ਸਿਟੀ-ਪੀ9) ਸਵੱਛ ਭਾਰਤ ਅਭਿਆਨ ਦੌਰਾਨ ਸਫ਼ਾਈ ਕਰਦੇ ਹੋਏ ਵਿਦਿਆਰਥੀ।
ਉਪਰਾਲਾ
-ਸ਼ਾਹਪੁਰ, ਪ੍ਰਤਾਪਪੁਰਾ ਅਤੇ ਲਾਂਬੜੀ ਸਹਿਤ ਕਈ ਪਿੰਡਾਂ 'ਚ ਚਲਾਇਆ ਅਭਿਆਨ
ਪੱਤਰ ਪ੍ਰੇਰਕ, ਜਲੰਧਰ : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚਲਾਏ ਸਫ਼ਾਈ ਅਭਿਆਨ ਤੋਂ ਪ੍ਰੇਰਿਤ ਹੋ ਕੇ ਸੀ.ਟੀ ਗਰੁੱਪ ਆਫ਼ ਇੰਸਟੀਚਿਊਸ਼ਨਸ ਦੇ ਫੈਕਲਟੀ ਅਤੇ ਵਿਦਿਆਰਥੀਆਂ ਨੇ ਸ਼ਾਹਪੁਰ ਕੈਂਪਸ ਵਿਖੇ ਸਵੱਛਤਾ ਪ੍ਰਤੀ ਜਾਗਰੂਕਤਾ ਕੈਂਪ ਲਗਾਇਆ।
ਇਸ ਦੌਰਾਨ ਵਿਦਿਆਰਥੀਆਂ ਨੇ ਪਹਿਲਾਂ ਕੈਂਪਸ ਦੀ ਸਫ਼ਾਈ ਕੀਤੀ। ਬਾਅਦ 'ਚ ਪ੍ਰਤਾਪਪੁਰਾ ਸ਼ਾਹਪੁਰ ਅਤੇ ਲਾਂਬੜੀ ਵਿਖੇ ਕਈ ਪਿੰਡਾ 'ਚ ਅਭਿਆਨ ਚਲਾਇਆ। ਵਿਦਿਆਰਥੀਆਂ ਨੇ ਪਿੰਡਾ 'ਚ ਜਾ ਕੇ ਝਾੜੂ ਲਗਾਇਆ ਅਤੇ ਘਾਹ ਵੀ ਕੱਟੀ। ਇਸ ਤੋਂ ਬਾਅਦ ਵਿਦਿਆਰਥੀਆਂ ਨੇ ਪਿੰਡ ਦੇ ਲੋਕਾਂ ਨੂੰ ਆਪਣੇ ਆਲੇ-ਦੁਆਲੇ ਸਫ਼ਾਈ ਰੱਖਣ ਪ੍ਰਤੀ ਜਾਗਰੂਕ ਕੀਤਾ। ਇਸ ਅਭਿਆਨ ਵਿਚ ਸੀ.ਟੀ ਇੰਸਟੀਚਿਊਟ ਆਫ਼ ਇੰਜਨੀਅਰਿੰਗ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਡਾਇਰੈਕਟਰ ਡਾ. ਮੰਜੂ ਬਾਲਾ ਨੇ ਕਿਹਾ ਕਿ ਭਾਰਤ ਸਰਕਾਰ ਦੁਆਰਾ ਚਲਾਇਆ ਸਵੱਛ ਭਾਰਤ ਅਭਿਆਨ ਸ਼ਲਾਘਾਯੋਗ ਕੰਮ ਹੈ। ਸਭ ਨੂੰ ਮਿਲ ਕੇ ਭਾਰਤ ਨੂੰ ਸਾਫ਼ ਬਣਾਉਣ ਦਾ ਜਿੰਮਾ ਚੁੱਕਣਾ ਚਾਹੀਦਾ ਹੈ। ਜਿਸ ਨਾਲ ਭਾਰਤ ਵੀ ਦੂਜੇ ਦੇਸ਼ਾਂ ਵਾਂਗ ਸਵੱਛ ਬਣ ਸਕੇ। ਸਮਾਜ 'ਚ ਵੱਧ ਰਹੀਆਂ ਬਿਮਾਰੀਆਂ ਦਾ ਕਾਰਨ ਗੰਦਗੀ ਹੈ ਅਤੇ ਜੇਕਰ ਅਸੀ ਸਵੱਛਤਾ ਰੱਖਾਂਗੇ ਤਾਂ ਸਾਰੀਆ ਬਿਮਾਰੀਆਂ ਤੋਂ ਦੂਰ ਰਹਿ ਸਕਾਂਗੇ। ਉਨ੍ਹਾਂ ਵਿਦਿਆਰਥੀਆਂ ਨੂੰ ਇਸ ਅਭਿਆਨ ਪ੍ਰਤੀ ਦੂਜਿਆਂ ਨੂੰ ਵੀ ਜਾਗਰੂਕ ਕਰਨ ਦੀ ਅਪੀਲ ਕੀਤੀ। ਸੀ.ਟੀ ਗਰੁੱਪ ਆਫ਼ ਇੰਸਟੀਚਿਊਸ਼ਨਸ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ ਨੇ ਵਿਦਿਆਰਥੀਆਂ ਦੇ ਕੰਮ ਦੀ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਹਰ ਨਾਗਰਿਕ ਨੂੰ ਆਪਣੇ ਸਮਾਜ ਦੇ ਪ੍ਰਤੀ ਆਪਣੀ ਜਿੰਮੇਵਾਰੀ ਸਮਝਣੀ ਚਾਹੀਦੀ ਹੈ, ਤਾਂ ਕਿ ਅਸੀਂ ਹਰ ਤਰ੍ਹਾਂ ਦੀਆਂ ਕੁਰੀਤੀਆਂ ਤੋਂ ਮੁਕਤੀ ਪਾ ਸਕੀਏ।