-ਕਿਹਾ, ਕੋਹਲੀ ਕੋਲ ਸਾਰੇ ਫਾਰਮੈਟਾਂ 'ਚ ਕਪਤਾਨੀ ਸੰਭਾਲਣ ਲਈ ਬਹੁਤ ਸਮਾਂ
ਕੋਲਕਾਤਾ (ਪੀਟੀਆਈ) : ਸਾਬਕਾ ਆਸਟ੫ੇਲੀਆਈ ਬੱਲੇਬਾਜ਼ ਡੀਨ ਜੋਂਸ ਦਾ ਮੰਨਣਾ ਹੈ ਕਿ ਜਦ ਮਹਿੰਦਰ ਸਿੰਘ ਧੋਨੀ ਆਪਣੇ ਸ਼ਾਨਦਾਰ ਕਰੀਅਰ ਨੂੰ ਅਲਵਿਦਾ ਕਹਿਣਗੇ ਤਾਂ ਸਭ ਨੂੰ ਉਨ੍ਹਾਂ ਦੀ ਘਾਟ ਬਹੁਤ ਰੜਕੇਗੀ। ਅਜਿਹੀਆਂ ਗੱਲਾਂ ਚੱਲ ਰਹੀਆਂ ਹਨ ਕਿ ਕੋਹਲੀ ਨੂੰ ਹਰ ਫਾਰਮੈਟ ਵਿਚ ਕਪਤਾਨ ਬਣਾ ਦਿੱਤਾ ਜਾਵੇ ਪਰ ਜੋਂਸ ਮਹਾਨ ਖਿਡਾਰੀਆਂ ਨੂੰ ਸੰਨਿਆਸ ਲੈਣ ਲਈ ਮਜਬੂਰ ਕਰਨ ਦੇ ਵਿਚਾਰ ਖ਼ਿਲਾਫ਼ ਹਨ। ਉਨ੍ਹਾਂ ਨੇ ਕਿਹਾ ਕਿ ਕੋਹਲੀ ਕੋਲ ਸਾਰੇ ਫਾਰਮੈਟਾਂ ਵਿਚ ਧੋਨੀ ਦੀ ਥਾਂ ਲੈਣ ਲਈ ਕਾਫੀ ਸਮਾਂ ਹੈ।
ਜੋਂਸ ਨੇ ਕਿਹਾ ਕਿ ਅਸੀਂ ਆਪਣੇ ਮਹਾਨ ਖਿਡਾਰੀਆਂ ਨੂੰ ਬਾਹਰ ਕਰਨ ਵਿਚ ਕਾਫੀ ਤੇਜ਼ੀ ਦਿਖਾਉਂਦੇ ਹਾਂ। ਧੋਨੀ ਨੇ ਜੋ ਭਾਰਤੀ ਿਯਕਟ ਲਈ ਕੀਤਾ ਹੈ ਉਸ ਲਈ ਉਸ ਨੂੰ ਖ਼ੁਦ ਹੀ ਆਪਣੇ ਸੰਨਿਆਸ ਦਾ ਸਮਾਂ ਚੁਣਨ ਦਿਓ। ਮੈਨੂੰ ਨਹੀਂ ਲਗਦਾ ਕਿ ਵਿਰਾਟ ਨੂੰ ਇਸ ਸਮੇਂ ਹਰ ਫਾਰਮੈਟ ਵਿਚ ਕਪਤਾਨੀ ਦੀ ਜਲਦਬਾਜ਼ੀ ਹੈ। ਸਮਾਂ ਆਵੇਗਾ, ਮੇਰਾ ਭਰੋਸਾ ਕਰੋ, ਜਦ ਧੋਨੀ ਸੰਨਿਆਸ ਲਵੇਗਾ ਤਾਂ ਤੁਹਾਨੂੰ (ਭਾਰਤੀਆਂ ਨੂੰ) ਉਸ ਦੀ ਘਾਟ ਬਹੁਤ ਰੜਕੇਗੀ। ਪਿਛਲੇ ਦਿਨੀਂ ਭਾਰਤੀ ਟੀਮ ਦੇ ਸਾਬਕਾ ਡਾਇਰੈਕਟਰ ਰਵੀ ਸ਼ਾਸਤਰੀ ਨੇ ਕਿਹਾ ਸੀ ਕਿ ਸਮਾਂ ਆ ਗਿਆ ਹੈ ਕਿ ਕੋਹਲੀ ਸਾਰੇ ਫਾਰਮੈਟਾਂ ਵਿਚ ਟੀਮ ਦੀ ਕਪਤਾਨੀ ਸੰਭਾਲਣ ਲਈ ਤਿਆਰ ਹੋ ਜਾਣ।
ਧੋਨੀ ਨੇ ਟੈਸਟ ਤੋਂ ਸੰਨਿਆਸ ਲੈ ਲਿਆ ਹੈ ਅਤੇ ਪਿਛਲੇ ਦਿਨੀਂ ਆਪਣੇ ਤੋਂ ਘੱਟ ਰੈਂਕਿੰਗ ਦੀ ਟੀਮ ਜ਼ਿੰਬਾਬਵੇ ਖ਼ਿਲਾਫ਼ ਦੂਜੇ ਦਰਜੇ ਦੀ ਭਾਰਤੀ ਟੀਮ ਨੂੰ ਇਕ ਦਿਨਾ ਸੀਰੀਜ਼ ਵਿਚ 3-0 ਨਾਲ ਜਿੱਤ ਦਿਵਾਈ। ਇਹ ਉਨ੍ਹਾਂ ਦੀ 20 ਮਹੀਨਿਆਂ ਵਿਚ ਇਕ ਦਿਨਾ ਸੀਰੀਜ਼ ਵਿਚ ਪਹਿਲੀ ਜਿੱਤ ਹੈ। ਇਸ ਤੋਂ ਪਹਿਲਾਂ ਭਾਰਤੀ ਟੀਮ ਨੇ ਘਰੇਲੂ ਮੈਦਾਨ 'ਤੇ 2014 ਵਿਚ ਵੈਸਟਇੰਡੀਜ਼ ਖ਼ਿਲਾਫ਼ 2-1 ਨਾਲ ਜਿੱਤ ਦਰਜ ਕੀਤੀ ਸੀ।
ਇਸ ਬਿਹਤਰੀਨ ਕਪਤਾਨ ਦੇ ਨਾਂ ਸਾਰੇ ਵਿਸ਼ਵ ਖ਼ਿਤਾਬ ਹਨ ਪਰ ਪਿਛਲੇ ਦਿਨੀਂ ਸਮਾਪਤ ਹੋਈ ਆਈਪੀਐੱਲ ਵਿਚ ਉਨ੍ਹਾਂ ਦੀ ਨਵੀਂ ਫਰੈਂਚਾਇਜ਼ੀ ਰਾਈਜ਼ਿੰਗ ਪੁਣੇ ਸੁਪਰਜਾਇੰਟਜ਼ ਅੱਠ ਟੀਮਾਂ ਵਿਚੋਂ ਸੱਤਵੇਂ ਸਥਾਨ 'ਤੇ ਰਹੀ। ਇਹ ਸਭ ਅਜਿਹੇ ਸਮੇਂ ਵਿਚ ਹੋ ਰਿਹਾ ਹੈ ਜਦ ਕੋਹਲੀ ਆਪਣੇ ਜੀਵਨ ਦੀ ਸਰਬੋਤਮ ਲੈਅ 'ਚ ਹਨ ਅਤੇ ਜੋਂਸ ਨੇ ਕਿਹਾ ਕਿ ਉਹ ਇਸ ਸਮੇਂ ਦੁਨੀਆਂ ਦੇ ਸਰਬੋਤਮ ਿਯਕਟਰ ਹਨ।