਾ 500 ਰੁਪਏ ਪ੫ਤੀ ਸਾਲਾਨਾ ਨਿਗੁਣੇ ਵਾਧੇ ਨਾਲ ਦੇ ਕੇ ਬੁੱਧੀਜੀਵੀ ਵਰਗ ਨੂੰ ਜਲੀਲ ਕਰ ਰਹੀ ਹੈ। ਆਗੂਆਂ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ 5178 ਅਧਿਆਪਕਾਂ ਨੂੰ ਤੁਰੰਤ ਰੈਗੂਲਰ ਕੀਤਾ ਜਾਵੇ।¢
ਉਨ੍ਹਾਂ ਕਿਹਾ ਕਿ ਆਉਣ ਵਾਲੀ 10 ਜੂਨ ਤੱਕ ਅਕਾਲੀ-ਭਾਜਪਾ ਸਰਕਾਰ ਦੇ ਐੱਮਐੱਲਏ, ਐੱਮਪੀ, ਕੈਬਨਿਟ ਮੰਤਰੀ, ਸੀਪੀਐੱਸ ਤੇ ਹਲਕਾ ਇੰਚਾਰਜਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ।¢ਅਧਿਆਪਕ ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਹੱਕੀ ਮੰਗ ਦਾ ਹੱਲ ਕਰਦੇ ਹੋਏ ਰੈਗੂਲਰ ਕਰਨ ਦਾ ਨੋਟੀਫਿਕੇਸ਼ਨ ਜਾਰੀ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ 'ਚ ਸੰਘਰਸ਼ ਤਿੱਖਾ ਕੀਤਾ ਜਾਵੇਗਾ।