ਤਸਵੀਰ : 20ਐਮਕੇਟੀਪੀ14
ਕੈਪਸ਼ਨ : ਵਿਵਾਦਾਂ 'ਚ ਿਘਰੇ ਨਿਰਮਾਣ ਅਧੀਨ ਗੁਰਦੁਆਰੇ 'ਚ ਜੁੜੀ ਸੰਗਤ ਪੱਤਰਕਾਰਾਂ ਨੂੰ ਮਸਲੇ ਦੀ ਜਾਣਕਾਰੀ ਦਿੰਦੀ ਹੋਈ।
-------
ਪਿੰਡ 'ਚ ਤਣਾਅ
-ਮਾਮਲਾ ਗੋਨੇਆਣਾ 'ਚ ਨਵ ਨਿਰਮਾਣ ਗੁਰਦੁਆਰੇ ਦਾ
-ਸ਼ਰਧਾਲੂ ਮੁਲਾਜ਼ਮਾਂ ਦੀਆਂ ਬਦਲੀਆਂ ਕਰਨ ਦਾ ਦੋਸ਼
-------
ਬਲਦੇਵ ਸਿੰਘ ਭੰਮ, ਸ੫ੀ ਮੁਕਤਸਰ ਸਾਹਿਬ
ਲਾਗਲੇ ਪਿੰਡ ਗੋਨੇਆਣਾ 'ਚ ਕਰੀਬ ਇਕ ਸਾਲ ਤੋਂ ਨਿਰਮਾਣ ਅਧੀਨ ਗੁਰਦੁਆਰੇ ਦੇ ਮਸਲੇ ਨੂੰ ਲੈ ਕੇ ਪਿੰਡ 'ਚ ਤਣਾਅ ਵਾਲਾ ਮਹੌਲ ਬਣਿਆ ਹੋਇਆ ਹੈ ਤੇ ਹੁਣ ਹਾਕਮ ਧਿਰ ਤੇ ਪਿੰਡ ਵਾਸੀ ਟਕਰਾਅ ਦੇ ਮੂਡ 'ਚ ਨਜ਼ਰ ਆ ਰਹੇ ਹਨ। ਮਸਲਾ ਉਸ ਸਮੇਂ ਗੰਭੀਰ ਹੋ ਗਿਆ ਜਦੋਂ ਪਿੰਡ ਦੇ ਸਾਬਕਾ ਸਰਪੰਚ ਅਤੇ ਕਾਂਗਰਸੀ ਆਗੂ ਰਾਜੇਸ਼ ਕੁਮਾਰ ਨੀਟਾ ਤੇ ਕੁੱਝ ਅਣਪਛਾਤੇ ਵਿਅਕਤੀਆਂ ਨੇ ਜਾਨਲੇਵਾ ਹਮਲਾ ਕਰਕੇ ਉਸਨੂੰ ਸਖ਼ਤ ਜਖਮੀ ਕਰ ਦਿੱਤਾ ਜੋ ਕਿ ਹੁਣ ਅਮਿ੫ਤਸਰ ਦੇ ਇਕ ਨਿੱਜੀ ਹਸਪਤਾਲ 'ਚ ਜ਼ੇਰੇ ਇਲਾਜ਼ ਹੈ। ਪਿੰਡ ਵਾਸੀਆਂ ਦਾ ਸਿੱਧਮ ਸਿੱਧਾ ਦੋਸ਼ ਹੈ ਕਿ ਨੀਟੇ ਤੇ ਹਮਲਾ ਹਾਕਮ ਧਿਰ ਦੇ ਸਥਾਨਕ ਨੇਤਾਵਾਂ ਦੀ ਸ਼ਹਿ ਤੇ ਕੀਤਾ ਗਿਆ ਹੈ ਤੇ ਦਰਜ ਐਫਆਈਆਰ 'ਚ ਵੀ ਪਿੰਡ ਦੇ ਸਰਪੰਚ ਅਮਰਿੰਦਰ ਸਿੰਘ ਮੋਂਟੀ , ਨਿਸ਼ਾਨ ਸਿੰਘ ਸਾਬਕਾ ਪੰਚ ਅਤੇ ਜਗਮੀਤ ਸਿੰਘ ਉਰਫ ਲਾਡੀ ਨਾਮਜ਼ਦ ਕੀਤਾ ਗਿਆ ਹੈ। 'ਪੰਜਾਬੀ ਜਾਗਰਣ' ਵੱਲੋਂ ਪਿੰਡ 'ਚ ਕੀਤੀ ਪੜਚੋਲ ਦੌਰਾਨ ਪਿੰਡ ਵਾਸੀਆਂ ਨੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਬਾਬਾ ਇੰਦਰਜੀਤ ਸਿੰਘ ਦੀ ਭਰਭੂਰ ਸ਼ਲਾਘਾ ਕਰਦਿਆਂ ਦੋਸ਼ ਲਾਇਆ ਕਿ ਹਾਕਮ ਧਿਰ ਦੇ ਵੱਡੇ ਆਗੂ ਅਤੇ ਪਿੰਡ ਦੇ ਕੁੱਝ 'ਚੌਧਰੀ' ਗੁਰਦੁਆਰਾ ਸਾਹਿਬ ਦਾ ਨਿਰਮਾਣ ਨਹੀਂ ਹੋਣ ਦੇਣਾ ਚਾਹੁੰਦੇ ਕਿਉਂਕਿ ਉਹ ਬਾਬੇ ਦੀ ਪਿੰਡ 'ਚ ਪੈਂਠ ਬਣਦੀ ਨਹੀ ਵੇਖ ਸਕਦੇ। ਪਿੰਡ ਵਾਸੀਆਂ ਗੁਰਮੀਤ ਸਿੰਘ, ਨਿਰਮਲ ਸਿੰਘ ਖਾਲਸਾ, ਵਰਿੰਦਰ ਸਿੰਘ, ਬੀਬੀ ਜਿੰਦਰ ਕੌਰ, ਹਰਮੰਦਰ ਸਿੰਘ, ਸੁਖਜਿੰਦਰ ਸਿੰਘ ਤੇ ਜਗਰੂਪ ਸਿੰਘ ਨੇ ਦੱਸਿਆ ਕਿ ਜਦੋਂ ਤੋਂ ਬਾਬਾ ਇੰਦਰਜੀਤ ਸਿੰਘ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲੀ ਹੈ ਉਦੋਂ ਤੋਂ ਪਿੰਡ 'ਚ ਵੱਡੇ ਪੱਧਰ ਤੇ ਸਮਾਜ ਸੁਧਾਰਕ ਕੰਮ ਹੋਏ ਸਨ ਜਿਨ੍ਹਾਂ ਵਿਚ ਗਊਸ਼ਾਲਾ, ਸਿਲਾਈ ਸੈਂਟਰ, ਖੂਨਦਾਨ ਕੈਂਪ, ਵਾਟਰ ਵਰਕਸ ਪਾਇਪਾਂ ਦੀ ਮੁਰੰਮਤ, ਪੁਲੀਆਂ ਦੀ ਮੁਰੰਮਤ ਸ਼ਾਮਲ ਹਨ। ਇਸਤੋਂ ਇਲਾਵਾ ਬਾਬੇ ਦੇ ਯਤਨਾਂ ਸਦਕਾ ਹੀ ਪਿਛਲੇ ਕਰੀਬ ਇੱਕ ਸਾਲ ਵਿਚ 285 ਪਿੰਡ ਵਾਸੀਆਂ ਨੇ ਅੰਮਿ੫ਤ ਪਾਨ ਕੀਤਾ ਹੈ ਤੇ ਦਰਜਨਾਂ ਬੱਚੇ ਗੁਰੂਘਰ ਦੇ ਸ਼ਰਧਾਲੂ ਬਣ ਕੇ ਤਬਲੇ ਅਤੇ ਸੰਗੀਤ ਦੀ ਸਿੱਖਿਆ ਲੈ ਰਹੇ ਹਨ। ਇਸ ਮੌਕੇ ਮੌਜੂਦ ਜਗਰੂਪ ਸਿੰਘ, ਕੁਲਵਿੰਦਰ ਸਿੰਘ, ਗੁਰਮੀਤ ਸਿੰਘ ਤੇ ਇਕਬਾਲ ਸਿੰਘ ਨੇ ਦੱਸਿਆ ਕਿ ਉਹ ਸ਼ਰਾਬ ਅਤੇ ਹੋਰ ਨਸ਼ਿਆਂ ਦੇ ਆਦਿ ਸਨ ਪਰ ਬਾਬੇ ਦੀ ਸੰਗਤ ਨਾਲ ਉਨ੍ਹਾਂ ਨਸ਼ਿਆਂ ਦਾ ਤਿਆਗ ਕਰਕੇ ਗੁਰੂ ਘਰ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਹੈ ਪਰ ਪਤਾ ਨਹੀ ਕਿਉਂ ਸਰਪੰਚ ਅਤੇ ਹਾਕਮ ਧਿਰ ਨੂੰ ਪਿੰਡ ਦੀ ਤਰੱਕੀ ਤੇ ਸੁਧਾਰ ਰਾਸ ਨਹੀ ਆ ਰਿਹਾ। ਉਨ੍ਹਾਂ ਦੋਸ਼ ਲਾਇਆ ਕਿ ਵਾਰ ਵਾਰ ਪੁਲਿਸ ਨੂੰ ਭੇਜ ਕੇ ਗੁਰਦੁਵਾਰਾ ਸਾਹਿਬ ਦਾ ਨਿਰਮਾਣ ਜਬਰੀ ਬੰਦ ਕਰਾਇਆ ਜਾ ਰਿਹਾ ਹੈ ਸੇਵਾਦਾਰਾਂ ਦੇ ਅਣਪਛਾਤੇ ਬੰਦੇ ਭੇਜ ਕੇ ਇੱਟਾਂ ਰੋੜੇ ਮਰਵਾਏ ਜਾਂਦੇ ਹਨ ਤੇ ਪਿੰਡ ਵਾਸੀਆਂ ਨੂੰ ਖੌਫਜਦਾ ਕਰਨ ਦੀ ਕੋਸਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਰੀਬ ਸਾਲ ਭਰ ਤੋਂ ਗੁਰਦੁਵਾਰਾ ਸਾਹਿਬ 'ਚ ਸ੫ੀ ਗੁਰੂ ਗੰ੫ਥ ਸਾਹਿਬ ਦੀ ਬੀੜ ਨਹੀ ਲਿਆਉਣ ਦਿੱਤੀ ਗਈ ਤੇ ਪਿੰਡ ਵਾਸੀਆਂ ਨੇ ਆਪਣੇ ਪੱਧਰ ਤੇ ਦੂਰ ਦੁਰਾਡੇ ਤੋਂ ਪ੫ਬੰਧ ਕਰਕੇ ਅਖੰਡ ਪਾਠਾਂ ਦੀ ਲੜੀ ਸ਼ੁਰੂ ਕੀਤੀ ਗਈ ਹੈ ਜਿਸਦਾ 22 ਵਾਂ ਪਾਠ ਚੱਲ ਰਿਹਾ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਸੱਤਾ ਧਿਰ ਵੱਲੋਂ ਸ਼ਰਧਾਲੂ ਵਜੋਂ ਗੁਰਦੁਆਰੇ ਜਾਣ ਵਾਲੇ ਕਈ ਸਰਕਾਰੀ ਮੁਲਾਜਮਾਂ ਦੀਆਂ ਬਦਲੀਆਂ ਕਰ ਦਿੱਤੀਆਂ ਗਈਆਂ ਹਨ ਤੇ ਬਾਕੀਆਂ ਨੂੰ ਚੇਤਾਵਨੀ ਦਿੱਤੀ ਗਈ ਹੈ ਤੇ ਕੋਈ ਅਨਾਉਂਸਮੈਂਟ ਨਹੀ ਕਰਨ ਦਿੱਤੀ ਜਾਂਦੀ।
----
ਕੁੱਝ ਲੋਕਾਂ ਨੇ ਕੀਤੀ ਸਾਜ਼ਿਸ਼ : ਸਰਪੰਚ ਮੌਂਟੀ
ਪਿੰਡ ਦੇ ਸਰਪੰਚ ਅਮਰਿੰਦਰ ਸਿੰਘ ਮੌਂਟੀ ਦਾ ਕਹਿਣਾ ਹੈ ਕਿ ਬਾਬਾ ਇੰਦਰਜੀਤ ਸਿੰਘ ਨੇ ਗੁਰਦੁਵਾਰਾ ਸਾਹਿਬ ਬਣਾਉਣ ਅਤੇ ਗੁਰੂ ਗੰ੫ਥ ਸਾਹਿਬ ਦੀ ਬੀੜ ਲਿਆਉਣ ਦੀ ਸ਼੫ੋਮਣੀ ਗੁਰਦੁਵਾਰਾ ਪ੫ਬੰਧਕ ਕਮੇਟੀ ਤੋ ਇਜ਼ਾਜ਼ਤ ਨਹੀ ਲਈ ਤਾਂ ਹੀ ਕਮੇਟੀ ਦੀ ਸ਼ਿਕਾਇਤ ਤੇ ਪੁਲਿਸ ਉਥੇ ਆਉਂਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਬਾਬੇ ਤੇ ਕਈ ਪੁਲਿਸ ਮੁਕੱਦਮੇ ਦਰਜ ਹਨ ਜਿਨ੍ਹਾਂ ਦੀ ਪੜਤਾਲ ਵੀ ਪੁਲਿਸ ਕਰ ਰਹੀ ਹੈ। ਪੰਚਾਇਤ ਇਸ ਗੁਰਦੁਵਾਰੇ ਦੇ ਨਿਰਮਾਣ ਦੇ ਹੱਕ 'ਚ ਨਹੀ ਪਰ ਅਸੀਂ ਪੁਲਿਸ ਨੂੰ ਕੋਈ ਅਰਜੀ ਵੀ ਨਹੀ ਦਿੱਤੀ ਪਰ ਕੁੱਟ ਲੋਕ ਰਾਜੇਸ਼ ਕੁਮਾਰ ਨੀਟੇ ਦੀ ਕੁੱਟਮਾਰ ਨੂੰ ਸ਼ਾਜਿਸ਼ ਤਹਿਤ ਗੁਰਦੁਵਾਰਾ ਸਾਹਿਬ ਨਾਲ ਜੋੜ ਰਹੇ ਹਨ।