ਸਟੇਟ ਬਿਊਰੋ, ਸ੍ਰੀਨਗਰ : ਕਸ਼ਮੀਰ ਵਿਚ ਬੁੱਧਵਾਰ ਨੂੰ 18 ਦਿਨਾਂ ਬਾਅਦ ਨਿੱਜੀ ਖੇਤਰ ਦੀ ਮੋਬਾਈਲ ਫੋਨ ਸੇਵਾ ਵੀ ਅੰਸ਼ਿਕ ਰੂਪ ਵਿਚ ਬਹਾਲ ਹੋ ਗਈ, ਪ੍ਰੰਤੂ ਇਹ ਸੇਵਾ ਸਿਰਫ ਪੋਸਟਪੇਡ ਸਹੂਲਤ ਤਕ ਸੀਮਤ ਹੈ। ਪ੍ਰੀ-ਪੇਡ ਮੋਬਾਈਲ ਫੋਨ ਅਤੇ ਮੋਬਾਈਲ ਇੰਟਰਨੈੱਟ ਸੇਵਾ ਫਿਲਹਾਲ ਠੱਪ ਹੈ। ਵਰਨਣਯੋਗ ਹੈ ਕਿ ਅੱਠ ਜੁਲਾਈ ਨੂੰ ਅੱਤਵਾਦੀ ਬੁਰਹਾਨ ਦੇ ਮਾਰੇ ਜਾਣ ਤੋਂ ਬਾਅਦ ਪ੍ਰਸ਼ਾਸਨ ਨੇ ਅਫਵਾਹਾਂ 'ਤੇ ਕਾਬੂ ਪਾਉਣ ਲਈ ਪੂਰੀ ਘਾਟੀ ਵਿਚ ਮੋਬਾਈਲ ਸੇਵਾਵਾਂ ਨੂੰ ਠੱਪ ਕਰ ਦਿੱਤਾ ਸੀ। ਸਿਰਫ ਬੀਐੱਸਐੱਨਐੱਲ ਦੀ ਪੋਸਟਪੇਡ ਮੋਬਾਈਲ ਫੋਨ ਸੇਵਾ ਹੀ ਬਹਾਲ ਸੀ। ਹਾਲਾਤ ਵਿਚ ਸੁਧਾਰ ਅਤੇ ਵੱਖ-ਵੱਖ ਵਰਗਾਂ ਦੇ ਲਗਾਤਾਰ ਵਧਦੇ ਦਬਾਅ ਤੋਂ ਬਾਅਦ ਪ੍ਰਸ਼ਾਸਨ ਨੇ ਕਾਨੂੰਨ ਵਿਵਸਥਾ ਦੀ ਸਮੀਖਿਆ ਕਰਦੇ ਹੋਏ ਮੰਗਲਵਾਰ ਦੀ ਅੱਧੀ ਰਾਤ ਨੂੰ ਪੂਰੀ ਘਾਟੀ ਵਿਚ ਮੋਬਾਈਲ ਟੈਲੀਫੋਨ ਸੇਵਾਵਾਂ ਨੂੰ ਬਹਾਲ ਕਰ ਦਿੱਤਾ। ਰਾਜ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਫਿਲਹਾਲ ਪੋਸਟਪੇਡ ਮੋਬਾਈਲ ਫੋਨ ਸੇਵਾ ਹੀ ਬਹਾਲ ਕੀਤੀ ਗਈ ਹੈ।
↧