ਜੇਐਨਐਨ, ਨਵਾਂਸ਼ਹਿਰ/ਰਾਹੋਂ : ਚੜ੍ਹਦੇ ਪਾਰੇ ਅਤੇ ਲੂ ਦੇ ਕਹਿਰ ਨੇ ਪੂਰੇ ਸੂਬੇ ਦੇ ਲੋਕਾਂ ਦਾ ਜੀਣਾ ਮੁਹਾਲ ਕੀਤਾ ਹੋਇਆ ਹੈ। ਐਤਵਾਰ ਨੂੰ ਨਵਾਂਸ਼ਹਿਰ ਜ਼ਿਲ੍ਹੇ ਦੇ ਰਾਹੋਂ 'ਚ ਇਸ ਨਾਲ ਦੋ ਲੋਕਾਂ ਦੀ ਮੌਤ ਹੋ ਗਈ। ਰਾਹੋਂ 'ਚ ਪੁਲਸ ਨੂੰ ਇਕ 50 ਸਾਲਾ ਵਿਅਕਤੀ ਦੀ ਲਾਸ਼ ਪਿੰਡ ਕਾਹਲੋਂ ਦੇ ਗੇਟ ਕੋਲ ਪਾਈਪ ਫੈਕਟਰੀ ਦੇ ਸਾਹਮਣੇ ਸੜਕ ਕਿਨਾਰੇ ਮਿਲੀ ਜਦਕਿ ਪਿੰਡ ਚਕਲੀ ਸੁਜਾਤ 'ਚ ਨੰਬਰਦਾਰ ਿਝਲਮਿਲ ਸਿੰਘ ਦੇ ਖੇਤਾਂ ਤੋਂ ਇਕ ਮਜ਼ਦੂਰ ਨੌਜਵਾਨ ਦੀ ਲਾਸ਼ ਬਰਾਮਦ ਹੋਈ। ਪੁਲਸ ਨੇ ਦੋਨੋਂ ਲਾਸ਼ਾਂ ਪਹਿਚਾਣ ਦੇ ਲਈ ਸਿਵਲ ਹਸਪਤਾਲ ਦੇ ਮੁਰਦਾਖਾਨੇ 'ਚ ਰਖਵਾ ਦਿੱਤੀਆਂ ਹਨ। ਐਤਵਾਰ ਨੂੰ ਬਿਠੰਡਾ ਪੰਜਾਬ 'ਚ ਸਭ ਤੋਂ ਗਰਮ ਰਿਹਾ ਜਿਥੇ ਤਾਪਮਾਨ 44.1 ਡਿਗਰੀ, ਲੁਧਿਆਣਾ 'ਚ 43.8 ਡਿਗਰੀ, ਅੰਮਿ੍ਰਤਸਰ 'ਚ 43.7 ਡਿਗਰੀ, ਜਲੰਧਰ 'ਚ 43.7 ਡਿਗਰੀ, ਪਟਿਆਲਾ 'ਚ 42.1 ਡਿਗਰੀ ਅਤੇ ਚੰਡੀਗੜ੍ਹ 'ਚ 42.1 ਡਿਗਰੀ ਰਿਹਾ।
↧