ਸੂਰਤੇਹਾਲ
ਜਨਰੇਟਰ ਤੇ ਏਸੀ ਦੀ ਸੁਰੱਖਿਆ ਲਈ ਰੱਖੇ ਚੌਕੀਦਾਰ
ਐਡਵਾਂਸ ਫੰਡਾਂ ਦੇ ਬਾਵਜੂਦ ਲਟਕੀ ਈ-ਗਵਰਨੈਂਸ ਯੋਜਨਾ
151
ਵਿਕਾਸ ਵੋਹਰਾ, ਜਲੰਧਰ : ਈ-ਗਵਰਨੈਂਸ ਪ੫ਾਜੈਕਟ ਤਹਿਤ ਲੋਕਾਂ ਨੂੰ ਘਰ ਦੇ ਨੇੜੇ ਸਰਕਾਰੀ ਸੇਵਾਵਾਂ ਮੁਹੱਈਆ ਕਰਾਉਣ ਲਈ ਬਣਾਏ ਸੇਵਾ ਕੇਂਦਰ ਹਾਲੇ ਤਕ ਨਹੀਂ ਖੁੱਲ੍ਹ ਸਕੇ। ਪਿਛਲੇ ਦੋ ਸਾਲ 'ਚ ਅੱਧਾ ਦਰਜਨ ਤੋਂ ਵੱਧ ਵਾਰ ਸੇਵਾ ਕੇਂਦਰਾਂ ਦੇ ਉਦਘਾਟਨ ਦੀ ਡੈੱਡਲਾਈਨ ਵੀ ਲੰਘ ਚੁੱਕੀ ਹੈ। ਹੁਣ ਪ੫ਸ਼ਾਸਨ ਨੇ ਇੱਕੋ ਵੇਲੇ ਸਾਰੇ ਸੈਂਟਰ ਖੋਲ੍ਹਣ ਦੀ ਬਜਾਏ ਨਗਰ ਨਿਗਮ ਦੀ ਹੱਦ 'ਚ ਪੈਂਦੇ 14 ਸੈਂਟਰ ਖੋਲ੍ਹਣ ਦੀ ਯੋਜਨਾ ਬਣਾਈ ਹੈ। ਇਹ ਸੈਂਟਰ 20 ਜੂਨ ਤਕ ਖੋਲ੍ਹਣ ਦਾ ਟੀਚਾ ਮਿੱਥਿਆ ਗਿਆ ਹੈ।
ਮਜ਼ੇ ਦੀ ਗੱਲ ਇਹ ਹੈ ਕਿ ਇਨ੍ਹਾਂ ਬੰਦ ਪਏ ਸੈਂਟਰਾਂ 'ਚ ਰਖਵਾਏ ਜਨਰੇਟਰ ਤੇ ਏਸੀ ਦੀ ਸੁਰੱਖਿਆ ਲਈ ਪੰਜ ਹਜ਼ਾਰ ਰੁਪਏ ਪ੫ਤੀ ਮਹੀਨਾ 'ਤੇ ਚੌਕੀਦਾਰ ਰੱਖੇ ਗਏ ਹਨ। ਪ੫ਾਜੈਕਟ ਲਈ ਐਡਵਾਂਸ ਫੰਡ ਮੁਹੱਈਆ ਹੋਣ ਦੇ ਬਾਵਜੂਦ ਪ੫ਸ਼ਾਸਨ ਦੀ ਿਢੱਲੀ ਕਾਰਗੁਜ਼ਾਰੀ ਕਾਰਨ ਸੇਵਾ ਕੇਂਦਰਾਂ ਦਾ ਉਦਘਾਟਨ ਲਟਕਦਾ ਰਿਹਾ ਹੈ। ਜ਼ਿਲ੍ਹੇ 'ਚ ਕੁਲ 141 ਸੇਵਾ ਕੇਂਦਰ ਤਿਆਰ ਕੀਤੇ ਗਏ ਹਨ, ਜਿਨ੍ਹਾਂ 'ਚੋਂ ਸਿਰਫ 14 ਸੇਵਾ ਕੇਂਦਰਾਂ ਦੇ ਉਦਘਾਟਨ ਕੀਤੇ ਜਾ ਰਹੇ ਹਨ। ਬਾਕੀ ਸੇਵਾ ਕੇਂਦਰ ਕਦੋਂ ਖੁੱਲ੍ਹਣਗੇ, ਕਹਿਣਾ ਮੁਸ਼ਕਲ ਹੈ।
ਇਨ੍ਹਾਂ ਸੇਵਾ ਕੇਂਦਰਾਂ ਨੂੰ ਚੋਣਾਂ ਦੇ ਸੀਜ਼ਨ 'ਚ ਖੋਲ੍ਹਣ ਦੀ ਚਰਚਾ ਹੈ, ਤਾਂ ਕਿ ਵੱਧ ਤੋਂ ਵੱਧ ਲਾਹਾ ਲਿਆ ਜਾ ਸਕੇ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਵੀਡੀਓ ਕਾਨਫਰੰਸ ਜ਼ਰੀਏ ਪ੫ਸ਼ਾਸਕੀ ਸੁਧਾਰ ਵਿਭਾਗ ਦੇ ਡਾਇਰੈਕਟਰ ਐੱਚਐੱਸ ਕੰਦੋਲਾ ਨੇ ਡੀਸੀ ਜਲੰਧਰ ਨੂੰ 20 ਜੂਨ ਤਕ ਸ਼ਹਿਰ ਦੇ ਸੇਵਾ ਕੇਂਦਰ ਖੋਲ੍ਹਣ ਲਈ ਕਿਹਾ ਹੈ। ਇਨ੍ਹਾਂ ਸੇਵਾ ਕੇਂਦਰਾਂ 'ਚ ਹਾਲੇ ਕੰਪਿਊਟਰ ਲੱਗਣ ਤੇ ਨੈੱਟਵਰਕਿੰਗ ਦਾ ਕੰਮ ਬਾਕੀ ਹੈ। ਸੇਵਾ ਕੇਂਦਰਾਂ ਲਈ ਮੁਲਾਜ਼ਮ ਵੀ ਨਿਯੁਕਤ ਹੋਣੇ ਹਨ। ਪਬਲਿਕ ਦੇ ਬੈਠਣ ਲਈ ਕੁਰਸੀਆਂ ਵੀ ਨਹੀਂ ਪੁੱਜੀਆਂ। ਦੂਜੇ ਪਾਸੇ, ਪੇਂਡੂ ਇਲਾਕਿਆਂ ਦੇ ਸੇਵਾ ਕੇਂਦਰਾਂ 'ਚ ਹਾਲੇ ਤਕ ਕੁਝ ਵੀ ਨਹੀਂ ਲੱਗ ਸਕਿਆ। ਸਿਰਫ ਇਮਾਰਤਾਂ ਤਿਆਰ ਹੋਈਆਂ ਹਨ।