ਫਲੈਗ))))ਸਿਲੀਗੂੜੀ ਦੀ ਟੀਮ ਦੇ ਲਈ ਪਹਿਲਾ ਗੋਲ ਜਯਦੀਪ ਦਾਸ ਨੇ ਪਹਿਲੇ ਮਿੰਟ 'ਚ ਕੀਤਾ
-ਸਿਲੀਗੂੜੀ ਦੀ ਟੀਮ ਨੇ ਐੱਸਈਆਰ ਮਿਕਸਡ ਹਾਇਰ ਸੈਕੰਡਰੀ ਸਕੂਲ ਬੋਂਦਾਮੰੂਡਾ ਓਡੀਸ਼ਾ ਨੂੰ 3-1 ਨਾਲ ਹਰਾਇਆ
-ਦੂਸਰੀ ਆਲ ਇੰਡੀਆ ਰੇਲਵੇ ਸਕੂਲ ਫੱੁਟਬਾਲ ਚੈਂਪੀਅਨਸ਼ਿਪ
ਜੇਐੱਨਐੱਨ, ਕਪੂਰਥਲਾ : ਰੇਲ ਕੋਚ ਫੈਕਟਰੀ ਖੇਡ ਸੰਘ ਵੱਲੋਂ ਕਰਵਾਈ ਦੂਸਰੀ ਆਲ ਇੰਡੀਆ ਰੇਲਵੇ ਸਕੂਲ ਫੁੱਟਬਾਲ ਚੈਂਪੀਅਨਸ਼ਿਪ ਅੰਡਰ-17 'ਚ ਬਨਿਮੰਦਰ ਰੇਲਵੇ ਹਾਇਰ ਸੈਕੰਡਰੀ ਸਕੂਲ ਸਿਲੀਗੂੜੀ ਨੇ ਫਾਈਨਲ 'ਚ ਪ੍ਰਵੇਸ਼ ਕਰਨ ਦਾ ਮਾਣ ਪ੍ਰਾਪਤ ਕੀਤਾ ਹੈ। ਬੁੱਧਵਾਰ ਨੂੰ ਖੇੇਡੇ ਗਏ ਸੈਮੀਫਾਈਨਲ ਮੈਚ 'ਚ ਸਿਲੀਗੂੜੀ ਦੀ ਟੀਮ ਨੇ ਐੱਸਈਆਰ ਮਿਕਸਡ ਹਾਇਰ ਸੈਕੰਡਰੀ ਸਕੂਲ ਬੋਂਦਾਮੰੂਡਾ ਓਡੀਸ਼ਾ ਨੂੰ 3-1 ਨਾਲ ਹਰਾਇਆ।
ਅੱਧੇ ਸਮੇਂ ਤਕ ਜੇਤੂ ਰਹੀ ਟਾਮ 2-0 ਨਾਲ ਅੱਗੇ ਸੀ। ਸਿਲੀਗੂੜੀ ਦੀ ਟੀਮ ਦੇ ਲਈ ਪਹਿਲਾ ਗੋਲ ਜਯਦੀਪ ਦਾਸ ਨੇ ਪਹਿਲੇ ਮਿੰਟ 'ਚ ਕੀਤਾ, ਜਦਕਿ ਸੰਜੂ ਵਰਮਨ ਨੇ 13ਵੇਂ ਮਿੰਟ 'ਚ ਇਕ ਹੋਰ ਗੋਲ ਕਰ ਦਿੱਤਾ। ਇਸ ਤੋਂ ਬਾਅਦ ਕਿੰਗਸਮ ਦੱਤਾ ਨੇ 38ਵੇਂ ਮਿੰਟ 'ਚ ਗੋਲ ਕੀਤਾ। ਹਾਰੀ ਹੋਈ ਟੀਮ ਵੱਲੋਂ ਇੱਕਲਾ ਗੋਲ ਡੀ ਟੋਪਨੋ ਨੇ 63ਵੇਂ ਮਿੰਟ 'ਚ ਕੀਤਾ। ਇਕ ਹੋਰ ਕੁਆਟਰ ਫਾਈਨਲ ਮੈਚ 'ਚ ਰੇਲਵੇ ਸੀ. ਸੈ. ਸਕੂਲ ਇਟਾਰਸੀ ਨੇ ਰੇਲਵੇ ਸੀਨੀਅਰ ਸੈਕੰਡਰੀ ਕਟਨੀ ਨੂੰ 3-1 ਨਾਲ ਹਰਾਇਆ। ਅੱਧੇ ਸਮੇਂ ਤਕ ਜੇਤੂ ਰਹੀ ਟੀਮ 1-0 ਨਾਲ ਅੱਗੇ ਸੀ। ਅਭਿਨਵ ਮਾਲਵੀਯ ਨੇ 14ਵੇਂ ਮਿੰਟ 'ਚ ਪਹਿਲਾ ਗੋਲ ਕੀਤਾ ਅਤੇ ਬਾਅਦ 'ਚ 40ਵੇਂ ਮਿੰਟ ਗੋਲ ਕਰ ਸਕੋਰ 2-0 ਕਰ ਦਿੱਤਾ। ਤੀਸਰਾ ਗੋਲ ਅਭਿਨਵ ਮਾਲਵੀਯ ਨੇ 5 ਮਿੰਟ ਮਗਰੋਂ ਕਰ ਕੇ 3-0 ਨਾਲ ਅੱਗੇ ਹੋ ਗਏ। ਦੂਸਰੇ ਹਾਫ 'ਚ ਰਾਹੁਲ ਰਾਜਪੂਤ ਨੇ 46ਵੇਂ ਮਿੰਟ 'ਚ ਗੋਲ ਕੀਤਾ। ਇਸ ਮੁਕਾਬਲੇ ਦਾ ਫਾਈਨਲ ਮੈਚ ਵੀਰਵਾਰ ਖੇਡਿਆ ਜਾਵੇਗਾ। ਇਸ ਮੁਕਾਬਲੇ 'ਚ ਪੂਰੇ ਭਾਰਤੀ ਰੇਲ ਸਕੂਲਾਂ ਤੋਂ 17 ਟੀਮਾਂ ਹਿੱਸਾ ਲੈ ਰਹੀਆਂ ਹਨ। ਸਾਲ 2015-16 ਤੋਂ ਸ਼ੁਰੂ ਕੀਤੀ ਗਈ ਇਸ ਪ੍ਰਤੀਯੋਗਿਤਾ ਦਾ ਪਹਿਲਾ ਪੜਾਅ ਭੋਪਾਲ 'ਚ ਕਰਵਾਇਆ ਗਿਆ ਸੀ ਅਤੇ ਇਸ 'ਚ ਬਨਿਮੰਦਰ ਰੇਲਵੇ ਹਾਇਰ ਸੈਕੰਡਰੀ ਸਕੂਲ ਨੂੰ ਚੈਂਪੀਅਨਸ਼ਿਪ ਜੇਤੂ ਬਣਨ ਦਾ ਮਾਣ ਪ੍ਰਾਪਤ ਹੋਇਆ ਸੀ। ਚੈਂਪੀਅਨਸ਼ਿਪ ਜਿੱਤਣ ਵਾਲੀ ਟੀਮ ਅੰਤਰ ਸਕੂਲ ਫੁੱਟਬਾਲ ਦੇ ਲਈ ਮਸ਼ਹੂਰ ਸੁਬਰੋਤੋ ਕੱਪ 'ਚ ਹਿੱਸਾ ਲਵੇਗੀ।
ਫਾਈਨਲ ਮੈਚ 'ਚ ਇਨਾਮ ਵੰਡ ਸਮਾਗਮ 'ਚ ਮੁੱਖ ਮਹਿਮਾਨ ਆਰਸੀਐੱਫ ਦੇ ਮਹਾਪ੍ਰਬੰਧਕ ਆਰਪੀ ਨਿਬਾਰੀਆ ਹੋਣਗੇ। ਫਾਈਨਲ ਮੈਚ ਬਨਿਮੰਦਰ ਰੇਲਵੇ ਹਾਇਰ ਸੈਕੰਡਰੀ ਸਕੂਲ ਸਿਲੀਗੂੜੀ ਅਤੇ ਐੱਸਈਸੀ ਆਰ ਮਿਕਸਡ ਹਾਇਰ ਸੈਕੰਡਰੀ ਸਕੂਲ ਭਿਲਾਈ ਅਤੇ ਰੇਲਵੇ ਸੀਨੀਅਰ ਸੈਕੰਡਰੀ ਸਕੂਲ ਇਟਾਰਸੀ ਦੇ ਦਰਮਿਆਨ ਹੋਣ ਵਾਲੇ ਸੈਮੀ ਫਾਈਨਲ ਮੈਚ 'ਚ ਜਿੱਤਣ ਵਾਲੀ ਟੀਮ ਦੇ ਨਾਲ ਹੋਵੇਗਾ।