ਫੋਰਟ ਲਾਡਰਡੇਲ (ਏਜੰਸੀ) : ਸਾਬਕਾ ਦਿੱਗਜ ਭਾਰਤੀ ਬੱਲੇਬਾਜ਼ ਸੁਨੀਲ ਗਾਵਸਕਰ ਨੂੰ ਐਤਵਾਰ ਨੂੰ ਹੋਏ ਦੂਜੇ ਟੀ-20 ਮੈਚ ਤੋਂ ਪਹਿਲਾਂ ਸੁਰੱਖਿਆ ਮੁਲਾਜ਼ਮਾਂ ਨੇ ਸਟੇਡੀਅਮ ਅੰਦਰ ਜਾਣ ਤੋਂ ਰੋਕ ਦਿੱਤਾ। ਗਾਵਸਕਰ ਇਸ ਸੀਰੀਜ਼ ਦੌਰਾਨ ਕੁਮੈਂਟਰੀ ਟੀਮ ਦਾ ਹਿੱਸਾ ਸਨ ਪਰ ਸੁਰੱਖਿਆ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਨਹੀਂ ਪਛਾਣਿਆ। ਇਸ ਮਾਮਲੇ ਨੇ ਤੂਲ ਨਹੀਂ ਫੜਿਆ ਕਿਉਂਕਿ 67 ਸਾਲਾ ਗਾਵਸਕਰ ਨੇ ਗੱਲ ਨੂੰ ਵਧਾਇਆ ਨਹੀਂ। ਇਸ ਘਟਨਾ ਨੂੰ ਸਟੇਡੀਅਮ ਦੇ ਬਾਹਰ ਮੌਜੂਦ ਇਕ ਪ੍ਰਸ਼ੰਸਕ ਨੇ ਟਵੀਟ ਕਰ ਕੇ ਜਨਤਕ ਕੀਤਾ। ਇਸ ਪ੍ਰਸ਼ੰਸਕ ਨੇ ਕਿਹਾ ਕਿ ਗੇਟ ਬਾਹਰ ਖੜ੍ਹਾ ਹਾਂ ਕਿਉਂਕਿ ਪ੍ਰਵੇਸ਼ ਨਹੀਂ ਮਿਲ ਰਿਹਾ ਹੈ ਪਰ ਮੈਨੂੰ ਚੰਗਾ ਲੱਗ ਰਿਹਾ ਹੈ ਕਿਉਂਕਿ ਗਾਵਸਕਰ ਨੂੰ ਵੀ ਪ੍ਰਵੇਸ਼ ਤੋਂ ਰੋਕ ਦਿੱਤਾ ਗਿਆ।
↧