ਮਹੇਸ਼ਇੰਦਰ ਸਿੰਘ ਮਾਂਗਟ, ਕੁਹਾੜਾ : ਗੁਰਦੁਆਰਾ ਸ੫ੀ ਰੇਰੂ ਸਾਹਿਬ ਨੰਦਪੁਰ ਸਾਹਨੇਵਾਲ ਵਿਖੇ ਭਾਈ ਘਨ੍ਹਈਆ ਜੀ ਸੇਵਾ ਸੁਸਾਇਟੀ ਵੱਲੋਂ 214ਵਾਂ ਖ਼ੂਨਦਾਨ ਕੈਂਪ ਗੁਰਦੁਆਰਾ ਸਾਹਿਬ ਦੇ ਪ੫ਧਾਨ ਬਲਜੀਤ ਸਿੰਘ ਦੀ ਅਗਵਾਈ ਹੇਠ ਲਗਾਇਆ ਗਿਆ। ਇਸ ਕੈਂਪ ਦੇ ਉਦਘਾਟਨ ਮੌਕੇ ਬਾਬਾ ਮੇਜਰ ਸਿੰਘ ਕਾਰ ਸੇਵਾ ਵਾਲਿਆਂ ਨੇ ਕਿਹਾ ਖ਼ੂਨਦਾਨ ਸਭ ਤੋ ਮਹਾਨ ਦਾਨ ਹੈ। ਤੁਹਾਡੇ ਵੱਲੋਂ ਕੀਤਾ ਗਿਆ ਖ਼ੂਨਦਾਨ ਅਨਮੋਲ ਜਿੰਦਗੀ ਬਚਾ ਸਕਦਾ ਹੈ।
ਇਸ ਕੈਂਪ 'ਚ ਕਿ੫ਸ਼ਨਾ ਚੈਰੀਟੇਬਲ ਹਸਪਤਾਲ ਲੁਧਿਆਣਾ ਦੇ ਡਾ. ਪਰਵਿੰਦਰ ਸਿੰਘ ਤੇ ਸਮੂਹ ਡਾਕਟਰਾਂ ਵੱਲੋਂ 70 ਯੁਨਿਟ ਖ਼ੂਨ ਇਕੱਠੇ ਕੀਤੇ। ਇਸ ਮੌਕੇ ਪ੫ਧਾਨ ਬਲਜੀਤ ਸਿੰਘ, ਬਾਬਾ ਮੇਜਰ ਸਿੰਘ ਕਾਰ ਸੇਵਾ ਵਾਲੇ, ਬਾਬਾ ਜਗਤਾਰ ਸਿੰਘ ਹੈੱਡ ਗ੫ੰਥੀ, ਬਲਜਿੰਦਰ ਸਿੰਘ, ਰਸ਼ਪਾਲ ਸਿੰਘ, ਤਨਜੀਤ ਸਿੰਘ, ਜਸਕਰਨ ਸਿੰਘ, ਮਲਕੀਤ ਸਿੰਘ, ਚਰਨਜੀਤ ਸਿੰਘ, ਸਰਦਾਰਾ ਸਿੰਘ, ਜਸਵਿੰਦਰ ਸਿੰਘ, ਹਰਦੇਵ ਸਿੰਘ, ਬੰਤ ਸਿੰਘ, ਦੀਪਾ ਆਦਿ ਹਾਜ਼ਰ ਸਨ।