ਫੋਟੋ ਕੈਪਸ਼ਨ :
20 ਐਫਜੈਡਕੇ 05 : ਮਿ੫ਤਕ ਬਲਵੀਰ ਸਿੰਘ ਦੀ ਪੁਰਾਣੀ ਤਸਵੀਰ।
ਸਟਾਫ ਰਿਪੋਰਟਰ, ਫਾਜ਼ਿਲਕਾ : ਆਰਥਿਕ ਤੰਗੀ ਦੇ ਚੱਲਦਿਆਂ ਅਤੇ ਕਰਜ਼ੇ ਹੇਠ ਦੱਬੇ ਇਕ ਕਿਸਾਨ ਨੇ ਬੀਤੀ ਸ਼ਾਮ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਖ਼ਤਮ ਕਰ ਲਈ। ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਪਿੰਡ ਕੰਧਵਾਲਾ ਹਾਜਰ ਖਾਂ ਵਾਸੀ 32 ਸਾਲਾ ਬਲਵੀਰ ਸਿੰਘ ਪੁੱਤਰ ਸੂਬਾ ਸਿੰਘ ਜੋ ਸਿਰਫ ਜੱਦੀ 4 ਕਨਾਲਾਂ ਜ਼ਮੀਨ ਦਾ ਮਾਲਕ ਸੀ ਅਤੇ ਠੇਕੇ ਹਿੱਸੇ ਤੇ ਲੈਕੇ ਵਾਹੀ ਕਰਕੇ ਗਜ਼ਾਰਾ ਕਰ ਰਿਹਾ ਸੀ। ਸ਼ੁੱਕਰਵਾਰ ਤੇ ਸ਼ਨੀਵਾਰ ਦੀ ਅੱਧੀ ਰਾਤ ਨੂੰ ਬਾਕੀ ਪਰਿਵਾਰ ਨਾਲ ਸੁੱਤਾ ਹੋਇਆ ਸੀ ਕਿ ਆਪਣੇ ਕਮਰੇ ਵਿਚ ਜਾ ਕੇ ਘਰ ਵਾਲੀ ਦੀ ਚੁੰਨੀ ਨੂੰ ਕਮਰੇ ਦੇ ਗਾਰਡਰ ਨਾਲ ਬੰਨ੍ਹ ਕੇ ਫਾਹਾ ਲੈ ਲਿਆ। ਬਾਕੀ ਪਰਿਵਾਰ ਨੂੰ ਇਸ ਘਟਨਾ ਦਾ ਸਵੇਰੇ ਪਤਾ ਚਲਿਆ। ਪਿੰਡ ਦੇ ਸਰਪੰਚ ਜਸਵੰਤ ਸਿੰਘ ਨੇ ਦੱਸਿਆ ਕਿ ਮਿ੫ਤਕ ਸਿਰ ਨਿੱਜੀ ਕੰਪਨੀ, ਸਰਕਾਰੀ ਬੈਂਕ, ਆੜ੍ਹਤੀਏ ਦਾ ਕਰਜ਼ਾ ਬਕਾਇਆ ਸੀ। ਬਲਵੀਰ ਸਿੰਘ ਨੇ ਠੇਕੇ 'ਤੇ ਲਈ ਜ਼ਮੀਨ ਦਾ ਵੀ ਬਕਾਇਆ ਅਜੇ ਭਰਨਾ ਸੀ ਜਿਸ ਕਾਰਨ ਉਹ ਪ੫ੇਸ਼ਾਨ ਸੀ। ਉਹ ਆਪਣੇ ਪਿਛੇ ਪਤਨੀ ਅਤੇ 2 ਸਾਲਾ ਬੇਟੀ ਛੱਡ ਗਿਆ ਹੈ।