ਅੰਮਿ੫ਤਪਾਲ ਸਿੰਘ, ਸਿੱਧਵਾਂ ਬੇਟ : ਇਲਾਕੇ 'ਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ¢ ਇਨ੍ਹਾਂ ਵਾਰਦਾਤਾਂ ਨੂੰ ਰੋਕਣ ਦੀ ਥਾਂ ਪੁਲਸ ਪ੫ਸ਼ਾਸਨ ਵੱਲੋਂ ਹਾਲੇ ਤਕ ਕੋਈ ਕਾਰਵਾਈ ਅਮਲ 'ਚ ਨਹੀਂ ਲਿਆਂਦੀ ਗਈ ਹੈ¢ ਅਜਿਹੀ ਇਕ ਹੋਰ ਚੋਰੀ ਦੀ ਵਾਰਦਾਤ ਸਿੱਧਵਾਂ ਬੇਟ ਦੇ ਬਾਜ਼ਾਰ ਸਥਿਤ ਪੀਰ ਬਾਬਾ ਜ਼ਾਹਿਰ ਬਲੀ ਦੀ ਬਣੀ ਮਜ਼ਾਰ 'ਚ ਹੋਈ, ਜਿਥੇ ਇਕ ਨੌਜਵਾਨ ਮਜ਼ਾਰ ਦੇ ਗੱਲੇ ਨੂੰ ਭੰਨ੍ਹ ਕੇ ਨਕਦੀ ਕੱਢ ਕੇ ਲੈ ਗਿਆ। ਇਸ ਵਾਰਦਾਤ ਦੀ ਪੂਰੀ ਰਿਕਾਰਡਿੰਗ ਇਕ ਦੁਕਾਨ ਬਾਹਰ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ¢ ਦੁਕਾਨਦਾਰਾਂ ਨੇ ਦੱਸਿਆ ਕੈਮਰੇ ਮੁਤਾਬਕ ਵਾਰਦਾਤ ਨੂੰ ਸਵੇਰੇ ਲਗਪਗ 5 ਵਜੇ ਅੰਜਾਮ ਦਿੱਤਾ ਤੇ ਲਗਪਗ 7 ਮਿੰਟ ਬਾਅਦ ਫ਼ਰਾਰ ਹੋ ਗਿਆ। ਉਨ੍ਹਾਂ ਦੱਸਿਆ ਇਲਾਕੇ 'ਚ ਬੀਤੇ 5 ਦਿਨਾਂ 'ਚ ਇਹ ਚੋਰੀ ਦੀ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ ਚੋਰਾਂ ਨੇ ਇਕ ਇਲੈਕਟਰਾਨਿਕ ਤੇ ਇਕ ਸੁਨਿਆਰੇ ਦੀ ਦੁਕਾਨ ਨੂੰ ਸ਼ਿਕਾਰ ਬਣਾਇਆ ਹੈ। ਪੁਲਸ ਇਨ੍ਹਾਂ ਚੋਰਾਂ ਨੂੰ ਹਾਲੇ ਤਕ ਲੱਭਣ 'ਚ ਨਾਕਾਮਯਾਬ ਸਾਬਤ ਹੋਈ ਹੈ¢
↧