ਕਰਮਜੀਤ ਸਿੰਘ ਆਜ਼ਾਦ, ਕੂੰਮਕਲਾਂ :
ਬਾਬਾ ਸੁੰਦਰ ਦਾਸ ਦੀ ਯਾਦ 'ਚ ਪਿੰਡ ਤੱਖਰਾਂ-ਖੋਖਰਾਂ 'ਚ ਸਾਲਾਨਾ ਦੰਗਲ ਮੇਲਾ ਪਿੰਡ ਦੀ ਪੰਚਾਇਤ, ਐੱਨਆਰਆਈ ਤੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਦੰਗਲ ਮੇਲੇ ਦੋਵੇਂ ਦਿਨ 500 ਤੋਂ ਵੱਧ ਭਲਵਾਨਾਂ ਨੇ ਸ਼ਮੂਲੀਅਤ ਕੀਤੀ ਤੇ ਝੰਡੀ ਦੀ ਕੁਸ਼ਤੀ ਸੁਨੀਲ ਜ਼ੀਰਕਪੁਰ ਤੇ ਗੋਰਸੀ ਜੌਰਜੀਆ ਦੇ ਵਿਚਕਾਰ ਹੋਈ। ਇਸ ਫਸਵੇਂ ਮੁਕਾਬਲੇ 'ਚ ਬੇਸ਼ੱਕ ਪਹਿਲਾਂ ਤਾਂ ਗੌਰਸੀ ਜੌਰਜੀਆ ਭਾਰੂ ਰਿਹਾ ਪਰ 40 ਮਿੰਟ ਚੱਲੇ ਇਸ ਗਹਿਗੱਚ ਮੁਕਾਬਲੇ 'ਚ ਸੁਨੀਲ ਜ਼ੀਰਕਪੁਰ ਨੇ ਗੌਰਸੀ ਨੂੰ ਚਿੱਤ ਕਰਕੇ ਬੁਲਿਟ ਮੋਟਰਸਾਈਕਲ ਇਨਾਮ 'ਚ ਜਿੱਤਿਆ। ਦੂਜੇ ਨੰਬਰ ਦੀ ਝੰਡੀ ਦੀ ਕੁਸ਼ਤੀ 'ਚ ਸੋਮਵੀਰ ਰੋਹਤਕ ਨੇ ਲਵਪ੫ੀਤ ਖੰਨਾ ਨੂੰ, ਮੇਜਰ ਲੀਲਾ ਨੇ ਭਿੰਦਰ ਮਾਛੀਵਾੜਾ ਨੂੰ, ਸੋਨੂੰ ਘੱਗਰਸਰਾ ਨੇ ਰਜਿੰਦਰਪਾਲ ਿਢੱਲਵਾਂ ਨੂੰ, ਜਤਿੰਦਰ ਸ਼ਾਂਤਪੁਰ ਨੇ ਅਜੇ ਬਾਰਨ ਨੂੰ ਹਰਾ ਕੇ ਇਕ ਇਕ ਝੋਟੀ ਇਨਾਮ 'ਚ ਜਿੱਤੀ। ਇਸ ਤੋਂ ਇਲਾਵਾ ਹੋਰ ਜੇਤੂ ਭਲਵਾਨਾਂ ਨੂੰ ਸੋਨੇ ਦੀਆਂ ਅੰਗੂਠੀਆਂ ਤੇ ਕੜੇ ਇਨਾਮ 'ਚ ਦਿੱਤੇ ਗਏ। ਦੰਗਲ ਮੇਲੇ 'ਚ ਮੁੱਖ ਮਹਿਮਾਨ ਵਜੋਂ ਹਲਕਾ ਸਮਰਾਲਾ ਤੋਂ ਸ਼ੋ੫ਮਣੀ ਅਕਾਲੀ ਦਲ ਦੇ ਇੰਚਾਰਜ ਜਗਜੀਵਨ ਸਿੰਘ ਖੀਰਨੀਆਂ ਤੇ ਹਲਕਾ ਸਾਹਨੇਵਾਲ ਤੋਂ ਕਾਂਗਰਸ ਦੇ ਇੰਚਾਰਜ ਵਿਕਰਮ ਸਿੰਘ ਬਾਜਵਾ ਨੇ ਸ਼ਮੂਲੀਅਤ ਕੀਤੀ।
ਇਨ੍ਹਾਂ ਦੋਵਾਂ ਵੱਲੋਂ ਜੇਤੂ ਭਲਵਾਨਾਂ ਨੂੰ ਇਨਾਮ ਵੰਡਣ ਦੀ ਰਸਮ ਅਦਾ ਕੀਤੀ ਗਈ। ਉਕਤ ਆਗੂਆਂ ਵੱਲੋਂ ਬਾਬਾ ਸੁੰਦਰ ਦਾਸ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਅੱਜ ਉਨ੍ਹਾਂ ਵੱਲੋਂ ਦਰਸਾਏ ਮਾਰਗ 'ਤੇ ਚੱਲ ਕੇ ਪਿੰਡ ਵਾਸੀ ਐਨਾ ਵਿਸ਼ਾਲ ਦੰਗਲ ਮੇਲਾ ਕਰਵਾ ਕੇ ਪੰਜਾਬ ਦੀ ਨੌਜਵਾਨੀ ਨੂੰ ਨਵੀਂ ਸੇਧ ਦੇ ਰਹੇ ਹਨ ਜੋ ਕਿ ਇਕ ਸ਼ਲਾਘਾਯੋਗ ਉਪਰਾਲਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਵਿੰਦਰ ਸਿੰਘ ਬਵੇਜਾ, ਭੁਪਿੰਦਰ ਸਿੰਘ ਕਾਹਲੋਂ, ਸਤਵੰਤ ਸਿੰਘ ਸਿੱਧੂਪੁਰ, ਸ਼ਾਮ ਲਾਲ ਕੁੰਦਰਾ, ਬਲਵਿੰਦਰ ਸਿੰਘ ਬੰਬ, ਸੁਖਵਿੰਦਰ ਸਿੰਘ ਨਾਗਰਾ, ਗੁਰਜਿੰਦਰ ਸਿੰਘ ਗੋਗੀ, ਰਮਨੀਤ ਸਿੰਘ ਗਿੱਲ ਆਦਿ ਮੌਜੂਦ ਸਨ। ਦੰਗਲੇ ਮੇਲੇ ਦੇ ਪ੫ਬੰਧਕਾਂ 'ਚ ਪ੫ਧਾਨ ਅਜਮੇਰ ਸਿੰਘ, ਕੁਲਵੰਤ ਸਿੰਘ, ਭੀਮ ਸਿੰਘ, ਜਗਦੇਵ ਸਿੰਘ, ਕਰਨੈਲ ਸਿੰਘ, ਗੁਰਮੀਤ ਸਿੰਘ ਗੁਰੋਂ, ਹਰਦੀਪ ਸਿੰਘ, ਰਵਿੰਦਰ ਸਿੰਘ ਨਾਗਰਾ, ਹਰਮੋਹਣ ਸਿੰਘ, ਬਲਵੀਰ ਸਿੰਘ ਬੀਰਾ, ਅਵਤਾਰ ਸਿੰਘ ਤਾਰੀ, ਗੁਰਮੀਤ ਸਿੰਘ ਖੋਖਰਾਂ, ਗੁਲਜ਼ਾਰ ਸਿੰਘ, ਨੈਬ ਸਿੰਘ, ਨਰਿੰਦਰਜੀਤ ਸਿੰਘ, ਪੰਚ ਰਵਿੰਦਰ ਸਿੰਘ, ਪੰਚ ਜਗਦੀਪ ਸਿੰਘ, ਗੁਰਦੀਪ ਸਿੰਘ ਆਦਿ ਸ਼ਾਮਲ ਸਨ।