ਪੱਤਰ ਪ੫ੇਰਕ, ਮੱਤੇਵਾਲ : ਮਹਾਨ ਤਪੱਸ਼ਵੀ ਸੰਤ ਬਾਬਾ ਗੁਰਬਚਨ ਸਿੰਘ ਡੰਡੇਵਾਲਿਆਂ ਦੀ ਸਾਲਾਨਾ ਬਰਸੀ ਪਿੰਡ ਸੈਦੋਲੇਹਲ ਦੇ ਗੁਰਦੁਆਰਾ ਝੰਗੀ ਸਾਹਿਬ ਵਿਖੇ ਅੱਜ 23 ਅਗਸਤ ਦਿਨ ਮੰਗਲਵਾਰ ਨੂੰ ਸਮੂਹ ਸਾਧ ਸੰਗਤ ਵੱਲੋ ਬੜੀ ਸ਼ਰਧਾ ਭਾਵਨਾ ਤੇ ਉਤਸਾਹ ਨਾਲ ਮਨਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨੰਬਰਦਾਰ ਸਬਰਜੀਤ ਸਿੰਘ ਸੈਦੋਲੇਹਲ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਐਤਕੀ ਗੁਰਦੁਆਰਾ ਝੰਗੀ ਸਾਹਿਬ ਵਿਖੇ ਵੀ 23 ਅਗਸਤ ਨੂੰ ਸ੍ਰੀ ਅਖੰਡਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ, ਜਿਸ ਵਿਚ ਉੱਚ ਕੋਟੀ ਦੇ ਰਾਗੀ, ਕਥਾਵਾਚਕ, ਕਵੀਸ਼ਰ ਤੇ ਢਾਡੀ ਜੱਥੇ ਗੁਰੂ ਸ਼ਬਦਾਂ ਰਾਹੀ ਸੰਗਤਾਂ ਨੂੰ ਨਿਹਾਲ ਕਰਨਗੇ। ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਸਾਮ ਨੂੰ ਅੰਮਿ੫ਤਸਰ ਤੇ ਗੁਰਦਾਸਪੁਰ ਦੀਆਂ ਟੀਮਾਂ ਵਿਚਾਲੇ ਕਬੱਡੀ ਦਾ ਮੈਚ ਵੀ ਹੋਵੇਗਾ। ਸਮਾਗਮ 'ਚ ਸੰਤ ਮਹਾਪੁਰਸ਼ ਵੀ ਸੰਗਤ 'ਚ ਹਾਜ਼ਰੀ ਭਰਨਗੇ।
↧