ਮਹੇਸ਼ਇੰਦਰ ਸਿੰਘ ਮਾਂਗਟ, ਕੁਹਾੜਾ : ਨਨਕਾਣਾ ਸਾਹਿਬ ਪਬਲਿਕ ਸੀਨੀਅਰ ਸੰਕੈਡਰੀ ਸਕੂਲ ਬੁੱਢੇਵਾਲ ਦੇ ਦਫ਼ਤਰ 'ਚੋਂ ਨਕਦੀ ਚੋਰੀ ਹੋਣ ਦਾ ਸਮਾਚਾਰ ਪ੫ਾਪਤ ਹੋਇਆ। ਬੁੱਢੇਵਾਲ ਸਕੂਲ ਦੇ ਪਿ੫ੰਸੀਪਲ ਅਮਰਦੀਪ ਕੌਰ ਗਿੱਲ ਤੋਂ ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਚੋਰੀ ਹੋਣ ਦਾ ਉਸ ਸਮੇਂ ਪਤਾ ਚੱਲਿਆ ਜਦੋਂ ਸਕੂਲ ਦਾ ਚਪੜਾਸੀ ਨੇ ਸਫ਼ਾਈ ਕਰਨ ਲਈ ਦਫ਼ਤਰ ਖੋਲਿਆ ਤਾਂ ਖਿੜਕੀ ਦੀ ਗਰਿਲ ਟੁੱਟੀ ਹੋਈ ਦੇਖੀ ਤਾਂ ਤੁਰੰਤ ਇਸ ਚੋਰੀ ਦੀ ਸੂਚਨਾਂ ਸਕੂਲ ਦੀ ਪਿ੫ੰਸੀਪਲ ਤੇ ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਸਕੱਤਰ ਰਾਜਵੰਤ ਸਿੰਘ ਗਿੱਲ ਤੇ ਸਿੱਖਿਆ ਸਲਾਹਕਾਰ ਕਮੇਟੀ ਦੇ ਸਕੱਤਰ ਆਤਮਾ ਸਿੰਗ ਗਰੇਵਾਲ ਨੂੰ ਦਿੱਤੀ। ਪਿ੫ੰਸੀਪਲ ਨੇ ਦੱਸਿਆ ਕਿ ਚੋਰਾਂ ਨੇ ਕਲਰਕ ਵਾਲੇ ਦਫ਼ਤਰ ਦੀ ਗਰਿੱਲ ਤੋੜ ਕੇ ਖਿੜਕੀ ਪੁੱਟੀ ਤੇ ਅੰਦਰ ਦਾਖਲ ਹੋ ਗਏ। ਦਫ਼ਤਰ 'ਚ ਚਾਰ ਅਲਮਾਰੀਆਂ ਹਨ, ਜਿਨ੍ਹਾਂ ਨੂੰ ਚੋਰਾਂ ਨੇ ਤੋੜ ਕੇ 60,290 ਰੁਪਏ ਚੋਰੀ ਕੀਤੇ। ਕਮਰੇ ਦਾ ਗੇਟ ਤੋੜ ਕੇ ਉਹ ਪਿ੫ੰਸੀਪਲ ਦੇ ਦਫਤਰ ਵੀ ਗਏ, ਜਿੱਥੇ ਉਨ੍ਹਾਂ ਕਾਗਜਾ ਦੀ ਫਰੋਲਾ ਫਰਾਲੀ ਵੀ ਕੀਤੀ। ਪਿ੫ੰਸੀਪਲ ਨੇ ਦੱਸਿਆ ਕਿ ਇਸ ਚੌਰੀ ਦੀ ਸੂਚਨਾਂ ਪੁਲਿਸ ਨੂੰ ਦੇ ਦਿੱਤੀ। ਪੁਲਸ ਨੇ ਮੌਕਾ ਦੇਖਕੇ ਜਾਂਚ ਸ਼ੁਰੂ ਕਰ ਦਿੱਤੀ।
↧