ਫੋਟੋ ਫਾਈਲ: 19 ਐੱਫਜੈਡਆਰ 05
ਕੈਪਸ਼ਨ: ਮਿ੫ਤਕ ਭੈਣ ਭਰਾ ਆਪਣੇ ਪਰਿਵਾਰਕ ਮੈਂਬਰ ਨਾਲ ਫਾਈਲ ਫੋਟੋ।
---------
ਤ੫ਾਸਦੀ
-ਕਤੂਰੇ ਮਗਰ ਭੱਜੇ ਜਾਂਦੇ ਵੜ ਗਏ ਛੱਪੜ 'ਚ
-------
ਜੋਗਿੰਦਰ ਸਿੰਘ ਭੋਲਾ, ਮਮਦੋਟ (ਫਿਰੋਜ਼ਪੁਰ)
ਥਾਣਾ ਮਮਦੋਟ ਦੇ ਅਧੀਨ ਆਉਂਦੇ ਪਿੰਡ ਪੋਜੋਕੇ ਉਤਾੜ ਵਿਖੇ ਛੱਪੜ ਵਿਚ ਡੱੁਬ ਜਾਣ ਕਾਰਨ ਦੋ ਸਕੇ ਮਾਸੂਮ ਭੇਣ ਭਰਾ ਦੀ ਦਰਦਨਾਕ ਮੌਤ ਹੋ ਜਾਣ ਦਾ ਸਮਾਚਾਰ ਪ੫ਾਪਤ ਹੋਇਆ ਹੈ। ਮਿ੫ਤਕ ਬੱਚਿਆਂ ਦੇ ਪਿਤਾ ਕੁਲਵੰਤ ਸਿੰਘ ਨੇ ਦੱਸਿਆ ਕਿ ਉਸ ਦੇ ਦੋ ਬੱਚੇ ਸਨ, ਜਿਨ੍ਹਾਂ ਵਿਚ ਲੜਕੀ ਰੇਖਾ ਰਾਣੀ (6) ਅਤੇ ਲੜਕਾ ਲਵਪ੫ੀਤ (5) ਸੀ ਬੀਤੀ ਸ਼ਾਮ ਨੂੰ ਸਮਾਂ ਲਗਭਗ ਸਾਢੇ 6 ਵਜੇ ਜਦ ਉਸ ਦੀ ਪਤਨੀ ਘਰ ਦਾ ਕੰਮ ਕਰ ਰਹੀ ਸੀ ਤਾਂ ਉਸ ਦੇ ਦੋਵੇਂ ਬੱਚੇ ਗਲੀ ਵਿਚ ਖੇਡ ਰਹੇ ਸਨ। ਉਸ ਨੇ ਦੱਸਿਆ ਕਿ ਖੇਡਦੇ ਹੋਏ ਉਸ ਦੇ ਬੱਚੇ ਇਕ ਛੋਟੇ ਕਤੂਰੇ ਪਿਛੇ ਭੱਜ ਪਏ ਤੇ ਕਤੂਰਾ ਪਿੰਡ ਦੇ ਬਾਹਰ ਸਥਿਤ ਛੱਪੜ ਵੱਲ ਚਲਾ ਗਿਆ ਜਿਸ ਪਿੱਛੇ ਉਸ ਦੇ ਬੱਚੇ ਵੀ ਛੱਪੜ ਵਿਚ ਵੜ ਗਏ ਤੇ ਪਾਣੀ ਵਿੱਚ ਡੱੁਬ ਗਏ। ਉਸ ਨੇ ਦੱਸਿਆ ਕਿ ਛੱਪੜ ਕੋਲੋਂ ਲੰਘ ਰਹੇ ਇਕ ਪਿੰਡ ਵਾਸੀ ਨੇ ਛੱਪੜ ਵਿਚ ਤੈਰਦੇ ਹੋਏ ਇਕ ਬੱਚੇ ਨੂੰ ਦੇਖਿਆ ਤਾਂ ਉਸ ਨੇ ਪਿੰਡ ਆ ਕੇ ਰੌਲਾ ਪਾਇਆ ਤਾਂ ਉਨ੍ਹਾਂ ਨੇ ਜਾ ਕੇ ਵੇਖਿਆ ਤਾਂ ਪਿੰਡ ਦੇ ਯੂਥ ਕਲੱਬ ਦੇ ਪ੫ਧਾਨ ਵਿਕਰਮਜੀਤ ਨੇ ਖੁਦ ਅਤੇ ਹੋਰ ਨੌਜ਼ਵਾਨਾਂ ਨੇ ਛੱਪੜ ਵਿਚ ਛਾਲ ਮਾਰ ਕੇ ਦੋਵਾਂ ਬੱਚਿਆਂ ਨੂੰ ਬਾਹਰ ਕੱਿਢਆ ਤੇ ਤੁਰੰਤ ਇਲਾਜ ਲਈ ਫਿਰੋਜਪੁਰ ਵਿਖੇ ਲਿਆਂਦਾ ਗਿਆ, ਜਿਥੇ ਡਾਕਟਰਾਂ ਵਲੋਂ ਦੋਵਾਂ ਬੱਚਿਆਂ ਨੂੰ ਮਿ੫ਤਕ ਐਲਾਣ ਕਰ ਦਿੱਤਾ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਮਮਦੋਟ ਮੁਖੀ ਇੰਸਪੈਕਟਰ ਜਸਵੰਤ ਸਿੰਘ ਭੱਟੀ ਪੁਲਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਗਏ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਨਾਲ ਪਿੰਡ ਅਤੇ ਆਸ ਪਾਸ ਦੇ ਇਲਾਕੇ ਵਿਚ ਸੋਗ ਦਾ ਮਾਹੌਲ ਹੈ।