ਮੁੰਬਈ (ਪੀਟੀਆਈ) : ਰੁਜ਼ਗਾਰ ਨੂੰ ਲੈ ਕੇ ਭਾਵੇਂ ਵੱਡੇ-ਵੱਡੇ ਦਾਅਵੇ ਕੀਤਾ ਜਾ ਰਹੇ ਹਨ, ਪਰ ਸੱਚਾਈ ਕੁਝ ਹੋਰ ਹੀ ਹੈ। ਮਹਾਰਾਸ਼ਟਰ 'ਚ ਪੰਜ ਹਮਾਲ (ਕੁਲੀ) ਦੀ ਅਸਾਮੀ ਲਈ 984 ਗ੍ਰੈਜੁਏਟ ਅਤੇ ਪੰਜ ਐੱਮਫਿਲ ਡਿਗਰੀਧਾਰਕਾਂ ਨੇ ਅਰਜ਼ੀ ਦਿੱਤੀ ਹੈ ਜਦਕਿ ਇਸ ਦੇ ਲਈ ਘੱਟੋ-ਘੱਟ ਵਿੱਦਿਅਕ ਯੋਗਤਾ ਚੌਥੀ ਪਾਸ ਹੈ। ਮਹਾਰਾਸ਼ਟਰ ਲੋਕ ਸੇਵਾ ਕਮਿਸ਼ਨ (ਐੱਮਪੀਐੱਸਸੀ) ਦੇ ਸਕੱਤਰ ਰਾਜੇਂਦਰ ਮਾਂਗਰੂਲਕਰ ਨੇ ਕਿਹਾ ਕਿ ਹਮਾਲ (ਪੋਰਟਰ) ਦੀਆਂ ਅਸਾਮੀਆਂ ਲਈ ਉਨ੍ਹਾਂ ਨੂੰ 2,424 ਉਮੀਦਵਾਰਾਂ ਦੀਆਂ ਅਰਜ਼ੀਆਂ ਮਿਲੀਆਂ ਹਨ। ਇਨ੍ਹਾਂ 'ਚੋਂ ਪੰਜ ਐੱਮਫਿਲ, 9 ਪੀਜੀ ਡਿਪਲੋਮਾਧਾਰੀ ਅਤੇ 253 ਪੀਜੀ ਡਿਗਰੀਧਾਰੀ ਸ਼ਾਮਲ ਹਨ। ਅਰਜ਼ੀਕਾਰਾਂ 'ਚ 984 ਗ੍ਰੈਜੁਏਟ, 605 ਬਾਰ੍ਹਵੀਂ ਪਾਸ, 282 ਦਸਵੀਂ ਪਾਸ ਅਤੇ 177 ਦਸਵੀਂ ਤੋਂ ਥੱਲੇ ਦੀ ਜਮਾਤ ਦੇ ਹਨ। ਇਸ ਅਹੁਦੇ ਲਈ ਉਮਰ ਹੱਦ 18 ਤੋਂ 33 ਸਾਲ ਹੈ। ਐੱਮਪੀਐੱਸਸੀ ਨੇ ਦਸੰਬਰ 2015 'ਚ ਇਸ ਦੇ ਲਈ ਇਸ਼ਤਿਹਾਰ ਕੱਿਢਆ ਸੀ। ਵਰਗ ਡੀ ਦੇ ਇਸ ਅਹੁਦੇ ਲਈ ਅਗਸਤ 'ਚ ਪ੍ਰੀਖਿਆ ਹੋਣ ਦੀ ਸੰਭਾਵਨਾ ਹੈ। ਲਿਖਤ ਪ੍ਰੀਖਿਆ 'ਚ ਉਮੀਦਵਾਰ ਦੀ ਭਾਸ਼ਾ ਅਤੇ ਯੋਗਤਾ ਅਤੇ ਗਣਿਤ ਦੀ ਬੁਨਿਆਦੀ ਜਾਣਕਾਰੀ ਪਰਖੀ ਜਾਵੇਗੀ।
↧