ਸਟੇਟ ਬਿਊਰੋ (ਦੇਹਰਾਦੂਨ) : ਵਿਕਾਸ ਨਗਰ (ਦੇਹਰਾਦੂਨ) ਵਿਧਾਇਕ ਨਵਪ੍ਰਭਾਤ ਅਤੇ ਬਦਰੀਨਾਥ (ਚਮੋਲੀ) ਵਿਧਾਇਕ ਰਾਜਿੰਦਰ ਭੰਡਾਰੀ ਨੇ ਵੀਰਵਾਰ ਨੂੰ ਮੰਤਰੀ ਅਹੁਦੇ ਦੀ ਸਹੁੰ ਲਈ। ਰਾਜ ਭਵਨ 'ਚ ਹੋਏ ਸਮਾਰੋਹ 'ਚ ਰਾਜਪਾਲ ਡਾ. ਿਯਸ਼ਣਕਾਂਤ ਪਾਲ ਨੇ ਉਨ੍ਹਾਂ ਨੂੰ ਅਹੁਦੇ ਤੇ ਗੁਪਤੱਤਾ ਦੀ ਸਹੁੰ ਦਿਵਾਈ। ਦੋ ਨਵੇਂ ਮੰਤਰੀ ਬਣਨ ਨਾਲ ਹਰੀਸ਼ ਰਾਵਤ ਮੰਤਰੀ ਮੰਡਲ 'ਚ ਕੁੱਲ 12 ਮੈਂਬਰ ਹੋ ਗਏ ਹਨ। ਦੋਵੇਂ ਨਵੇਂ ਮੰਤਰੀ ਪਿਛਲੀ ਸਰਕਾਰਾਂ 'ਚ ਮੰਤਰੀ ਰਹਿ ਚੁੱਕੇ ਹਨ। ਮੁੱਖ ਮੰਤਰੀ ਹਰੀਸ਼ ਰਾਵਤ ਮੰਤਰੀ ਮੰਡਲ 'ਚ ਖਾਲੀ ਚੱਲ ਰਹੇ ਦੋ ਅਹੁਦੇ ਲੰਬੇ ਇੰਤਜ਼ਾਰ ਅਤੇ ਸਿਆਸੀ ਮਸ਼ੱਕਤ ਤੋਂ ਬਾਅਦ ਵੀਰਵਾਰ ਨੂੰ ਭਰ ਦਿੱਤੇ ਗਏ। ਕਾਬੀਨਾ ਮੰਤਰੀ ਅਤੇ ਹਰਿਦੁਆਰ ਜ਼ਿਲ੍ਹੇ ਦੇ ਭਗਵਾਨਪੁਰ ਤੋਂ ਬਸਪਾ ਵਿਧਾਇਕ ਸੁਰਿੰਦਰ ਰਾਕੇਸ਼ ਦੇ ਦਿਹਾਂਤ ਦੇ ਚੱਲਦੇ ਤਕਰੀਬਨ ਡੇਢ ਸਾਲ ਪਹਿਲਾਂ ਇਕ ਅਹੁਦਾ ਖਾਲੀ ਹੋਇਆ ਸੀ। ਮੰਤਰੀ ਮੰਡਲ 'ਚ ਇਕ ਹੋਰ ਅਹੁਦਾ ਸਵਾ ਚਾਰ ਮਹੀਨੇ ਪਹਿਲਾਂ ਸਾਬਕਾ ਮੰਤਰੀ ਡਾ. ਹਰਕ ਸਿੰਘ ਦੇ ਬਗਾਵਤ ਦਾ ਰੁਖ ਅਖਤਿਆਰ ਕਰਨ ਤੋਂ ਬਾਅਦ ਖਾਲੀ ਹੋਇਆ ਸੀ। ਇਨਾਂ ਦੋਹਾਂ ਅਹੁਦਿਆਂ ਨੂੰ ਭਰਨ ਦੀਆਂ ਅਟਕਲਾਂ ਲੰਬੇ ਅਰਸੇ ਤੋਂ ਲਗਾਈਆਂ ਜਾ ਰਹੀਆਂ ਸਨ। ਵੀਰਵਾਰ ਨੂੰ ਇਹ ਅਨਿਸ਼ਿਚਤਤਾ ਖਤਮ ਹੋ ਗਈ।
↧