-ਪਹਿਲੇ ਅਮਰੀਕਾ ਤੋਂ ਲੈਣੀ ਹੋਏਗੀ ਮਨਜ਼ੂਰੀ
ਵਾਸ਼ਿੰਗਟਨ (ਪੀਟੀਆਈ) : ਪਾਕਿਸਤਾਨ ਲਈ ਜਾਰਡਨ ਤੋਂ ਸੈਕੰਡ ਹੈਂਡ ਐਫ-16 ਲੜਾਕੂ ਜਹਾਜ਼ ਖ਼ਰੀਦਣਾ ਵੀ ਆਸਾਨ ਨਹੀਂ ਹੈ। ਇਸ ਲਈ ਉਸ ਨੂੰ ਅਮਰੀਕਾ ਤੋਂ ਮਨਜ਼ੂਰੀ ਲੈਣੀ ਹੋਏਗੀ। ਇਨ੍ਹਾਂ ਜਹਾਜ਼ਾਂ ਦੀ ਅਮਰੀਕਾ ਤੋਂ ਖ਼ਰੀਦ 'ਚ ਨਾਕਾਮੀ ਦੇ ਬਾਅਦ ਉਹ ਹੁਣ ਦੂਸਰੇ ਦੇਸ਼ ਤੋਂ ਇਸ ਨੂੰ ਖ਼ਰੀਦਣ ਦੀ ਫਿਰਾਕ 'ਚ ਹੈ।
ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਨੇ ਕਿਹਾ ਕਿ ਪਾਕਿਸਤਾਨ ਦੂਸਰੀ ਜਗ੍ਹਾ ਤੋਂ ਐਫ-16 ਖ਼ਰੀਦਣ ਦੇ ਲਈ ਕਿਵੇਂ ਸੋਚ ਸਕਦਾ ਹੈ। ਅਸੀਂ ਧਿਆਨ ਦਿਵਾਉਣਾ ਚਾਹਾਂਗੇ ਕਿ ਅਮਰੀਕੀ ਕਾਨੂੰਨ ਤਹਿਤ ਅਮਰੀਕਾ ਨਿਰਮਿਤ ਕੋਈ ਵੀ ਰੱਖਿਆ ਸਮੱਗਰੀ ਤੀਸਰੇ ਪੱਖ ਨੂੰ ਦੁਬਾਰਾ ਤਬਦੀਲ ਕਰਨ ਦੇ ਲਈ ਕਾਂਗਰਸ ਦੀ ਅਧਿਸੂਚਨਾ ਜ਼ਰੂਰੀ ਹੈ। ਅਧਿਕਾਰੀ ਤੋਂ ਪੁੱਿਛਆ ਗਿਆ ਸੀ ਕਿ ਅਮਰੀਕਾ ਦੀ ਨਾਂਹ ਦੇ ਬਾਅਦ ਪਾਕਿਸਤਾਨ ਪੁਰਾਣੇ ਐਫ-16 ਜਹਾਜ਼ ਜਾਰਡਨ ਤੋਂ ਖ਼ਰੀਦਣ 'ਤੇ ਵਿਚਾਰ ਕਰ ਰਿਹਾ ਹੈ। ਉਹ ਅਮਰੀਕਾ ਤੋਂ ਅਜਿਹੇ ਅੱਠ ਜਹਾਜ਼ ਰਿਆਇਤੀ ਦਰ 'ਤੇ ਖ਼ਰੀਦਣਾ ਚਾਹ ਰਿਹਾ ਸੀ ਪ੍ਰੰਤੂ ਕਾਂਗਰਸ ਨੇ ਵਿੱਤੀ ਮਦਦ ਦੇਣ ਤੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਸੀ। ਇਸ ਦੇ ਬਾਅਦ ਉਹ ਇਨ੍ਹਾਂ ਜਹਾਜ਼ਾਂ ਨੂੰ ਖ਼ਰੀਦਣ ਦੇ ਲਈ ਦੂਸਰੇ ਦੇਸ਼ਾਂ ਵੱਲ ਵੇਖਣ ਲੱਗਾ। ਹਾਲ ਹੀ 'ਚ ਪਾਕਿਸਤਾਨ ਦੇ ਰੱਖਿਆ ਮੰਤਰੀ ਆਲਮ ਖੱਟਕ ਨੇ ਕਿਹਾ ਸੀ ਕਿ ਹੁਣ ਅਸੀਂ ਤੀਸਰੇ ਪੱਖ ਤੋਂ ਐਫ-16 ਜਹਾਜ਼ ਲੈਣ ਦਾ ਯਤਨ ਕਰ ਰਹੇ ਹਾਂ ਅਤੇ ਜਾਰਡਨ ਤੋਂ ਸਾਨੂੰ ਪ੍ਰਸਤਾਵ ਮਿਲਿਆ ਹੈ। ਅਧਿਕਾਰੀ ਨੇ ਇਸ ਖ਼ਰੀਦ ਨੂੰ ਲੈ ਕੇ ਪਾਕਿਸਤਾਨ ਅਤੇ ਜਾਰਡਨ ਤੋਂ ਕੋਈ ਬੇਨਤੀ ਪੱਤਰ ਮਿਲਣ ਦੇ ਸਵਾਲ 'ਤੇ ਪੂਰੀ ਤਰ੍ਹਾਂ ਅਣਜਾਣਤਾ ਜਤਾਈ। ਹਾਲਾਂਕਿ ਇਹ ਮੰਨਿਆ ਜਾ ਸਕਦਾ ਹੈ ਕਿ ਪਾਕਿਸਤਾਨ ਦੇ ਕੋਲ ਅਜੇ ਬਦਲ ਹੈ। ਇਸ ਤੋਂ ਉਹ ਪੂਰੀ ਕੀਮਤ 'ਤੇ ਅਮਰੀਕਾ ਤੋਂ ਐਫ-16 ਜਹਾਜ਼ ਖ਼ਰੀਦਣ ਦੀਆਂ ਸੰਭਾਵਨਾਵਾਂ ਤਲਾਸ਼ ਸਕਦਾ ਹੈ।