ਫੋਟੋ : 18-ਬੀਐਨਐਲ-ਪੀ-8
ਕੈਪਸ਼ਨ : 'ਲਾਈਫ਼ ਸਕਿਲਜ਼' ਸਬੰਧੀ ਕਰਵਾਏ ਸੈਮੀਨਾਰ ਮੌਕੇ ਸਕੂਲ ਪ੫ਬੰਧਕ ਤੇ ਮੁੱਖ ਮਹਿਮਾਨ।
ਭੁਪਿੰਦਰ ਸਿੰਘ ਠੁੱਲੀਵਾਲ, ਮਹਿਲ ਕਲਾਂ : ਇਲਾਕੇ ਦੀ ਮਸ਼ਹੂਰ ਵਿੱਦਿਅਕ ਸੰਸਥਾ ਸਟੈਨਫੋਰਡ ਇੰਟਰਨੈਸ਼ਨਲ ਸਕੂਲ ਚੰਨਣਵਾਲ 'ਚ ਪਿ੫ੰਸੀਪਲ ਸੰਜੇ ਸਕਲਾਨੀ ਦੇ ਉੱਦਮ ਸਦਕਾ ਪ੫ਬੰਧਕ ਕਮੇਟੀ ਦੇ ਸਹਿਯੋਗ ਨਾਲ 'ਲਾਈਫ਼ ਸਕਿਲਜ਼' ਸਬੰਧੀ ਸੈਮੀਨਾਰ ਕਰਵਾਇਆ। ਇਸ ਮੌਕੇ ਪੰਕਜ ਮੰੁਜਾਲ ਡਾਇਰੈਕਟਰ ਆਰਵੀ ਇੰਸਟੀਚਿਊਟ ਆਫ਼ ਟੈਕਨਾਲੋਜੀ ਨੋਇਡਾ ਨੇ 'ਮਾਨਵੀ ਗੁਣਾਂ' 'ਤੇ ਆਧਾਰਿਤ ਲਾਈਫ਼ ਸਕਿਲਜ਼ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਮਾਨਵੀ ਗੁਣਾਂ ਨੂੰ ਵਿਕਸਿਤ ਕਰਕੇ ਜ਼ਿੰਦਗੀ 'ਚ ਖ਼ੁਸ਼ੀ ਪ੫ਾਪਤ ਕੀਤੀ ਜਾ ਸਕਦੀ ਹੈ। ਇਸ ਮੌਕੇ ਸਕੂਲ ਪ੫ਬੰਧਕ ਕਮੇਟੀ ਅਤੇ ਸਮੂਹ ਸਕੂਲ ਸਟਾਫ਼ ਹਾਜ਼ਰ ਸੀ।