ਫਲੈਗ - ਮਾਤਾ ਚੰਦ ਕੌਰ ਕਤਲ ਮਾਮਲਾ
-ਚਿੱਠੀ ਰਾਹੀਂ ਤਰੀਕ 'ਤੇ ਨਾ ਜਾਣ ਤੇ ਸੀਬੀਆਈ ਜਾਂਚ ਲਈ ਦਾਇਰ ਕੀਤੀ ਪਟੀਸ਼ਨ ਵਾਪਸ ਲੈਣ ਦੀ ਦਿੱਤੀ ਧਮਕੀ
ਫੋਟੋ-217
ਧਮਕੀ ਭਰੀ ਚਿੱਠੀ, ਪੁਲਿਸ ਕਮਿਸ਼ਨਰ ਦਫ਼ਤਰ ਸ਼ਿਕਾਇਤ ਦੇਣ ਪੁੱਜੇ ਸਾਬਕਾ ਸਰਪੰਚ ਸੁਖਦੇਵ ਸਿੰਘ।
---
217ਏ-ਧਮਕੀ ਵਾਲੀ ਚਿੱਠੀ। ਪੰਜਾਬੀ ਜਾਗਰਣ
ਸੁਸ਼ੀਲ ਕੁਮਾਰ ਸ਼ਸ਼ੀ, ਕਰਮਜੀਤ ਸਿੰਘ ਆਜ਼ਾਦ/ਲੁਧਿਆਣਾ, ਕੂੰਮਕਲਾਂ : ਸਤਿਗੁਰੂ ਜਗਜੀਤ ਸਿੰਘ ਦੀ ਧਰਮ ਪਤਨੀ ਮਾਤਾ ਚੰਦ ਕੌਰ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਦੇ ਮਾਮਲੇ ਵਿਚ ਕੇਸ ਦਰਜ ਕਰਨ ਤੋਂ ਬਾਅਦ ਪੁਲਿਸ ਨੇ ਹਾਲੇ ਤਕ ਕਿਸੇ ਵੀ ਮੁਲਜ਼ਮ ਨੂੰ ਕਾਬੂ ਤਾਂ ਨਹੀਂ ਕੀਤਾ, ਪਰ ਹਾਈ ਕੋਰਟ ਵਿਚ ਸੀਬੀਆਈ ਜਾਂਚ ਲਈ ਪਟੀਸ਼ਨ ਦਾਇਰ ਕਰਨ ਵਾਲੇ ਭੈਣੀ ਸਾਹਿਬ ਦੇ ਸਾਬਕਾ ਸਰਪੰਚ ਸੁਖਦੇਵ ਸਿੰਘ ਨੂੰ ਕਤਲ ਕਰਨ ਦੀ ਧਮਕੀ ਆ ਗਈ ਹੈ। ਇਹ ਧਮਕੀ ਸੁਖਦੇਵ ਸਿੰਘ ਨੂੰ ਇਕ ਰਜਿਸਟਰੀ ਕੀਤੀ ਚਿੱਠੀ ਦੇ ਰਾਹੀਂ ਮਿਲੀ ਹੈ। ਇਸ ਮਾਮਲੇ ਵਿਚ ਸੁਖਦੇਵ ਸਿੰਘ ਨੇ ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਅੌਲਖ ਨੂੰ ਇਕ ਸ਼ਿਕਾਇਤ ਵੀ ਦਿੱਤੀ ਹੈ। ਪੁਲਿਸ ਕਮਿਸ਼ਨਰ ਨੇ ਮਾਮਲੇ ਦੀ ਤਫਤੀਸ਼ ਏਡੀਸੀਪੀ-4 ਜਸਵਿੰਦਰ ਸਿੰਘ ਨੂੰ ਭੇਜ ਦਿੱਤੀ ਹੈ।
ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਜਾਣਕਾਰੀ ਦਿੰਦਿਆਂ ਸੁਖਦੇਵ ਸਿੰਘ ਨੇ ਦੱਸਿਆ ਕਿ ਉਹ ਆਪਣੇ ਘਰ ਭੈਣੀ ਸਾਹਿਬ ਮੌਜੂਦ ਸੀ। ਇਸੇ ਦੌਰਾਨ ਡਾਕੀਆ ਇਕ ਰਜਿਸਟਰੀ ਲੈ ਕੇ ਆਇਆ। ਸੁਖਦੇਵ ਸਿੰਘ ਨੂੰ ਉਹ ਚਿੱਠੀ ਸੰਮਨ ਵਰਗੀ ਲੱਗੀ। ਖੋਲ੍ਹਣ ਤੋਂ ਬਾਅਦ ਚਿੱਠੀ ਪੜ੍ਹ ਕੇ ਸੁਖਦੇਵ ਦੇ ਹੋਸ਼ ਉੱਡ ਗਏ। ਚਿੱਠੀ ਵਿਚ ਉਸ ਨੂੰ ਧਮਕੀ ਦਿੱਤੀ ਗਈ ਸੀ ਕਿ ਉਸ ਨੇ ਮਾਤਾ ਚੰਦ ਕੌਰ ਦੇ ਕੇਸ ਵਿਚ ਸੀਬੀਆਈ ਦੀ ਜਾਂਚ ਲਈ ਜਿਹੜੀ ਪਟੀਸ਼ਨ ਹਾਈ ਕੋਰਟ 'ਚ ਦਾਇਰ ਕੀਤੀ ਹੈ, ਉਸ ਨੂੰ ਉਹ ਵਾਪਸ ਲੈ ਲਵੇ ਅਤੇ ਪੈਰਵਾਈ ਤੋਂ ਪਿੱਛੇ ਹੱਟ ਜਾਵੇ ਨਹੀਂ ਤਾਂ ਉਸ ਦਾ ਕਤਲ ਕਰ ਦਿੱਤਾ ਜਾਵੇਗਾ।
ਕੀ ਹੈ ਮਾਤਾ ਚੰਦ ਕੌਰ ਵਾਲਾ ਮਾਮਲਾ
ਬੀਤੀ 3 ਅਪ੫ੈਲ ਨੂੰ ਦਿਨ-ਦਿਹਾੜੇ ਮਾਤਾ ਚੰਦ ਕੌਰ ਨੂੰ ਭੈਣੀ ਸਾਹਿਬ ਦੇ ਕੋਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਥਾਣਾ ਕੂੰਮਕਲਾਂ ਵਿਚ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਪਰ ਪੁਲਿਸ ਨੇ ਉਸ ਮਾਮਲੇ ਵਿਚ ਕਿਸੇ ਵੀ ਦੋਸ਼ੀ ਨੂੰ ਗਿ੍ਰਫ਼ਤਾਰ ਕਰਨਾ ਤਾਂ ਦੂਰ ਦੀ ਗੱਲ, ਉਨ੍ਹਾਂ ਦੀ ਸ਼ਨਾਖਤ ਤਕ ਨਹੀਂ ਕੀਤੀ। ਚਾਰ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਦੇ ਹੱਥ ਖ਼ਾਲੀ ਹਨ। ਇਸੇ ਤਰ੍ਹਾਂ ਕੁਝ ਸਾਲ ਪਹਿਲਾਂ ਭੈਣੀ ਸਾਹਿਬ ਦੇ ਅਵਤਾਰ ਸਿੰਘ ਤਾਰੀ ਨੂੰ ਵੀ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਉਸ ਮਾਮਲੇ ਵਿਚ ਵੀ ਕਿਸੇ ਵੀ ਦੋਸ਼ੀ ਨੂੰ ਨਹੀਂ ਲੱਭ ਸਕੀ ਸੀ। ਮਾਤਾ ਚੰਦ ਕੌਰ ਦੇ ਕੇਸ ਵਿਚ ਪੁਲਿਸ ਦੀ ਿਢੱਲੀ ਕਾਰਵਾਈ ਨੂੰ ਦੇਖਦਿਆਂ ਸੁਖਦੇਵ ਸਿੰਘ ਨੇ ਹਾਈ ਕੋਰਟ ਵਿਚ ਫ਼ਰਿਆਦ ਕਰਕੇ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ।
ਨਾ ਮੁੜੇ ਤਾਂ ਖਾਲਸਿਆਂ ਦੇ ਹੁਕਮ ਲਈ ਉਹ 24 ਘੰਟੇ ਤਿਆਰ ਹਨ
ਚਿੱਠੀ ਵਿਚ ਵਾਰ-ਵਾਰ ਖਾਲਸਿਆਂ ਦਾ ਜ਼ਿਕਰ ਕੀਤਾ ਗਿਆ ਸੀ। ਉਨ੍ਹਾਂ ਸੁਖਦੇਵ ਸਿੰਘ ਨੂੰੂ ਧਮਕੀ ਦਿੱਤੀ ਕਿ ਉਸ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ 20 ਸਤੰਬਰ ਨੂੰ ਉਹ ਤਰੀਕ 'ਤੇ ਨਾ ਜਾਣ ਅਤੇ ਸੀਬੀਆਈ ਦਾ ਕੇਸ ਵਾਪਸ ਲੈ ਲੈਣ। ਚਿੱਠੀ ਵਿਚ ਮਾਤਾ ਚੰਦ ਕੌਰ ਤੇ ਅਵਤਾਰ ਸਿੰਘ ਤਾਰੀ ਦੇ ਕਤਲ ਦਾ ਹਵਾਲਾ ਦੇ ਕੇ ਚਿਤਾਵਨੀ ਦਿੱਤੀ ਗਈ ਸੀ ਕਿ ਜੇਕਰ ਉਹ ਨਾ ਮੁੜੇ ਤਾਂ ਖਾਲਸਿਆਂ ਦੇ ਹੁਕਮ ਦੀ ਪਾਲਣਾ ਕਰਨ ਲਈ ਖਾਲਸੇ 24 ਘੰਟੇ ਤਿਆਰ ਹਨ।
ਮਾਮਲੇ ਦੀ ਕੀਤੀ ਜਾ ਰਹੀ ਹੈ ਜਾਂਚ
ਇਸ ਮਾਮਲੇ ਵਿਚ ਸੁਖਦੇਵ ਸਿੰਘ ਨੇ ਪੁਲਿਸ ਕਮਿਸ਼ਨਰ ਨੂੰ ਵੀ ਸ਼ਿਕਾਇਤ ਕੀਤੀ ਹੈ ਅਤੇ ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਅੌਲਖ ਨੇ ਜਾਂਚ ਏਡੀਸੀਪੀ-4 ਜਸਵਿੰਦਰ ਸਿੰਘ ਨੂੰ ਦੇ ਦਿੱਤੀ ਹੈ। ਇਸ ਮਾਮਲੇ ਵਿਚ ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿ ਕੇਸ ਦੀ ਪੜਤਾਲ ਕੀਤੀ ਜਾ ਰਹੀ ਹੈ। ਛੇਤੀ ਹੀ ਮਾਮਲਾ ਹੱਲ ਕੀਤਾ ਜਾਵੇਗਾ। ਧਮਕੀ ਭਰੀ ਚਿੱਠੀ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ।