ਜੈਪ੍ਰਕਾਸ਼ ਰੰਜਨ, ਨਵੀਂ ਦਿੱਲੀ : ਪਠਾਨਕੋਟ ਹਮਲੇ ਦੀ ਸਾਜ਼ਿਸ਼ਘਾੜਾ ਅੱਤਵਾਦੀ ਜਥੇਬੰਦੀ ਜੈਸ਼-ਏ-ਮੁਹੰਮਦ ਖ਼ਿਲਾਫ਼ ਕਾਰਵਾਈ ਕਰਨ ਦਾ ਪਾਕਿਸਤਾਨ ਦਾ ਦਾਅਵਾ ਪੂਰੀ ਤਰ੍ਹਾਂ ਝੂਠਾ ਸੀ। ਪਾਕਿਸਤਾਨ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫੋਨ ਕਰਨਾ, ਇਸ ਘਟਨਾ ਦੇ ਸਾਜ਼ਿਸ਼ ਘਾੜਿਆਂ ਖ਼ਿਲਾਫ਼ ਕਾਰਵਾਈ ਕਰਨਾ, ਜਾਂਚ ਲਈ ਭਾਰਤ ਆਪਣਾ ਦਲ ਭੇਜਣਾ ਇਹ ਸਭ ਕੂਟਨੀਤਕ ਚਾਲ ਸੀ ਤਾਂ ਕਿ ਭਾਰਤ ਨੂੰ ਕੁਝ ਦਿਨਾਂ ਲਈ ਉਲਝਾਇਆ ਜਾ ਸਕੇ। ਜੇ ਅਜਿਹਾ ਨਹੀਂ ਹੁੰਦਾ ਤਾਂ ਅੱਜ ਜੈਸ਼-ਏ-ਮੁਹੰਮਦ ਆਜ਼ਾਦੀ ਨਾਲ ਪੂਰੇ ਪਾਕਿਸਤਾਨ 'ਚ ਭਾਰਤ ਖ਼ਿਲਾਫ਼ ਜੇਹਾਦ ਦਾ ਐਲਾਨ ਨਹੀਂ ਕਰਦੀ ਹੁੰਦੀ।
ਸੂਤਰਾਂ ਮੁਤਾਬਕ ਪਠਾਨਕੋਟ ਹਮਲੇ ਤੋਂ ਬਾਅਦ ਕੁਝ ਸਮੇਂ ਲਈ ਜੈਸ਼ 'ਤੇ ਥੋੜ੍ਹਾ ਕਾਬੂ ਤਾਂ ਜ਼ਰੂਰ ਹੋਇਆ ਪਰ ਕਾਰਵਾਈ ਨਹੀਂ ਹੋਈ। ਹੁਣ ਇਹ ਜਥੇਬੰਦੀ ਦਾ ਭਾਰਤ ਖ਼ਿਲਾਫ਼ ਜ਼ਹਿਰ ਉਗਲਣ ਵਾਲੇ ਜੈਸ਼ ਦੇ ਰਸਾਲਾ ਅਲ ਕਲਮ ਮੁੜ ਕਰਾਚੀ ਦੇ ਸਟੈਂਡ 'ਤੇ ਵਿਕਣ ਲੱਗਾ ਹੈ। ਇਸ ਦਾ ਤਾਜ਼ਾ ਅੰਕ (22-28) 'ਚ ਕਸ਼ਮੀਰ ਨੂੰ ਲੈ ਕੇ ਭਾਰਤ ਖ਼ਿਲਾਫ਼ ਲੋਕਾਂ ਨੂੰ ਭੜਕਾਉਣ 'ਚ ਕੋਈ ਕਸਰ ਨਾ ਛੱਡੀ ਗਈ। ਕਸ਼ਮੀਰੀਆਂ ਦੇ ਖੂਨ ਦੇ ਇਕ-ਇਕ ਕਤਰੇ ਦਾ ਹਿਸਾਬ ਭਾਰਤ ਤੋਂ ਵਸੂਲਣ ਦੀ ਗੱਲ ਕਹੀ ਗਈ ਹੈ। ਇਹ ਹੀ ਨਹੀਂ ਜੈਸ਼ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਕਸ਼ਮੀਰ 'ਚ ਹਾਲੇ ਵੀ ਉਸ ਦੇ 891 ਅੱਤਵਾਦੀ ਹਨ ਜੋ ਭਾਰਤੀ ਫੌਜ ਨਾਲ ਮੁਕਾਬਲਾ ਕਰਨ ਲਈ ਤਿਆਰ ਹਨ। ਅਤੇ ਇਸ ਲਈ ਆਮ ਪਾਕਿਸਤਾਨੀ ਨੂੰ ਚੰਦਾ ਦੇਣ ਦੀ ਅਪੀਲ ਵੀ ਕੀਤੀ ਗਈ ਹੈ ਤਾਂ ਕਿ ਕਸ਼ਮੀਰ 'ਚ ਜੇਹਾਦ ਨੂੰ ਜਾਰੀ ਰੱਖਿਆ ਜਾ ਸਕੇ।
'ਜਾਗਰਣ' ਨੇ ਦੇਸ਼ ਦੀਆਂ ਖੁਫੀਆ ਏਜੰਸੀਆਂ ਦੇ ਹਵਾਲੇ ਨਾਲ ਇਹ ਖ਼ਬਰ ਪਹਿਲਾਂ ਹੀ ਪ੍ਰਕਾਸ਼ਤ ਕੀਤੀ ਸੀ ਕਿ ਕਿਸ ਤਰ੍ਹਾਂ ਪਾਕਿਸਤਾਨ ਦੀ ਨਵਾਜ਼ ਸ਼ਰੀਫ ਸਰਕਾਰ ਕਸ਼ਮੀਰ ਮੁੱਦੇ ਨੂੰ ਜ਼ਿੰਦਾ ਕਰਨ ਦੀ ਕੋਸ਼ਿਸ਼ 'ਚ ਹੈ। ਇਸ ਲਈ ਉਹ ਜੈਸ਼-ਏ-ਮੁਹੰਮਦ ਵਰਗੀਆਂ ਜਥੇਬੰਦੀਆਂ ਨੂੰ ਫਿਰ ਤੋਂ ਸਰਗਰਮ ਕਰ ਰਹੀ ਹੈ। ਪਿਛਲੇ ਸਾਲ ਰਮਜ਼ਾਨ ਦੇ ਪਾਕ ਮਹੀਨੇ 'ਚ ਜਿਸ ਤਰ੍ਹਾਂ ਜੈਸ਼ ਨੇ ਪਾਕਿਸਤਾਨ ਦੇ ਕਈ ਸ਼ਹਿਰਾਂ 'ਚ ਜੇਹਾਦ ਦੇ ਨਾਂ 'ਤੇ ਚੰਦਾ ਵਸੂਲਣ ਦਾ ਕੰਮ ਕੀਤਾ ਸੀ ਉਸ ਨਾਲ ਭਾਰਤ ਖੁਫੀਆ ਏਜੰਸੀਆਂ ਦੇ ਕੰਨ ਖੜ੍ਹੇ ਹੋ ਗਏ ਸਨ। ਉਸ ਦੇ ਕੁਝ ਹੀ ਮਹੀਨਿਆਂ ਬਾਅਦ ਜੈਸ਼ ਦੇ ਅੱਤਵਾਦੀਆਂ ਨੇ ਪਠਾਨਕੋਟ ਦੇ ਫੌਜੀ ਿਠਕਾਣਿਆਂ 'ਤੇ ਹਮਲਾ ਕੀਤਾ ਸੀ। ਭਾਰਤੀ ਪ੍ਰਸ਼ਾਸਨ ਹੁਣ ਇਹ ਮੰਨਣ ਲੱਗਾ ਹੈ ਕਿ ਇਸ ਹਮਲੇ ਤੋਂ ਬਾਅਦ ਜਿਸ ਤਰ੍ਹ੍ਹਾਂ ਨਾਲ ਪਾਕਿਸਤਾਨ ਪ੍ਰਸ਼ਾਸਨ ਨੇ ਜੈਸ਼ 'ਤੇ ਕਾਰਵਾਈ ਕਰਨ ਦਾ ਕਦਮ ਚੁੱਕਿਆ ਸੀ ਉਸ ਦਾ ਮਕਸਦ ਸਿਰਫ ਭਾਰਤ ਨੂੰ ਧੋਖਾ ਦੇਣਾ ਸੀ। ਇਹ ਗੱਲ ਇਸ ਤੱਥ ਤੋਂ ਸਾਫ ਹੁੰਦੀ ਹੈ ਕਿ ਪਾਕਿਸਤਾਨ ਦੇ ਜਾਂਚ ਦਲ ਦੇ ਪਠਾਨਕੋਟ ਹਮਲੇ ਦੀ ਭਾਰਤ 'ਚ ਜਾਂਚ ਕਰਨ ਦੇ ਤਿੰਨ ਮਹੀਨੇ ਬੀਤ ਜਾਣ ਦੇ ਬਾਵਜੂਦ ਹਾਲੇ ਤਕ ਭਾਰਤੀ ਦਲ ਨੂੰ ਉਥੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ।