-ਟੈਸਟ ਿਯਕਟ 'ਚ ਦੋ ਡਿਵੀਜ਼ਨ ਅਤੇ ਵਨ ਡੇ ਲੀਗ ਏਜੰਡੇ 'ਤੇ
ਲੰਡਨ (ਏਐੱਫਪੀ) : ਿਯਕਟ ਦੀ ਵਿਸ਼ਵ ਪੱਧਰੀ ਸੰਚਾਲਨ ਸੰਸਥਾ ਸੋਮਵਾਰ ਨੂੰ ਜਦ ਏਡਿਨਬਰਗ ਵਿਚ ਮੀਟਿੰਗ ਕਰੇਗੀ ਤਾਂ ਿਯਕਟ ਇਤਿਹਾਸ ਨੂੰ ਬਦਲ ਦੇਣ ਵਾਲੇ ਫ਼ੈਸਲੇ ਕੀਤੇ ਜਾ ਸਕਦੇ ਹਨ। ਅੰਤਰਰਾਸ਼ਟਰੀ ਿਯਕਟ ਕੌਂਸਲ (ਆਈਸੀਸੀ) ਦੀ ਸਕਾਟਲੈਂਡ ਦੀ ਰਾਜਧਾਨੀ ਏਡਿਨਬਰਗ ਵਿਚ ਹੋਣ ਵਾਲੀ ਇਕ ਹਫਤੇ ਦੀ ਸਾਲਾਨਾ ਮੀਟਿੰਗ ਵਿਚ ਏਜੰਡਾ ਟੈਸਟ ਿਯਕਟ ਵਿਚ ਦੋ ਡਿਵੀਜ਼ਨ ਸ਼ੁਰੂ ਕਰਨਾ ਅਤੇ ਵਨ ਡੇ ਅੰਤਰਰਾਸ਼ਟਰੀ ਲੀਗ ਬਣਾਉਣਾ ਹੈ। ਆਈਸੀਸੀ ਨੇ ਟੈਸਟ ਰੈਕਿੰਗ ਦੀ ਸ਼ੁਰੂਆਤ ਕੀਤੀ ਪਰ ਪੇਚੀਦਾ ਫਾਰਮੂਲੇ ਨਾਲ ਿਯਕਟ ਪ੍ਰਸ਼ੰਸਕਾਂ ਦੀ ਸ਼ਲਾਘਾ ਹਾਸਲ ਨਾ ਕਰ ਸਕੀ। ਇੰਨੇ ਸਾਰੇ ਖਿਡਾਰੀ ਤੇਜ਼ੀ ਨਾਲ ਘਰੇਲੂ ਟਵੰਟੀ-20 ਮੁਕਾਬਲਿਆਂ ਜਿਵੇਂ ਇੰਡੀਅਨ ਪ੍ਰੀਮੀਅਰ ਲੀਗ 'ਚ ਖੇਡਣ ਦੀ ਪੇਸ਼ਕਸ਼ ਪ੍ਰਤੀ ਆਕਰਸ਼ਤ ਹੋ ਰਹੇ ਹਨ ਜਿਸ ਨਾਲ ਉਹ ਟੈਸਟ ਖੇਡਣ ਦੀ ਬਜਾਏ ਘੱਟ ਸਮੇਂ ਵਿਚ ਕਾਫੀ ਪੈਸਾ ਕਮਾ ਸਕਦੇ ਹਨ ਤਾਂ ਅਧਿਕਾਰੀ ਲੰਬੇ ਫਾਰਮੈਟ ਨੂੰ ਜ਼ਿਆਦਾ ਤਵੱਜੋ ਦੇਣ ਲਈ ਵਚਨਬੱਧ ਹਨ।ਉਨ੍ਹਾਂ ਨੂੰ ਲਗਦਾ ਹੈ ਕਿ ਇਸ ਨਾਲ ਉਹ ਪ੍ਰਸਾਰਣ ਕਰਨ ਵਾਲਿਆਂ ਲਈ ਹੋਰ ਪਸੰਦੀਦਾ ਬਣ ਜਾਵੇਗਾ ਅਤੇ ਉਨ੍ਹਾਂ ਨੂੰ ਹੋਰ ਜ਼ਿਆਦਾ ਮਾਲੀਆ ਹਾਸਲ ਕਰਨ ਵਿਚ ਮਦਦ ਮਿਲੇਗੀ। ਆਈਸੀਸੀ ਦੇ ਮੁੱਖ ਕਾਰਜਕਾਰੀ ਡੇਵਿਡ ਰਿਚਰਡਸਨ ਨੇ ਇਸ ਮਹੀਨੇ ਸ਼ੁਰੂ 'ਚ 2017 ਚੈਂਪੀਅਨਜ਼ ਟਰਾਫੀ ਲਾਂਚ ਕਰਦੇ ਹੋਏ ਕਿਹਾ ਸੀ ਕਿ ਅਸੀਂ ਸਾਰੇ ਫਾਰਮੈਟਾਂ (ਟੈਸਟ, ਵਨ ਡੇ ਅਤੇ ਟੀ-20) ਵਿਚ ਟੂਰਨਾਮੈਂਟ ਦੇ ਢਾਂਚੇ ਨੂੰ ਦੇਖ ਰਹੇ ਹਾਂ।
ਹਵੇਗੀ ਤਬਦੀਲੀ :
ਡਿਵੀਜ਼ਨ ਇਕ ਵਿਚ ਸੱਤ ਟੀਮਾਂ ਹੋਣਗੀਆਂ ਅਤੇ ਡਿਵੀਜ਼ਨ ਦੋ ਵਿਚ ਪੰਜ ਟੀਮਾਂ ਹੋਣਗੀਆਂ ਜਿਸ ਵਿਚ ਦੋ ਨਵੀਆਂ ਟੀਮਾਂ ਹੋਣਗੀਆਂ। ਇਹ ਸਾਰੀਆਂ ਲੀਗ ਆਧਾਰ 'ਤੇ ਖੇਡਣਗੀਆਂ ਜਿਸ ਵਿਚ ਪ੍ਰਮੋਸ਼ਨ ਅਤੇ ਰੈਲੀਗੇਸ਼ਨ ਵੀ ਹੋਵੇਗਾ। ਡਿਵੀਜ਼ਨ ਇਕ ਵਿਚ ਸਾਰੀਆਂ ਟੀਮਾਂ ਦੋ ਸਾਲ ਚੱਲਣ ਵਾਲੇ ਪ੍ਰੋਗਰਾਮ ਦੇ ਤਹਿਤ ਇਕ ਦੂਜੇ ਖ਼ਿਲਾਫ਼ ਖੇਡਣਗੀਆਂ। ਮੈਚਾਂ ਅਤੇ ਸੀਰੀਜ਼ ਵਿਚ ਨਿਰਧਾਰਤ ਅੰਕ ਮਿਲਣਗੇ ਜਿਸ ਨਾਲ ਸਥਾਨ ਤੈਅ ਹੋਣਗੇ। ਸਾਰੇ ਮੈਚਾਂ ਤੋਂ ਬਾਅਦ ਹੇਠਲੇ ਸਥਾਨ 'ਤੇ ਰਹਿਣ ਵਾਲੀ ਟੀਮ ਰੈਲੀਗੇਟ ਕਰ ਦਿੱਤੀ ਜਾਵੇਗੀ। ਸਿਖਰਲੀ ਟੀਮ ਵਿਸ਼ਵ ਟੈਸਟ ਚੈਂਪੀਅਨ ਬਣੇਗੀ। ਟੈਸਟ ਚੈਂਪੀਅਨਸ਼ਿਪ ਦੇ ਫਾਰਮੈਟ ਤੋਂ ਹੀ 13 ਟੀਮਾਂ ਦੀ ਵਨ ਡੇ ਲੀਗ ਵੀ ਖੇਡੀ ਜਾਵੇਗੀ, ਜਿਸ ਨੂੰ 2019 ਤੋਂ ਸ਼ੁਰੂ ਕੀਤਾ ਜਾਵੇਗਾ।