ਨਿਊਯਾਰਕ (ਪੱਤਰ ਪ੍ਰੇਰਕ) : ਸਿਆਟਲ ਤੋਂ 200 ਮੀਲ ਦੂਰ ਸੈਲਮਾ ਵਿਚ ਦਸਮੇਸ਼ ਦਰਬਾਰ ਗੁਰਦੁਆਰਾ ਸਾਹਿਬ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ 10ਵਾਂ ਸਾਲਾਨਾ ਨਗਰ ਕੀਰਤਨ 18 ਜੂਨ ਨੂੰ 11 ਤੋਂ 4 ਵਜੇ ਤਕ ਕੱਿਢਆ ਜਾ ਰਿਹਾ ਹੈ। ਦਸਮੇਸ਼ ਦਰਬਾਰ ਗੁਰਦੁਆਰਾ ਸੈਲਮਾ ਦੇ ਮੁੱਖ ਸੇਵਾਦਾਰ ਬਹਾਦਰ ਸਿੰਘ ਨੇ ਦੱਸਿਆ ਕਿ ਕਥਾਵਾਚਕ ਭਾਈ ਪਿੰਦਰਪਾਲ ਸਿੰਘ 16, 17 ਤੇ 18 ਜੂਨ ਨੂੰ ਕਥਾ ਕਰਨਗੇ।
ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੇ ਭੋਗ ਪੈਣ ਉਪਰੰਤ ਧਾਰਮਿਕ ਦੀਵਾਨ ਸਜਣਗੇ ਜਿਨ੍ਹਾਂ ਵਿਚ ਕਥਾ ਕੀਰਤਨ ਹੋਵੇਗਾ ਅਤੇ ਭਾਈ ਕੁਲਵੰਤ ਸਿੰਘ ਪੰਡੋਰੀ ਦਾ ਢਾਡੀ ਜਥਾ ਹਾਜ਼ਰੀ ਭਰੇਗਾ। ਸ਼ੁੱਕਰਵਾਰ ਦੁਪਹਿਰ 2 ਵਜੇ ਅੰਮਿ੍ਰਤ ਸੰਚਾਰ ਕੀਤਾ ਜਾਵੇਗਾ। ਦਸਮੇਸ਼ ਦਰਬਾਰ ਗੁਰਦੁਆਰਾ ਸੈਲਮਾ ਵਿਚ ਮੁੱਖ ਸੇਵਾਦਾਰ ਬਹਾਦਰ ਸਿੰਘ ਦੀ ਪ੍ਰਧਾਨਗੀ ਹੇਠ ਸੁਰਜੀਤ ਸਿੰਘ, ਰਾਜਿੰਦਰ ਸਿੰਘ, ਜਗਮੋਹਣ ਸਿੰਘ, ਜਗਤਾਰ ਸਿੰਘ, ਕੁਲਵਿੰਦਰ ਸਿੰਘ, ਦਲਜੀਤ ਸਿੰਘ, ਜਸਵਿੰਦਰ ਸਿੰਘ ਅਤੇ ਡਾ. ਜਸਵਿੰਦਰ ਕੌਰ ਆਦਿ ਮੈਂਬਰਾਂ ਨੇ ਮੀਟਿੰਗ ਕਰ ਕੇ ਨਗਰ ਕੀਰਤਨ ਲਈ ਇੰਤਜ਼ਾਮਾਂ ਦਾ ਜਾਇਜ਼ਾ ਲਿਆ।