Quantcast
Channel: Punjabi News -punjabi.jagran.com
Viewing all articles
Browse latest Browse all 44027

ਸਹਿਯੋਗ ਨਾਲ ਘਟਨਾਵਾਂ 'ਤੇ ਲੱਗ ਸਕਦੀ ਐ ਰੋਕ : ਗੁਲਬਧਰ

$
0
0

19 ਐਫਜੈਡਕੇ 07 : ਫਾਜ਼ਿਲਕਾ ਦੇ ਅਰੋੜਵੰਸ਼ ਭਵਨ ਵਿਚ ਵਪਾਰ ਮੰਡਲ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਪ੫ਧਾਨ ਅਸ਼ੋਕ ਗੁਲਬਧਰ।

---

-ਵਪਾਰ ਮੰਡਲ ਨੇ ਸ਼ਹਿਰ ਵਿਚ ਵੱਧ ਰਹੀਆਂ ਕਰਾਈਮ ਦੀਆਂ ਘਟਨਾਵਾਂ ਤੇ ਪ੫ਗਟਾਈ ਚਿੰਤਾਂ

---

ਹਰਮੀਤ ਸਿੰਘ ਖਾਲਸਾ, ਫਾਜ਼ਿਲਕਾ : ਵਪਾਰੀਆਂ ਦੇ ਮੰਨ ਦਾ ਡਰ ਦੂਰ ਕਰਨ ਅਤੇ ਅਗਲੀ ਰਣਨੀਤੀ ਨੂੰ ਲੈਕੇ ਵਪਾਰ ਮੰਡਲ ਦੀ ਇੱਕ ਮੀਟਿੰਗ ਪ੫ਧਾਨ ਅਸ਼ੋਕ ਗੁਲਬਧਰ ਦੀ ਪ੫ਧਾਨਗੀ ਵਿਚ ਸਥਾਨਕ ਅਰੋੜਵੰਸ਼ ਭਵਨ ਵਿਚ ਬੀਤੀ ਰਾਤ ਹੋਈ। ਮੀਟਿੰਗ ਵਿਚ ਚੇਅਰਮੈਨ ਪ੫ਫੁੱਲ ਚੰਦਰ ਨਾਗਪਾਲ, ਪੱਕਾ ਆੜ੍ਹਤੀਆ ਐਸੋਸੀਏਸ਼ਨ ਦੇ ਪ੫ਧਾਨ ਦੀਨਾਨਾਥ ਸਚਦੇਵਾ, ਆੜ੍ਹਤੀਆ ਐਸੋਸੀਏਸ਼ਨ ਦੇ ਪ੫ਧਾਨ ਕੇਵਲ ਚੋਧਰੀ, ਰਿਟੇਲ ਕਪੜਾ ਯੂਨੀਅਨ ਦੀ ਪ੫ਧਾਨ ਸੁਭਾਸ਼ ਚਲਾਨਾ, ਹੋਲਸੇਲ ਕਰਿਆਨਾ ਯੂਨੀਅਨ ਦੇ ਪ੫ਧਾਨ ਿਯਸ਼ਨ ਜਸੂਜਾ, ਕੈਮਿਸਟ ਐਸੋਸੀਏਸ਼ਨ ਦੇ ਪ੫ਧਾਨ ਸੰਦੀਪ ਭੂਸਰੀ, ਡਿਸਟੀਬਿਊਟਰ ਐਸੋਸੀਏਸ਼ਨ ਦੇ ਪ੫ਧਾਨ ਅਸ਼ਵਨੀ ਧੀਂਗੜਾ ਤੋਂ ਇਲਾਵਾ ਹੋਰ ਯੂਨੀਅਨਾਂ ਦੇ ਅਹੁੱਦੇਦਾਰਾਂ ਨੇ ਆਪਣੇ ਵਿਚਾਰ ਰੱਖੇ।

ਬੁਲਾਰਿਆਂ ਨੇ ਬੀਤੇ ਦਿਨੀਂ ਲੁੱਟਖੋਹ ਦੀ ਘਟਨਾ ਵਿਚ ਜ਼ਖ਼ਮੀ ਹੋਏ ਕੈਮਿਸਟ ਲਵਲੀ ਠਕਰਾਲ ਅਤੇ ਉਸਦੇ ਭਾਣਜੇ ਸਾਹਿਲ ਦੀ ਸਿਹਤਮੰਦੀ ਕਾਮਨਾ ਕੀਤੀ। ਇਸ ਮੌਕੇ ਸ਼੫ੀ ਗੁਲਬਧਰ ਨੇ ਵਪਾਰੀਆਂ ਨੂੰ ਭਰੋਸਾ ਦੁਆਇਆ ਕਿ ਲੁੱਟਖੋਹ ਦੀਆਂ ਘਟਨਾਵਾਂ ਨੂੰ ਰੋਕਣ ਲਈ ਪੁਲਸ ਪ੫ਸ਼ਾਸਨ ਦੇ ਸਹਿਯੋਗ ਨਾਲ ਆਪਸੀ ਏਕਤਾ ਨਾਲ ਇੱਕ ਕਾਰਗਰ ਨੀਤੀ ਬਣਾਈ ਜਾਵੇਗੀ ਅਤੇ ਸ਼ਹਿਰ ਵਿਚ ਕਾਨੂੰਨ ਅਤੇ ਵਿਵਸਥਾ ਨੂੰ ਲੈਕੇ ਅਗਲੇ ਇੱਕ ਦੋ ਦਿਨ ਵਿਚ ਪ੫ਸ਼ਾਸਨ ਨਾਲ ਮਿਲ ਕੇ ਮੰਗ ਪੱਤਰ ਦਿੱਤਾ ਜਾਵੇਗਾ। ਕੈਮਿਸਟ ਐਸੋਸੀੲੈਸ਼ਨ ਦੇ ਪ੫ਧਾਨ ਸੰਦੀਪ ਭੂਸਰੀ ਨੇ ਰੋਸ ਪ੫ਗਟ ਕੀਤਾ ਕਿ ਪੁਲਸ ਪ੫ਸ਼ਾਸਨ ਲੁੱਟਖੋਹ ਦੀਆਂ ਘਟਨਾਵਾਂ ਫਿਰ ਤੋਂ ਨਾ ਹੋਣ ਦਾ ਭਰੋਸਾ ਦਿੰਦਾ ਹੈ, ਪਰ ਘਟਨਾਵਾਂ ਹੋ ਰਹੀਆਂ ਹਨ। ਉਨ੍ਹਾਂ ਬੀਤੇ ਦਿਨੀਂ ਭਾਰਤ ਮੈਡੀਕੋਜ ਤੇ ਹੋਈ ਘਟਨਾਂ ਵਿਚ ਮੰਡਲ ਦੇ ਸਹਿਯੋਗ ਦੇ ਲਈ ਧੰਨਵਾਦ ਕੀਤਾ। ਅਸ਼ਵਨੀ ਧੀਂਗੜਾ ਨੇ ਕਿਹਾ ਕਿ ਜ਼ਿਲ੍ਹਾ ਪੁਲਸ ਪ੫ਮੁੱਖ ਵੱਲੋਂ ਬੁਲਾਈ ਗਈ ਪਹਿਲੀ ਮੀਟਿੰਗ ਵਿਚ ਉਨ੍ਹਾਂ ਨੇ ਆਵਾਜ਼ਾਈ ਵਿਵਸਥਾ ਅਤੇ ਗੁੰਡਾਗਰਦੀ ਨੂੰ ਲੈਕੇ ਪਹਿਲਾਂ ਹੀ ਸੁਚੇਤ ਕੀਤਾ ਸੀ। ਉਨ੍ਹਾਂ ਕਿਹਾ ਕਿ ਪੁਲਸ ਕਾਨੂੰਨ ਪਾਲਣਾ ਕਰਵਾਉਣ ਵਿਚ ਅਸਫ਼ਲ ਰਹੀ ਹੈ। ਵਪਾਰੀ ਰਵੀ ਭੂਸ਼ਨ ਡੋਡਾ ਨੇ ਕਿਹਾ ਕਿ ਇਨ੍ਹਾਂ ਘਟਨਾਵਾਂ ਤੋਂ ਬਾਅਦ ਤੋਂ ਵਪਾਰੀਆਂ ਵਿਚ ਡਰ ਦਾ ਵਾਤਾਵਰਣ ਹੈ। ਪਰ ਸਾਨੂੰ ਇਨ੍ਹਾਂ ਘਟਨਾਵਾਂ ਨੂੰ ਰੋਕਣ ਦੀ ਸ਼ੁਰੂਆਤ ਆਪਣੇ ਘਰ ਤੋਂ ਕਰਨੀ ਚਾਹੀਦੀ ਹੈ ਅਤੇ ਬੱÎਚਿਆਂ ਨੂੰ ਟ੫ੈਫਿਕ ਨਿਯਮਾਂ ਦੀ ਜਾਣਕਾਰੀ ਦੇਣੀ ਚਾਹੀਦੀ ਹੈ। ਸਾਇਕਲ ਬਾਜ਼ਾਰ ਐਸੋਸੀਏਸ਼ਨ ਦੇ ਪ੫ਧਾਨ ਸ਼੫ੀ ਸ਼ਰਮਾ ਨੇ ਘਟਨਾਵਾਂ ਦੇ ਪਿੱਛੇ ਸੱਤਾਪੱਖ ਨੂੰ ਦੋਸ਼ੀ ਠਹਿਰਾਇਆ ਜੋ ਕਿਸੇ ਘਟਨਾਂ ਦੇ ਹੋਣ ਤੇ ਘਟਨਾ ਦੇ ਪਿੱਛੇ ਸ਼ੱਕੀਆਂ ਦਾ ਬਚਾਅ ਕਰਦੇ ਹੋਏ ਵਿਖਾਈ ਦਿੰਦੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਫਾਜ਼ਿਲਕਾ ਵਿਚ ਇੱਕ ਮੰਦਰ ਵਿਚ ਲੁੱਟਖੋਹ ਦੀ ਗੰਭੀਰ ਘਟਨਾਂ ਵਿਚ ਕਥਿਤ ਤੌਰ ਤੇ ਸ਼ਾਮਲ ਦੋ ਵਿਅਕਤੀਆਂ ਨੂੰ ਅਕਾਲੀ ਦਲ ਦੇ ਸੀਨੀਅਰ ਆਗੂ ਦੇ ਕਹਿਣ ਤੇ ਛੱਡ ਦਿੱਤਾ ਗਿਆ। ਆੜ੍ਹਤੀਆ ਐਸੋੋਸੀਏਸ਼ਨ ਦੇ ਪ੫ਧਾਨ ਕੇਵਲ ਚੋਧਰੀ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਆੜ੍ਹਤੀ ਦੇ ਲਾਲ ਹੋਈ ਲੁੱਟਖੋਹ ਦੇ ਦੋਸ਼ੀ ਹਾਲੇ ਤੱਕ ਨਹੀਂ ਫੜ੍ਹੇ ਗਏ ਹਨ। ਚੇਅਰਮੈਨ ਪ੫ਫੁੱਲ ਚੰਦਰ ਨਾਗਪਾਲ ਨੇ ਕਿਹਾ ਕਿ ਸ਼ਹਿਰ ਦੇ ਵਿਚਕਾਰ ਹੋਈ ਘਟਨਾ ਹੈਰਾਨੀਜ਼ਨਕ ਹੈ। ਉਨ੍ਹਾਂ ਕਿਹਾ ਕਿ ਅਜਿਹੀ ਘਟਨਾਂ ਨਾ ਹੋਵੇ ਇਸ ਦੇ ਲਈ ਜੇਕਰ ਲੰਬਾ ਸੰਘਰਸ਼ ਕਰਨਾ ਪਵੇ ਤਾਂ ਪਿੱਛੇ ਨਹੀਂ ਹਟਾਂਗੇ। ਮੰਚ ਸੰਚਾਲਨ ਜਨਰਲ ਸਕੱਤਰ ਸਤੀਸ਼ ਧੀਂਗੜਾ ਨੇ ਕੀਤਾ। ਇਸ ਮੌਕੇ ਵਪਾਰੀ ਆਗੂ ਕੇਕੇ ਗ੫ੋਵਰ, ਹਰਬੰਸ ਲਾਲ ਕਾਮਰਾ, ਨਰਿੰਦਰ ਪ੫ਨਾਮੀ, ਚਿਮਨ ਲਾਲ ਗਿਲਹੋਤਰਾ, ਸੁਨੀਲ ਪ੫ਨਾਮੀ, ਸੁਨੀਲ ਕੱਕੜ, ਦੋਲਤ ਰਾਮ ਕਾਠਪਾਲ, ਪੁਰਸ਼ੋਤਮ ਸੇਠੀ, ਲੀਲਾਧਰ ਸ਼ਰਮਾ, ਸ਼ਾਮ ਲਾਲ ਮੁੰਜ਼ਾਲ, ਸੰਦੀਪ ਠਠਈ, ਬੰਸੀ ਲਾਲ, ਬਾਲ ਿਯਸ਼ਨ ਕਟਾਰੀਆ, ਅਲੋਕ ਨਾਗਪਾਲ, ਮਨੋਜ਼ ਕੁਮਾਰ, ਦੀਨੇਸ਼ ਗਿਲਹੋਤਰਾ, ਸੁਰਿੰਦਰ ਮੂਲੜੀ, ਜਲੇਸ਼ ਠਠਈ, ਸੰਜੂ ਕਵਾਤੜਾ, ਰਮੇਸ਼ ਲੂਨਾ, ਰਵਿੰਦਰ ਲੂਨਾ, ਰਮੇਸ਼ ਬਾਂਸਲ ਅਤੇ ਹੋਰ ਵਪਾਰਕ ਸੰਗਠਨਾਂ ਦੇ ਅਹੁੱਦੇਦਾਰ ਸ਼ਾਮਲ ਸਨ।


Viewing all articles
Browse latest Browse all 44027


<script src="https://jsc.adskeeper.com/r/s/rssing.com.1596347.js" async> </script>