Quantcast
Channel: Punjabi News -punjabi.jagran.com
Viewing all articles
Browse latest Browse all 44017

ਫਰਜਾਨਾ ਨੇ ਕੀਤਾ ਸੜਕ ਦਾ ਕੀਤਾ ਉਦਘਾਟਨ

$
0
0

- ਛੇਤੀ ਹੀ ਸੁਖਬੀਰ ਜ਼ੋਨ ਸੰਦੌੜ ਵਿਖੇ ਸੰਗਤ ਦਰਸ਼ਨਾਂ ਲਈ ਆਉਣਗੇ-ਜੱਗੀ ਝੁੁਨੇਰ

ਫੋਟੋ: 27

ਕੈਪਸ਼ਨ: ਪਿੰਡ ਮਾਣਕੀ ਵਿਖੇ ਸੜਕ ਦਾ ਉਦਘਾਟਨ ਕਰਦੇ ਹੋਏ ਫਰਜ਼ਾਨਾ ਆਲਮ ਤੇ ਚੇਅਰਮੈਨ ਡਾ. ਜੱਗੀ ਝੁਨੇਰ ਤੇ ਹੋਰ ਆਗੂ।

ਜਸਵੀਰ ਸਿੰਘ ਜੱਸੀ, ਸੰਦੌੜ : ਮਾਰਕੀਟ ਕਮੇਟੀ ਸੰਦੌੜ ਅਧੀਨ ਆਉਂਦੀਆਂ ਸੜਕਾਂ 'ਚੋਂ ਪਿੰਡ ਖੁਰਦ ਤੋਂ ਦਸੌਂਧਾ ਸਿੰਘ ਵਾਲਾ ਤੱਕ 98 ਲੱਖ ਦੀ ਲਾਗਤ ਨਾਲ ਤਿਆਰ ਕੀਤੀ ਸੜਕ ਦਾ ਉਦਘਾਟਨ ਹਲਕਾ ਵਿਧਾਇਕਾ ਅਤੇ ਚੇਅਰਪਰਸਨ ਪੰਜਾਬ ਵਕਫ ਬੋਰਡ ਫਰਜ਼ਾਨਾ ਆਲਮ ਨੇ ਮਾਣਕੀ ਵਿਖੇ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਜੋ ਵਿਕਾਸ ਹੋਇਆ ਹੈ, ਉਹ ਸਿਰਫ ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਦੇ ਸਮੇਂ ਹੀ ਹੋਇਆ ਹੈ। ਮਾਰਕੀਟ ਕਮੇਟੀ ਸੰਦੌੜ ਦੇ ਚੇਅਰਮੈਨ ਡਾ. ਜਗਤਾਰ ਸਿੰਘ ਜੱਗੀ ਝੁਨੇਰ ਨੇ ਕਿਹਾ ਕਿ ਜਲਦੀ ਹੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜ਼ੋਨ ਸੰਦੌੜ ਵਿਖੇ ਸੰਗਤ ਦਰਸ਼ਨਾਂ ਲਈ ਆਉਣਗੇ ਤੇ ਹਲਕੇ ਰਹਿੰਦੇ ਕੰਮਾਂ ਨੂੰ ਪੂਰਾ ਕਰਨ ਲਈ ਪੰਚਾਇਤਾਂ ਨੂੰ ਮਾਲੀ ਮਦਦ ਦੇਣਗੇ। ਸਰਪੰਚ ਸਿਕੰਦਰ ਸਿੰਘ ਪੋਪੀ, ਵੈਦ ਨਰਿੰਦਰ ਸਿੰਘ ਦੁਲਮਾਂ, ਸੁਖਵਿੰਦਰ ਸਿੰਘ ਕਸਬਾ, ਜੱਥੇਦਾਰ ਅਜੈਬ ਸਿੰਘ ਕਲਿਆਣ, ਬੇਅੰਤ ਸਿੰਘ ਦਸੌਂਧਾ ਸਿੰਘ ਵਾਲਾ, ਯੂਥ ਆਗੂ ਮਨਦੀਪ ਸਿੰਘ ਮਾਣਕਵਾਲ, ਨੰਬਰਦਾਰ ਰਾਜ ਸਿੰਘ ਦੁਲਮਾਂ, ਸਰਕਲ ਸੰਦੌੜ ਦੇ ਐਸ.ਸੀ. ਵਿੰਗ ਦੇ ਪ੍ਰਧਾਨ ਜੱਗਾ ਸਿੰਘ ਕਸਬਾ, ਜਗਪਾਲ ਸਿੰਘ ਆਹਲੂਵਾਲੀਆ, ਸਰਪੰਚ ਰਘਵੀਰ ਸਿੰਘ ਭੋਲਾ, ਗੁਰਲਵਲੀਨ ਸਿੰਘ ਲਵਲੀ ਕੁਠਾਲਾ, ਗੁਰੀ ਚਹਿਲ ਕੁਠਾਲਾ, ਇਸਤਰੀ ਅਕਾਲੀ ਜਥਾ ਸੰਦੋੜ ਦੀ ਪ੍ਰਧਾਨ ਮੈਡਮ ਗੁਰਜੀਤ ਕੌਰ ਕੁਠਾਲਾ, ਅਰਫਾਤ ਖਾਂ ਜ਼ਿਲ੍ਹਾ ਮੁਸਲਿਮ ਵਿੰਗ ਨਾਹਰ ਸਿੰਘ ਕੁਠਾਲਾ, ਪਰਮਜੀਤ ਸਿੰਘ ਕੁਠਾਲਾ, ਵੈਦ ਨਿਹਾਲ ਸਿੰਘ ਕੁਠਾਲਾ ਤੋਂ ਇਲਾਵਾ ਅਕਾਲੀ ਆਗੂ ਹਾਜ਼ਿਰ ਸਨ।


Viewing all articles
Browse latest Browse all 44017


<script src="https://jsc.adskeeper.com/r/s/rssing.com.1596347.js" async> </script>