ਮਾਂਗਟ ਬੇਗੋਵਾਲ, ਦੋਰਾਹਾ : ਦੋਰਾਹਾ ਦੀ ਰਾਮਗੜ੍ਹੀਆ ਬਰਾਦਰੀ ਤੇ ਸ਼ਹਿਰ ਵਾਸੀ ਡੇਢ ਮਹੀਨੇ ਪਹਿਲਾਂ ਹੋਏ ਇਕ ਝਗੜੇ ਦੇ ਸਬੰਧ 'ਚ ਹਲਕਾ ਵਿਧਾਇਕ ਤੇ ਸਪੀਕਰ ਡਾ. ਚਰਨਜੀਤ ਸਿੰਘ ਅਟਵਾਲ ਨੂੰ ਮਿਲ਼ੇ। ਜਿਸ 'ਚ ਪ੫ੇਮ ਸਿੰਘ, ਸੈਨੇਟਰੀ ਪ੫ਧਾਨ ਕੁਲਦੀਪ ਸਿੰਘ ਸਪਾਲ, ਪ੫ਧਾਨ ਵਿਸ਼ਵ ਕਰਮਾ ਮੰਦਰ ਟਹਿਲ ਸਿੰਘ, ਸਾਬਕਾ ਕੌਂਸਲਰ ਗੁਰਨਾਮ ਸਿੰਘ, ਸ਼ੇਰ ਸਿੰਘ ਅੜ੍ਹੈਚਾ, ਪੱਪੂ ਕਟਾਣੀ, ਦਵਿੰਦਰ ਸਿੰਘ, ਹਰੀ ਸਿੰਘ ਤੇ ਵਨੀਤ ਬਾਂਸਲ ਨੇ ਡਾ. ਅਟਵਾਲ ਨੂੰ ਦੱਸਿਆ ਕਿ ਲਗਪਗ ਡੇਢ ਮਹੀਨਾ ਪਹਿਲਾਂ ਬਿਜਲੀ ਦੀ ਕੁੰਡੀ ਲਗਾਉਣ ਤੋਂ ਰੋਕਣ ਦੇ ਕਾਰਨ ਦੋ ਪਰਿਵਾਰਾਂ 'ਚ ਝਗੜਾ ਹੋਇਆ ਸੀ। ਜਿਸ 'ਚ ਕਿ੫ਸ਼ਨ ਸਿੰਘ ਦੇ ਪਰਿਵਾਰ ਨੇ ਭੁਪਿੰਦਰ ਸਿੰਘ ਦੇ ਪਰਿਵਾਰ ਨਾਲ ਕੁੱਟਮਾਰ ਕੀਤੀ। ਜਿਸ 'ਚ ਭੁਪਿੰਦਰ ਸਿੰਘ ਦੀ ਪਤਨੀ ਹਰਜਿੰਦਰ ਕੌਰ ਦਾ ਸੱਜਾ ਗਿੱਟਾ ਟੁੱਟ ਗਿਆ। ਜਿਸ ਦਾ ਮੌਕੇ ਮੁਆਇਨਾ ਕਰਕੇ ਡਾ. ਦੀ ਰਿਪੋਰਟ ਅਨੁਸਾਰ ਪਰਚਾ ਦਰਜ ਕੀਤਾ ਗਿਆ। ਪਰ ਹੁਣ ਲਗਪਗ ਡੇਢ ਮਹੀਨੇ ਬਾਅਦ ਕਿ੫ਸ਼ਨ ਸਿੰਘ ਨੇ ਇਧਰੋਂ-ਓਧਰੋਂ ਮਿਲੀ ਭੁਗਤ ਨਾਲ ਪੀੜਤ ਹਰਜਿੰਦਰ ਕੌਰ 'ਤੇ ਝੂਠਾ ਮੁਕੱਦਮਾ ਦਰਜ ਕਰਵਾ ਦਿੱਤਾ ਹੈ। ਸਾਰੀ ਗੱਲ ਸੁਣਨ ਉਪ੫ੰਤ ਅਟਵਾਲ ਨੇ ਕਿਹਾ ਕਿ ਕਿਸੇ ਨਾਲ ਕੋਈ ਬੇਇਨਸਾਫ਼ੀ ਨਹੀਂ ਹੋਣ ਦਿੱਤੀ ਜਾਵੇਗੀ। ਜਿਸ ਦਾ ਕਸੂਰ ਹੋਵੇਗਾ ਉਸ 'ਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
↧