20 ਐਫਜੈਡਕੇ 08 : ਫਾਜ਼ਿਲਕਾ ਵਿਚ ਲੁੱਟ ਦਾ ਸ਼ਿਕਾਰ ਹੋਏ ਜ਼ਖ਼ਮੀ ਸੌਰਵ ਦਾ ਇਲਾਜ ਕਰਦੇ ਡਾਕਟਰ।
---
ਵਾਰਦਾਤ
-ਲੁਟੇਰਿਆਂ ਨੇ ਬਣਾਇਆ ਕਰਿਆਨਾ ਵਪਾਰੀ ਨੂੰ ਨਿਸ਼ਾਨਾ
-5 ਦਿਨਾਂ ਵਿਚ ਲੁੱਟਖੋਹ ਦੀਆਂ ਹੋ ਚੁੱਕੀਆਂ 4 ਘਟਨਾਵਾਂ
---
ਹਰਮੀਤ ਸਿੰਘ ਖਾਲਸਾ/ਵਿਨੋਦ ਮਹਿਤਾ, ਫਾਜ਼ਿਲਕਾ
ਬੀਤੇ 72 ਘੰਟਿਆਂ ਵਿਚ ਲੁਟੇਰਿਆਂ ਅਤੇ ਗੁੰਡਾ ਅਨਸਰਾਂ ਵੱਲੋਂ ਸ਼ਹਿਰ ਦੇ ਲੋਕਾਂ ਅਤੇ ਵਪਾਰੀਆਂ ਨੂੰ ਨਿਸ਼ਾਨਾ ਬਣਾਕੇ ਜਿੱਥੇ ਲੁਟਿਆ ਜਾ ਰਿਹਾ ਹੈ, ਉੱਥੇ ਪੁਲਸ ਪ੫ਸ਼ਾਸਨ ਹੱਥ ਤੇ ਹੱਥ ਰੱਖ ਕੇ ਸਿਰਫ ਰਿਪੋਰਟ ਬਣਾ ਕੇ ਪੀੜਿ੍ਹਤਾਂ ਨੂੰ ਕਾਰਵਾਈ ਦਾ ਭਰੋਸਾ ਦੇਕੇ ਮਾਮਲੇ ਨੂੰ ਸ਼ਾਂਤ ਕਰ ਰਹੀ ਹੈ। ਜਿਸ ਨਾਲ ਲਗਾਤਾਰ ਤਿੰਨ ਦਿਨਾਂ ਵਿਚ 3 ਘਟਨਾਵਾਂ ਹੋਣ ਨਾਲ ਸ਼ਹਿਰ ਵਾਸੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਰਹੇ ਹਨ।
ਪ੫ਾਪਤ ਜਾਣਕਾਰੀ ਅਨੁਸਾਰ ਸਥਾਨਕ ਮਾਧਵ ਨਗਰੀ ਵਿਚ ਇੱਕ ਕਰਿਆਨਾ ਦੁਕਾਨਦਾਰ ਸੌਰਵ ਕੁਮਾਰ ਚਾਵਲਾ ਨਾਲ ਬੀਤੀ ਰਾਤ ਲਗਭਗ ਸਾਢੇ 10 ਵਜੇ ਉਸ ਸਮੇਂ ਘਟੀ ਜਦ ਦੁਕਾਨਦਾਰ ਆਪਣੀ ਦੁਕਾਨ ਤੇ ਗ੫ਾਹਕਾਂ ਨੂੰ ਸਮਾਨ ਦੇ ਰਿਹਾ ਸੀ ਕਿ ਦੋ ਨੋਜ਼ਵਾਨ ਨਸ਼ੇ ਦੀ ਹਾਲਤ ਵਿਚ ਆਏ ਅਤੇ ਉਨ੍ਹਾਂ ਨੇ ਪਹਿਲਾਂ ਸਿਗਰਟ ਮੰਗੀ। ਇਸ ਤੋਂ ਪਹਿਲਾਂ ਇੱਕ ਗ੫ਾਹਕ ਜੋ 500 ਰੁਪਏ ਦੇਕੇ ਸਮਾਨ ਲੈ ਜਾ ਰਹੇ ਸਨ ਕਿ ਉਕਤ ਨੌਜਵਾਨਾਂ ਨੇ ਪਹਿਲਾਂ ਦੁਕਾਨਦਾਰ ਤੋਂ 500 ਦਾ ਨੋਟ ਝਪਟ ਲਿਆ ਤਾਂ ਦੁਕਾਨਦਾਰ ਸੋਰਵ ਚਾਵਲਾ ਨੇ ਵਿਰੋਧ ਕੀਤਾ ਤਾਂ ਉਕਤ ਲੁਟੇਰਿਆਂ ਨੇ ਦੁਕਾਨ ਦੇ ਅੰਦਰ ਵੜ੍ਹ ਕੇ ਪੈਸਿਆਂ ਵਾਲਾ ਗੱਲਾ ਖੋਲ ਲਿਆ ਅਤੇ ਦੇਖਦੇ ਹੀ ਦੇਖਦੇ ਲੁਟੇਰਿਆਂ ਨੇ ਪਿੱਿਛਓ ਰਾੜ ਅਤੇ ਤੇਜ਼ਥਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਿਸ ਨਾਲ ਸੋੋਰਵ ਦੇ ਹੱਥ ਤੋਂ ਗੱਲਾ ਛੁੱਟ ਗਿਆ ਤਾਂ ਉਕਤ ਲੁਟੇਰਿਆਂ ਨੇ ਗੱਲੇ ਵਿਚੋਂ 15000 ਰੁਪਏ ਦੀ ਨਗਦੀ ਕੱਢ ਲਈ ਅਤੇ ਨੇੜੇ ਹੀ ਗੱਲਾ ਸੁੱਟ ਦਿੱਤਾ ਅਤੇ ਜਦੋਂ ਤੱਕ ਰੋਲਾ ਪੈਂਦਾ ਦੋਵ੍ਹੇਂ ਨੋਜ਼ਵਾਨ ਫਰਾਰ ਹੋ ਗਏ। ਉੱਥੇ ਆਲੇ ਦੁਆਲੇ ਲੋਕਾਂ ਨੇ ਉਕਤ ਘਟਨਾ ਦੀ ਜਾਣਕਾਰੀ ਸੋਰਵ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਤਾਂ ਪਰਿਵਾਰਕ ਮੈਂਬਰਾਂ ਨੇ ਸੋਰਵ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ। ਜਿੱਥੋਂ ਗੰਭੀਰ ਰੂਪ ਨਾਲ ਜ਼ਖ਼ਮੀ ਹੋਣ ਤੇ ਸੋਰਵ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਪੁਲਸ ਵੱਲੋਂ ਮਾਮਲੇ ਦੀ ਜਾਂਚ ਲਈ ਏਐਸਆਈ ਤਿਲਕ ਰਾਜ ਦੀ ਡਿਊਟੀ ਲਗਾਂਈ ਗਈ ਹੈ।
ਇਥੇ ਇਹ ਖਾਸ ਜਿਕਰਯੋਗ ਹੈ ਕਿ ਵੀਰਵਾਰ ਰਾਤ ਭਾਰਤ ਮੈਡੀਕਲ ਹਾਲ ਦੇ ਸੰਚਾਲਕ ਲਵਲੀ ਠਕਰਾਲ ਤੇ ਹਮਲਾ ਅਤੇ ਨਗਦੀ ਖੋਹਣ ਦੀ ਘਟਨਾ ਸ਼ਨਿੱਚਰਵਾਰ ਨੂੰ ਮੁਨੀਮ ਦੀਆਂ ਅੱਖਾਂ ਵਿਚ ਮਿਰਚਾਂ ਪਾਕੇ 40 ਹਜ਼ਾਰ ਲੁੱਟ ਦੀ ਘਟਨਾ ਅਤੇ ਐਤਵਾਰ ਨੂੰ ਕਰਿਆਨਾ ਵਪਾਰੀ ਦੇ ਨਾਲ ਘਟਨਾ ਹੋਣ ਤੋਂ ਸ਼ਹਿਰ ਦੇ ਵਪਾਰੀ ਅਤੇ ਲੋਕ ਦਹਿਸ਼ਤ ਦੇ ਮਹੌਲ ਵਿਚ ਆ ਗਏ ਹਨ। ਉੱਥੇ ਦਿਨ ਪ੫ਤੀ ਦਿਨ ਵੱਧ ਰਹੀਆਂ ਘਟਨਾਵਾਂ ਨੂੰ ਲੈਕੇ ਵਪਾਰ ਮੰਡਲ ਦੇ ਪ੫ਧਾਨ ਅਸ਼ੋਕ ਗੁਲਬਧਰ, ਕਰਿਆਨਾ ਐਸੋਸੀਏਸ਼ਨ ਦੇ ਪ੫ਧਾਨ ਿਯਸ਼ਨ ਜਸੂਜਾ, ਬਲਾਕ ਕਾਂਗਰਸ ਦੇ ਪ੫ਧਾਨ ਸੁਰਿੰਦਰ ਕਾਲੜਾ ਪੱਪੂ ਨੇ ਇਨ੍ਹਾਂ ਘਟਨਾਵਾਂ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਮੰਗ ਕੀਤੀ ਹੈ ਕਿ ਪੁਲਸ ਪ੫ਸ਼ਾਸਨ ਇਨ੍ਹਾਂ ਤਿੰਨਾਂ ਘਟਨਾਵਾਂ ਦੇ ਨਾਲ ਨਾਲ ਪਿਛਲੇ ਦਿਨੀਂ ਜੋ ਦਰਜ਼ਨਾਂ ਘਟਨਾਵਾਂ ਹੋਈਆਂ ਹਨ ਵਿਚ ਗੰਭੀਰਤਾ ਵਿਖਾ ਕੇ ਦੋਸ਼ੀਆ ਨੂੰ ਫੜ੍ਹਣ ਤਾਂਕਿ ਪੁਲਸ ਪ੫ਸ਼ਾਸਨ ਤੋਂ ਲੋਕਾਂ ਦਾ ਜੋ ਭਰੋਸਾ ਉਠਣਾ ਸੁਰੂ ਹੋ ਗਿਆ ਹੈ ਫਿਰ ਤੋਂ ਬਹਾਲ ਹੋ ਸਕੇ।