- ਨੌਜਵਾਨਾਂ ਨੂੰ ਨਸ਼ਿਆਂ ਦੀ ਮਾਰ ਤੋਂ ਬਚਾਉਣ ਲਈ ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾਈ ਜਾਵੇਗੀ
ਪੰਜਾਬੀ ਜਾਗਰਣ ਟੀਮ ਮਾਹਿਲਪੁਰ, ਗੜ੍ਹਸ਼ੰਕਰ : ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਪੰਜਾਬ ਦੇ ਪ੍ਰਧਾਨ ਸ਼ਿਵਵੀਰ ਸਿੰਘ ਰਾਜਨ ਦਾ ਸ਼੍ਰੀ ਆਨੰਦਪੁਰ ਸਾਹਿਬ ਜਾਣ ਤੋਂ ਪਹਿਲਾਂ ਗੜ੍ਹਸ਼ੰਕਰ ਵਿਖੇ ਪਹੁੰਚਣ 'ਤੇ ਤਰੁਣ ਅਰੋੜਾ ਸਟੇਟ ਸਪੈਸ਼ਲ ਇੰਨਵਾਈਟੀ ਯੁਵਾ ਮੋਰਚਾ ਬੀਜੇਪੀ ਵਲੋਂ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ ਗਿਆ। ਇਸ ਮੌਕੇ ਸ਼ਿਵਵੀਰ ਸਿੰਘ ਰਾਜਨ ਨਾਲ ਅਮਿਤ ਗੁਸਾਂਈ ਜਨਰਲ ਸੈਕਟਰੀ ਯੁਵਾ ਮੋਰਚਾ ਪੰਜਾਬ, ਗੋਰਵ ਸ਼ਰਮਾ ਿਛੱਬਰ ਇੰਚਾਰਜ ਸੋਸ਼ਲ ਮੀਡੀਆ ਸਟੇਟ ਵੀ ਉਨ੍ਹਾਂ ਨਾਲ ਹਾਜਰ ਸਨ। ਇਸ ਮੌਕੇ ਸ਼ਿਵਵੀਰ ਸਿੰਘ ਰਾਜਨ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਯੁਵਾ ਮੋਰਚਾ ਪੰਜਾਬ ਵਿਚ ਨੌਜਵਾਨਾਂ ਲਈ ਵੱਧ ਤੋਂ ਵੱਧ ਕੰਮ ਕਰੇਗਾ ਤੇ ਨੌਜਵਾਨਾਂ ਨੂੰ ਨਸ਼ਿਆਂ ਦੀ ਮਾਰ ਤੋਂ ਬਚਾਉਣ ਲਈ ਨਸ਼ਿਆਂ ਖਿਲਾਫ ਮੁਹਿੰਮ ਚਲਾਵੇਗਾ। ਇਸ ਮੌਕੇ ਤਰੁਣ ਅਰੋੜਾ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਦਾ ਨੌਜਵਾਨ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਵੱਧ ਤੋਂ ਵੱਧ ਬੀਜੇਪੀ ਨਾਲ ਜੁੜ ਰਿਹਾ ਹੈ। ਇਸ ਮੌਕੇ ਵਿਸ਼ਾਲ ਨੌਨੀਤਪੁਰ ਜਨਰਲ ਸੈਕਟਰੀ ਯੁਵਾ ਮੋਰਚਾ ਕੋਟ ਫਤੂਹੀ, ਮੁਖਤਿਆਰ ਸਿੰਘ ਮੰਡਲ ਪ੍ਰਧਾਨ ਕਿਸਾਨ ਮੋਰਚਾ ਕੋਟ ਫਤੂਹੀ, ਕੁਮਾਰ ਗੋਰਵ ਵੀ ਹਾਜਰ ਸਨ।
ਫੋਟੋ-110ਪੀ-ਸ਼ਿਵਵੀਰ ਸਿੰਘ ਰਾਜਨ ਦਾ ਸਵਾਗਤ ਕਰਦੇ ਹੋਏ ਤਰੁਣ ਅਰੋੜਾ ਤੇ ਹੋਰ।