ਮੇਹਟੀਆਣਾ (ਪੱਤਰ ਪ੍ਰੇਰਕ) : ਪਿੰਡ ਕੂਕੋਵਾਲ 'ਚ ਅਕਾਲੀ ਦਲ ਬਾਦਲ ਦੇ ਸਰਕਲ ਕੋਟ ਫਤੂਹੀ ਜਿਲ੍ਹਾ ਜਥੇਬੰਧਕ ਸਕੱਤਰ ਨੇ ਪ੍ਰੈੱਸ ਨਾਂ ਬਿਆਨ ਜਾਰੀ ਕਰਦਿਆਂ ਕਿਹਾ ਕਿ ਯੂਥ ਵਰਕਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ ਚੱਟਾਨ ਵਾਂਗ ਖੜੇ ਹਾਂ। ਉਨ੍ਹਾਂ ਕਿਹਾ ਕਿ ਸੋਹਣ ਸਿੰਘ ਠੰਡਲ ਹਲਕਾ ਚੱਬੇਵਾਲ ਜਿਤਾਉਣ ਲਈ ਅਕਾਲੀ ਦਲ ਦਿਨ ਰਾਤ ਇਕ ਕਰ ਦਿਆਂਗੇ।
ਇਸ ਮੌਕੇ ਹੇੜੀਆ ਨੇ ਕਿਹਾ ਕਿ ਜਿਨ੍ਹਾ ਵਿਕਾਸ ਗਠਜੋੜ ਸਰਕਾਰ ਨੇ ਕੀਤਾ ਹੈ, ਉਨ੍ਹਾਂ ਵਿਕਾਸ ਹੋਰ ਕਿਸੇ ਵੀ ਸਰਕਾਰ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਮਿਸ਼ਨ 2017 ਵਿਚ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਭਾਜਪਾ ਗਠਜੋੜ ਸਰਕਾਰ ਪੰਜਵੀਂ ਵਾਰੀ ਸਰਕਾਰ ਬਣਾਕੇ ਇਤਿਹਾਸ ਸਿਰਜੇਗੀ। ਉਨ੍ਹਾਂ ਕਿਹਾ ਕਿ ਕੁਝ ਵਿਰੋਧੀ ਪਾਰਟੀਆਂ ਪੰਜਾਬ ਦਾ ਮਹੌਲ ਖਰਾਬ ਕਰਨਾ ਚਾਹੁੰਦੀਆਂ ਹਨ।