ਪੱਤਰ ਪ੍ਰੇਰਕ, ਰਾਜਪੁਰਾ : ਕੌਮੀ ਸ਼ਾਹ ਮਾਰਗ ਨੰਬਰ 1 ਰਾਜਪੁਰਾ-ਸਰਹਿੰਦ ਰੋਡ ਤੇ ਵਾਪਰੇ ਸੜਕ ਹਾਦਸੇ 'ਚ ਇਕ ਸਾਈਕਲ ਸਵਾਰ ਮਜ਼ਦੂਰ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸਤੀਸ਼ ਕੁਮਾਰ (45) ਵਾਸੀ ਜਲੰਧਰ ਜੋ ਕਿ ਅੱਜ ਨੇੜਲੇ ਪਿੰਡ ਪਤਾਰਸੀ ਵਿਖੇ ਆਪਣੀ ਭੈਣ ਕੋਲ ਰਹਿੰਦਾ ਸੀ ਤੇ ਰਾਜਪੁਰਾ ਦੇ ਇਕ ਕਾਰਖਾਨੇ 'ਚ ਮਜ਼ਦੂਰੀ ਕਰਦਾ ਸੀ। ਜਦੋਂ ਉਹ ਅੱਜ ਸਵੇਰੇ ਪਿੰਡ ਪਤਾਰਸੀ ਤੋਂ ਸਾਈਕਲ 'ਤੇ ਸਵਾਰ ਹੋ ਕੇ ਆਪਣੇ ਕੰਮ ਤੇ ਆ ਰਿਹਾ ਸੀ ਤਾਂ ਸਰਹਿੰਦ ਫਲਾਈ ਓਵਰ ਨੇੜੇ ਇਕ ਤੇਜ਼ ਰਫ਼ਤਾਰ ਟਰਾਲੇ ਨੇ ਉਸ ਵਿਚ ਟੱਕਰ ਮਾਰ ਦਿਤੀ। ਜਿਸ ਤੇ ਉਹ ਗੰਭੀਰ ਜ਼ਖਮੀਂ ਹੋ ਗਿਆ। ਜਖਮੀ ਨੂੰ ਸਥਾਨਕ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ। ਜਿਥੇ ਡਾਕਟਰਾਂ ਨੇ ਸਤੀਸ਼ ਕਮਾਰ ਨੂੰ ਮਿ੍ਰਤਕ ਐਲਾਨ ਦਿਤਾ। ਪੁਲਸ ਨੇ ਅਣਪਛਾਤੇ ਟਰਾਲਾ ਚਾਲਕ ਖਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
↧