ਜਾਗਰਣ ਬਿਊਰੋ, ਨਵੀਂ ਦਿੱਲੀ/ਅਹਿਮਦਾਬਾਦ : ਕੁਝ ਦਿਨਾਂ ਪਹਿਲਾਂ ਤਕ ਖੁਦ ਨੂੰ ਮਜ਼ਬੂਤ ਅਤੇ ਸੂਬੇ ਲਈ ਉਪਯੋਗੀ ਦੱਸਦੀ ਰਹੀ ਗੁਜਰਾਤ ਦੀ ਮੁੱਖ ਮੰਤਰੀ ਆਨੰਦੀ ਬੇਨ ਪਟੇਲ ਨੂੰ ਆਖ਼ਰਕਾਰ ਪਾਰਟੀ ਲਾਈਨ 'ਤੇ ਆਉਣਾ ਹੀ ਪਿਆ। ਗੁਜਰਾਤ ਚੋਣ ਤੋਂ ਪਹਿਲਾਂ ਲੀਡਰਸ਼ਿਪ 'ਚ ਤਬਦੀਲੀ ਦੀ ਭਾਜਪਾ ਮਨਸ਼ਾ ਨੂੰ ਅਮਲੀ ਜਾਮਾ ਪਹਿਨਾਉਂਦੇ ਹੋਏ ਉਨ੍ਹਾਂ ਨੇ ਖੁਦ ਹੀ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੂੰ ਅਸਤੀਫਾ ਭੇਜ ਦਿੱਤਾ। ਉਨ੍ਹਾਂ ਨੇ ਸੋਮਵਾਰ ਨੂੰ ਰਾਜਪਾਲ ਨਾਲ ਵੀ ਮੁਲਾਕਾਤ ਕੀਤੀ। ਸੰਭਵ ਹੈ, ਅਗਲੇ ਜਲਦੀ ਹੀ ਕਿਸੇ ਨੌਜਵਾਨ ਚਿਹਰੇ ਨੂੰ ਮੁੱਖ ਮੰਤਰੀ ਬਣਾਇਆ ਜਾਵੇ। ਗੁਜਰਾਤ 'ਚ ਮੰਤਰੀ ਨਿਤਿਨ ਪਟੇਲ, ਸੂਬਾ ਪ੍ਰਧਾਨ ਵਿਜੇ ਰੂਪਾਣੀ, ਵਿਧਾਨ ਸਭਾ ਦੇ ਸਪੀਕਰ ਗਣਪਤ ਭਾਈ ਬਸਾਵਾ ਅਤੇ ਸੰਗਠਨ ਮਹਾ ਮੰਤਰੀ ਭੀਖੂ ਭਾਈ ਦਲਸਾਣੀਆ ਨੇ ਅੱਗੇ ਮੰਨੇ ਜਾ ਰਹੇ ਹਨ। ਆਨੰਦੀ ਬੇਨ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾ ਕੇ ਰਾਜਪਾਲ ਬਣਾਉਣ ਦੀ ਕਵਾਇਦ ਪਹਿਲਾਂ ਤੋਂ ਚਲ ਰਹੀ ਸੀ। ਦਰਅਸਲ, ਗੁਜਰਾਤ 'ਚ ਅਗਲੇ ਸਾਲ ਦੇ ਅੰਤ 'ਚ ਵਿਧਾਨ ਸਭਾ ਚੋਣ ਹੈ ਅਤੇ ਕੁਝ ਮਾਇਨਿਆਂ 'ਚ ਇਹ ਚੋਣ ਉੱਤਰ ਪ੍ਰਦੇਸ਼ ਚੋਣ ਤੋਂ ਵੀ ਅਹਿਮ ਹੋਣ ਵਾਲੀ ਹੈ। ਪਿਛਲੇ ਮਹੀਨਿਆਂ 'ਚ ਜਿਸ ਤਰ੍ਹਾਂ ਉਥੇ ਪਟੇਲ ਅੰਦੋਲਨ ਨੇ ਰੰਗ ਫੜਿਆ ਹੈ ਅਤੇ ਫਿਰ ਸਥਾਨਕ ਚੋਣ 'ਚ ਭਾਜਪਾ ਦੀ ਹਾਰ ਹੋਈ, ਉਸ ਨਾਲ ਲੀਡਰਸ਼ਿਪ ਪਹਿਲਾਂ ਤੋਂ ਡਰ ਹੋਈ ਸੀ। ਮੁੱਖ ਮੰਤਰੀ ਦੀ ਤਬਦੀਲੀ ਦੀ ਮਨਸ਼ਾ ਤਾਂ ਪਹਿਲਾਂ ਤੋਂ ਸੀ ਪਰ ਪਿਛਲੇ ਕੁਝ ਦਿਨਾਂ 'ਚ ਪਟੇਲ ਦੀ ਧੀ ਖ਼ਿਲਾਫ਼ ਕੁਝ ਮਾਮਲੇ ਨੇ ਇਸ ਨੂੰ ਹੋਰ ਤੇਜ਼ ਕਰ ਦਿੱਤਾ। ਹਾਲ 'ਚ ਊਨਾ 'ਚ ਗਊ ਦੀ ਖਲ ਨੂੰ ਲੈ ਕੇ ਦਲਿਤਾਂ ਦੀ ਮਾਰਕੁੱਟ ਨੂੰ ਮੁੱਦਾ ਬਣਾ ਕੇ ਵਿਰੋਧੀ ਧਿਰ ਜਿਸ ਤਰ੍ਹਾਂ ਲਾਮਬੰਦ ਹੋ ਰਿਹਾ ਹੈ, ਉਸ ਤੋਂ ਵੀ ਪਾਰਟੀ ਿਫ਼ਕਰਮੰਦ ਹੈ।
ਜਾਤ ਆਧਾਰਤ ਸਮੀਕਰਨ 'ਤੇ ਧਿਆਨ
ਸੂਤਰਾਂ ਮੁਤਾਬਕ ਜੋ ਸਥਿਤੀ ਹੈ, ਉਸ 'ਚ ਭਾਜਪਾ ਲਈ 2017 ਦੀ ਚੋਣ ਮੁਸ਼ਕਲ ਮੰਨੀ ਜਾ ਰਹੀ ਹੈ। ਲਿਹਾਜ਼ਾ, ਹੁਣ ਜਾਤ ਆਧਾਰਤ ਸਮੀਕਰਨ ਦੇ ਨਾਲ-ਨਾਲ ਅਜਿਹੇ ਵਿਅਕਤੀ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਹੋਵੇਗੀ ਜੋ ਹਰ ਕਿਸੇ ਨੂੰ ਨਾਲ ਲੈ ਕੇ ਚੱਲਣ ਦੀ ਸਮਰੱਥਾ ਰੱਖਦਾ ਹੋਵੇ। ਨਿਤਿਨ ਪਟੇਲ ਸ਼ੁਰੂ ਤੋਂ ਸ਼ਾਹ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਜ਼ਦੀਕੀ ਮੰਨੇ ਜਾਂਦੇ ਹਨ। ਉਹ ਕੜਵਾ ਪਟੇਲ ਸਮੁਦਾਇ ਤੋਂ ਆਉਂਦੇ ਹਨ। ਉਥੇ ਨੌਜਵਾਨ ਰੂਪਾਣੀ ਦੀ ਪਕੜ ਸੰਗਠਨ 'ਤੇ ਮਜ਼ਬੂਤ ਹੈ। ਵਣਿਕ ਸਮੁਦਾਇ ਨਾਲ ਹੋਣ ਵਾਲੇ ਨਾਤੇ ਵੀ ਉਸ ਦੀ ਦਾਅਵੇਦਾਰੀ ਮਜ਼ਬੂਤ ਹੋ ਸਕਦੀ ਹੈ। ਇਸ ਵਿਚਾਲੇ ਗਣਪਤ ਭਾਈ ਵਸਾਬਾ ਅਤੇ ਭੀਖੂ ਭਾਈ ਦਲਸਾਣੀਆ ਹਰ ਕਿਸੇ ਨੂੰ ਹੈਰਾਨੀ 'ਚ ਪਾਉਂਦੇ ਹੋਏ ਅੱਗੇ ਵੀ ਨਿਕਲ ਸਕਦੇ ਹਨ। ਆਦਿਵਾਸੀ ਸਮੁਦਾਇ ਤੋਂ ਆਉਣ ਵਾਲੇ ਵਸਾਵਾ ਸਾਰੇ ਦਾਅਵੇਦਾਰਾਂ 'ਚੋਂ ਜ਼ਿਆਦਾ ਨੌਜਵਾਨ ਹੈ। ਗੁਜਰਾਤ ਵਿਚ ਲਗਪਗ 20 ਫ਼ੀਸਦੀ ਆਦਿਵਾਸੀ ਹਨ ਅਤੇ ਲਗਪਗ ਦੋ ਦਰਜਨ ਸੀਟਾਂ 'ਤੇ ਉਨ੍ਹਾਂ ਦਾ ਪ੍ਰਭਾਵ ਹੈ।