ਪੱਤਰ ਪ੍ਰੇਰਕ, ਦੋਰਾਂਗਲਾ : ਪੁਲਿਸ ਥਾਣਾ ਦੌਰਾਂਗਲਾ ਵਿਖੇ ਇੰਸਪੈਕਟਰ ਕੁਲਜਿੰਦਰ ਸਿੰਘ ਨੇ ਥਾਣਾ ਮੁਖੀ ਵੱਜੋਂ ਅਹੁਦਾ ਸੰਭਾਲ ਲਿਆ। ਇਸ ਤੋਂ ਪਹਿਲਾਂ ਸਬ-ਇੰਸਪੈਕਟਰ ਸੁਭਾਸ਼ ਚੰਦਰ ਕਾਰਜਕਾਰੀ ਐੱਸਐੱਚਓ ਵਜੋਂ ਕੰਮ ਕਰ ਰਹੇ ਸਨ। ਇਹ ਅਹੁਦਾ ਪਿਛਲੇ 3-4 ਮਹੀਨਿਆਂ ਤੋਂ ਖਾਲੀ ਪਿਆ ਸੀ। ਇੰਸਪੈਕਟਰ ਕੁਲਜਿੰਦਰ ਸਿੰਘ ਪਹਿਲਾਂ ਵੀ ਦੌਰਾਂਗਲਾ ਥਾਣੇ ਵਿੱਚ ਐੱਸਐੱਚਓ ਵੱਜੋਂ ਸੇਵਾ ਨਿਭਾ ਚੁੱਕੇ ਹਨ। ਇੰਸ: ਕੁਲਜਿੰਦਰ ਸਿੰਘ ਇਮਾਨਦਾਰ, ਮਿਹਨਤੀ ਅਤੇ ਸੂਝਵਾਨ ਪੁਲਿਸ ਅਫ਼ਸਰ ਮੰਨੇ ਜਾਂਦੇ ਹਨ।
↧