ਪਿਆਰਾ ਸਿੰਘ ਨਾਭਾ, ਪਰਥ : ਆਸਟ੍ਰੇਲੀਆ ਦੇ ਲਾਟਰੀ ਵਿਭਾਗ ਵੱਲੋਂ ਉਸਰਨ ਵਾਲੇ ਵਿਰਾਸਤੀ ਸਿੱਖ ਪਾਰਕ ਦੇ ਫੇਜ਼-2 ਲਈ 14,9,635 ਡਾਲਰ ਦੀ ਰਾਸ਼ੀ ਜਾਰੀ ਕੀਤੀ ਗਈ। ਇਹ ਰਕਮ ਦਾ ਚੈੱਕ ਸਥਾਨਕ ਵਿਧਾਇਕ ਸਰ ਮਾਈਕ ਨਥਨ ਵੱਲੋਂ ਆਸ਼ਾ ਦੇ ਪ੫ਬੰਧਕਾਂ ਦੀ ਹਾਜ਼ਰੀ ਵਿਚ ਕੈਨਿੰਗ ਸ਼ਹਿਰ ਦੇ ਮੇਅਰ ਪੌਲ ਐਨਜੀ ਨੂੰ ਸੌਂਪਿਆ ਗਿਆ।¢ ਇਸ ਮੌਕੇ ਆਸ਼ਾ ਪ੫ਬੰਧਕਾਂ ਵੱਲੋਂ ਅਮਰਜੀਤ ਪਾਬਲਾ, ਤਰੁਣਪ੍ਰੀਤ ਸਿੰਘ, ਕੁਲਜੀਤ ਕੌਰ ਜੱਸਲ, ਹਰਜੀਤ ਸਿੰਘ, ਡਾ. ਹਰਿੰਦਰ ਕੌਰ, ਪਰਵਿੰਦਰ ਸਿੰਘ, ਗੁਰਦੀਪ ਸਿੰਘ ਆਦਿ ਹਾਜ਼ਰ ਸਨ।¢ਇਹ ਪਾਰਕ ਆਸਟ੍ਰੇਲੀਅਨ ਸਿੱਖ ਹੈਰੀਟੇਜ ਸੰਸਥਾ (ਆਸ਼ਾ) ਪੱਛਮੀ ਆਸਟ੍ਰੇਲੀਆ ਵੱਲੋਂ ਕੈਨਿੰਗ ਦਰਿਆ ਦੇ ਕੰਢੇ 'ਤੇ ਰਿਵਟਨ ਉਪਨਗਰ ਦੇ ਅਡੀਨਾ ਰਿਜ਼ਰਵ ਪਾਰਕ ਵਿਚ ਉਸਰੇਗੀ।¢
ਇਸ ਬਾਰੇ ਆਸ਼ਾ ਮੈਂਬਰ ਤਰੁਣਪ੍ਰੀਤ ਸਿੰਘ ਨੇ ਦੱਸਿਆ ਕਿ ਇਹ 0.2 ਹੈਕਟਰ ਰਕਬਾ ਰਾਜ ਸਰਕਾਰ ਨੇ ਸਾਲ 1932 'ਚ ਸਿੱਖਾਂ ਨੂੰ ਸ਼ਮਸ਼ਾਨ ਭੂਮੀ ਵਜੋਂ ਜਾਰੀ ਕੀਤਾ ਸੀ¢ ਆਸਟ੫ੇਲੀਅਨ ਸਿੱਖ ਇਤਿਹਾਸ ਖੋਜ ਉਪਰੰਤ ਪਤਾ ਲੱਗਿਆ ਕਿ ਸਿੱਖ ਤਕਰੀਬਨ 150 ਸਾਲ ਪਹਿਲਾ ਇਥੇ ਆ ਕੇ ਵਸੇ ਸਨ। ਫੇਜ਼-2 ਦੇ ਕੰਮ ਮੁਤਾਬਕ ਸੜਕ ਤੋਂ ਲੈ ਕੇ ਨਦੀ ਤਕ ਬਣੇ 200 ਮੀਟਰ ਲੰਮੇ ਫੁਟਪਾਥ ਦੇ ਦੋਵੇਂ ਪਾਸੇ ਦਸ ਪੈਨਲ ਬਾਕਸ ਲਗਾਏ ਜਾਣਗੇ¢ ਇਨ੍ਹਾਂ ਪੈਨਲਾਂ 'ਤੇ ਗੁਰਮੁਖੀ ਅਤੇ ਅੰਗਰੇਜ਼ੀ ਭਾਸ਼ਾ 'ਚ ਤਸਵੀਰਾਂ ਸਮੇਤ ਆਸਟੇ੍ਰਲੀਆ ਵਿਚ ਸਿੱਖਾਂ ਦਾ ਇਤਿਹਾਸ ਲਿਖਿਆ ਜਾਵੇਗਾ। ਇਹ ਕੰਮ ਕੈਨਿੰਗ ਕੌਂਸਲ ਦੀ ਨਿਗਰਾਨੀ ਹੇਠ ਫ਼ਰਵਰੀ 2017 ਤਕ ਮੁਕੰਮਲ ਹੋ ਜਾਵੇਗਾ।