ਕਮਰ-ਕੱਸੇ
-ਇਕੱਲੇ ਧਾਰੀਵਾਲ 'ਚੋਂ 10 ਹਜ਼ਾਰ ਨੌਜਵਾਨ ਭਰਤੀ ਹੋਏ ਜਦਕਿ ਕਾਹਨੂੰਵਾਨ ਤੇ ਕਾਦੀਆਂ ਅਜੇ ਬਾਕੀ ਹਨ
ਤਾਰਿਕ ਅਹਿਮਦ, ਕਾਦੀਆਂ
ਨਗਰ ਕੌਂਸਲ ਪ੫ਧਾਨ ਜਰਨੈਲ ਸਿੰਘ ਮਾਹਲ ਦੀ ਪ੫ਧਾਨਗੀ ਹੇਠ ਉਨ੍ਹਾਂ ਵੱਲੋੋਂ ਜਿੱਤੀਆਂ ਗਈਆ। ਤਿੰਨੇ ਵਾਰਡਾਂ ਦੇ ਨੌਜਵਾਨਾਂ ਦੀ ਇਕ ਵਿਸ਼ੇਸ਼ ਮੀਟਿੰਗ ਉਨ੍ਹਾਂ ਨੇ ਦਫ਼ਤਰ ਵਿਖੇ ਕਰਵਾਈ ਗਈ। ਇਸ ਮੌਕੇ ਯੂਥ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਜਗਰੂਪ ਸਿੰਘ ਸੇਖਵਾਂ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਇਸ ਮੌਕੇ ਜਰਨੈਲ ਸਿੰਘ ਮਾਹਲ ਨੇ ਜਿੱਥੇ ਜਗਰੂਪ ਸਿੰਘ ਸੇਖਵਾਂ ਦਾ ਧੰਨਵਾਦ ਕੀਤਾ ਉਥੇ ਪੰਜਾਬ ਸਰਕਾਰ ਵਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਬਾਰੇ ਵੀ ਵਿਸਥਾਰ ਨਾਲ ਚਰਚਾ ਕੀਤੀ। ਇਸ ਮੌਕੇ ਯੂਥ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਦੀ ਜਿੱਤ ਵਿੱਚ ਨੌਜਵਾਨਾਂ ਨੇ ਅਹਿਮ ਰੋਲ ਨਿਭਾਇਆ ਸੀ।
ਉਨ੍ਹਾਂ ਦੱਸਿਆ ਕਿ ਅੱਜ ਪੂਰੇ ਪੰਜਾਬ ਵਿਚ 8 ਲੱਖ ਨੌਜਵਾਨਾਂ ਦੀ ਭਰਤੀ ਯੂਥ ਅਕਾਲੀ ਦਲ ਵਿਚ ਹੋ ਚੱੁਕੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਇਸ ਦੀ ਗਿਣਤੀ ਹੋਰ ਵਧੇਗੀ। ਉਨ੍ਹਾਂ ਦੱਸਿਆ ਕਿ ਕਾਦੀਆਂ ਵਿਧਾਨ ਸਭਾ ਹਲਕੇ ਦੇ ਧਾਰੀਵਾਲ ਵਿਚ ਹੀ 10 ਹਜ਼ਾਰ ਨੌਜਵਾਨ ਭਰਤੀ ਹੋ ਚੁੱਕੇ ਹਨ ਜਦਕਿ ਕਾਹਨੂੰਵਾਨ ਅਤੇ ਕਾਦੀਆਂ ਅਜੇ ਬਾਕੀ ਹਨ। ਉਨ੍ਹਾਂ ਕਿਹਾ ਕਿ 16 ਸਾਲ ਤਂੋ ਲੈ ਕੇ 42 ਸਾਲ ਤੱਕ ਦੇ ਨੌਜਵਾਨ ਯੂਥ ਅਕਾਲੀ ਦਲ 'ਚ ਸ਼ਾਮਲ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਯੂਥ ਅਕਾਲੀ ਦਲ 'ਚ ਸ਼ਾਮਲ ਹੋਣ ਵਾਲੇ ਨੌਜਵਾਨਾਂ ਨੂੰ ਸ਼ਨਾਖਤੀ ਕਾਰਡ ਜਾਰੀ ਕੀਤੇ ਜਾਣਗੇ ਅਤੇ ਹਰ ਪਿੰਡ ਅਤੇ ਸ਼ਹਿਰ ਵਿੱਚ ਨੋਜਵਾਨਾਂ ਵਾਸਤੇ ਜਿੰਮਖਾਨੇ ਖੋਲੇ ਜਾਣਗੇ। ਇਸ ਮੌਕੇ ਤੇ ਨਗਰ ਕਂੋਸਲ ਪ੫ਧਾਨ ਜਰਨੈਲ ਸਿੰਘ ਮਾਹਲ ਵੱਲੋਂ ਉਨ੍ਹਾਂ ਨੂੰ ਸਿਰੋਪਾਉ ਭਂੇਟ ਕਰਕੇ ਸਨਮਾਨਤ ਕੀਤਾ ਗਿਆ। ਇਸ ਮੋਕੇ ਤੇ ਹੋਰਨਾਂ ਤਂੋ ਇਲਾਵਾ ਸਤਨਾਮ ਸਿੰਘ ਸੰਧੂ, ਹਰਪ੫ੀਤ ਸਿੰਘ ਮਾਹਲ, ਬਿਕਰਮਜੀਤ ਸਿੰਘ ਮਾਹਲ,ਐਮ ਸੀ ਵਿਜੈ ਕੁਮਾਰ, ਸਰਬਜੀਤ ਸਿੰਘ, ਅਸ਼ੋਕ ਕੁਮਾਰ, ਐਮ ਸੀ ਹਰਦੀਪ ਸਿੰਘ, ਜੋਗਿੰਦਰਪਾਲ ਨੰਦੂ, ਰਾਕੇਸ਼ ਕੁਮਾਰ ਡੈਨੀ, ਅਮਰਇਕਬਾਲ ਸਿੰਘ ਮਾਹਲ ਆਦਿ ਮੌਜੂਦ ਸਨ।