-ਲਗਾਤਾਰ ਦੂਜੀ ਵਾਰ ਜਿੱਤਿਆ ਪ੍ਰੋ ਕਬੱਡੀ ਲੀਗ ਦਾ ਖ਼ਿਤਾਬ
ਪਟਨਾ (ਜੇਐੱਨਐੱਨ) : ਪਟਨਾ ਪਾਈਰੇਟਸ ਨੇ ਪ੍ਰੋ ਕਬੱਡੀ ਲੀਗ 'ਤੇ ਆਪਣੀ ਬਾਦਸ਼ਾਹਤ ਕਾਇਮ ਰੱਖੀ ਹੈ। ਐਤਵਾਰ ਨੂੰ ਹੈਦਰਾਬਾਦ ਦੇ ਗਾਚੀਬੋੱਲੀ ਇੰਡੋਰ ਸਟੇਡੀਅਮ 'ਚ ਖੇਡੇ ਗਏ ਫਾਈਨਲ 'ਚ ਜੈਪੁਰ ਪਿੰਕ ਪੈਂਥਰਜ਼ ਨੂੰ 37-29 ਨਾਲ ਹਰਾ ਕੇ ਪਾਈਰੇਟਸ ਨੇ ਲਗਾਤਾਰ ਦੂਜੀ ਵਾਰ ਜੇਤੂ ਬਣਨ ਦਾ ਮਾਣ ਹਾਸਲ ਕੀਤਾ। ਇਸੇ ਸਾਲ ਸੀਜ਼ਨ-3 ਦੇ ਫਾਈਨਲ 'ਚ ਉਸ ਨੇ ਯੂ ਮੁੰਬਾ ਨੂੰ 31-28 ਨਾਲ ਹਰਾਇਆ ਸੀ। ਤੀਜੇ ਸਥਾਨ ਲਈ ਖੇਡੇ ਗਏ ਮੈਚ 'ਚ ਪੁਨੇਰੀ ਪਲਟਨ ਨੇ ਤੇਲੁਗੂ ਟਾਈਟੰਸ ਨੂੰ 40-35 ਨਾਲ ਹਰਾਇਆ। ਇਸ ਤੋਂ ਇਲਾਵਾ ਅੰਤਰਰਾਸ਼ਟਰੀ ਖਿਡਾਰੀ ਤੇਜਸਵਿਨੀ ਦੇ ਆਖ਼ਰੀ ਸਮੇਂ 'ਚ ਬਣਾਏ ਦੋ ਫ਼ੈਸਲਾਕੁਨ ਅੰਕਾਂ ਨਾਲ ਸਟਾਰਮ ਕਵੀਨਜ਼ ਨੇ ਫਾਇਰ ਬਰਡਜ਼ ਨੂੰ 24-23 ਨਾਲ ਹਰਾ ਕੇ ਮਹਿਲਾ ਚੈਲੰਜ ਕਬੱਡੀ ਦਾ ਖ਼ਿਤਾਬ ਜਿੱਤ ਲਿਆ।