ਢਾਕਾ (ਏਜੰਸੀ) : ਅਭਿਆਸ ਦੌਰਾਨ ਬੰਗਲਾਦੇਸ਼ ਦੇ ਸਲਾਮੀ ਬੱਲੇਬਾਜ਼ ਤਮੀਮ ਇਕਬਾਲ ਦੀ ਉਂਗਲੀ ਟੁੱਟ ਗਈ ਹੈ ਜਿਸ ਕਾਰਨ ਉਹ ਇਕ ਮਹੀਨੇ ਲਈ ਟੀਮ ਤੋਂ ਬਾਹਰ ਰਹਿਣਗੇ। ਬੰਗਲਾਦੇਸ਼ ਿਯਕਟ ਬੋਰਡ ਨੇ ਦੱਸਿਆ ਕਿ ਤਮੀਮ ਦੇ ਖੱਬੇ ਹੱਥ ਦੀ ਛੋਟੀ ਉਂਗਲੀ 'ਚ ਸੱਟ ਲੱਗੀ ਹੈ ਜਿਸ ਕਾਰਨ ਉਹ ਅਫਗਾਨਿਸਤਾਨ ਖ਼ਿਲਾਫ਼ ਹੋਣ ਵਾਲੀ ਤਿੰਨ ਇਕ ਦਿਨਾ ਮੈਚਾਂ ਦੀ ਸੀਰੀਜ਼ 'ਚ ਨਹੀਂ ਖੇਡ ਸਕਣਗੇ। ਬੋਰਡ ਨੂੰ ਉਮੀਦ ਹੈ ਕਿ ਇੰਗਲੈਂਡ ਖ਼ਿਲਾਫ਼ ਸੱਤ ਅਕਤੂਬਰ ਤੋਂ ਸ਼ੁਰੂ ਹੋ ਰਹੀ ਤਿੰਨ ਇਕ ਦਿਨਾ ਅਤੇ ਦੋ ਟੈਸਟ ਮੈਚਾਂ ਦੀ ਸੀਰੀਜ਼ ਤੋਂ ਪਹਿਲਾਂ ਉਹ ਠੀਕ ਹੋ ਜਾਣਗੇ।
ਕੋਚ ਮੈਕਨਰੋ ਨੇ ਰਾਓਨਿਕ ਨਾਲੋਂ ਤੋੜਿਆ ਰਿਸ਼ਤਾ
ਨਿਊਯਾਰਕ (ਏਜੰਸੀ) : ਯੂਐੱਸ ਓਪਨ ਤੋਂ ਪਹਿਲਾਂ ਕੈਨੇਡਾ ਦੇ ਮਿਲੋਸ ਰਾਓਨਿਕ ਦੇ ਕੋਚ ਜਾਨ ਮੈਕਨਰੋ ਨੇ ਉਨ੍ਹਾਂ ਨਾਲੋਂ ਰਿਸ਼ਤਾ ਤੋੜ ਲਿਆ। ਉਹ ਮਈ 'ਚ ਰਾਓਨਿਕ ਨਾਲ ਸਲਾਹਕਾਰ ਵਜੋਂ ਜੁੜੇ ਸਨ ਜਿਸ ਤੋਂ ਬਾਅਦ ਵਿਸ਼ਵ ਦੇ ਛੇਵੇਂ ਨੰਬਰ ਦੇ ਖਿਡਾਰੀ ਰਾਓਨਿਕ ਵਿੰਬਲਡਨ 'ਚ ਆਪਣੇ ਕਰੀਅਰ ਦੇ ਪਹਿਲੇ ਗਰੈਂਡ ਸਲੈਮ ਦੇ ਫਾਈਨਲ 'ਚ ਪੁੱਜੇ ਸਨ। ਮੈਕਨਰੋ ਨੇ ਕਿਹਾ ਕਿ ਮੈਂ ਯੂਐੱਸ ਓਪਨ 'ਚ ਰਾਓਨਿਕ ਨਾਲ ਨਹੀਂ ਰਹਾਂਗਾ। ਮੈਂ ਉਨ੍ਹਾਂ ਨੂੰ ਬਿਹਤਰ ਖੇਡਦੇ ਦੇਖਣਾ ਚਾਹੁੰਦਾ ਹਾਂ। ਮੈਨੂੰ ਲਗਦਾ ਹੈ ਕਿ ਸਾਡਾ ਵੱਖ ਹੋਣਾ ਟੈਨਿਸ ਲਈ ਬਿਹਤਰ ਹੈ।
ਅਫ਼ਗਾਨਿਸਤਾਨ ਨਾਲ ਇਕ ਦਿਨਾ ਸੀਰੀਜ਼ ਖੇਡੇਗਾ ਬੰਗਲਾਦੇਸ਼
ਢਾਕਾ (ਏਜੰਸੀ) : ਬੰਗਲਰਾਦੇਸ਼ ਸਤੰਬਰ ਦੇ ਅੰਤ 'ਚ ਅਫਗਾਨਿਸਤਾਨ ਖ਼ਿਲਾਫ਼ ਪਹਿਲੀ ਅੰਤਰਰਾਸ਼ਟਰੀ ਇਕ ਦਿਨਾ ਸੀਰੀਜ਼ ਦੀ ਮੇਜ਼ਬਾਨੀ ਕਰੇਗਾ। ਬੰਗਲਾਦੇਸ਼ ਿਯਕਟ ਬੋਰਡ ਦੇ ਪ੍ਰਧਾਨ ਨਜਮੁਲ ਹਸਨ ਮੁਤਾਬਕ ਇਹ ਦੌਰਾ ਇੰਗਲੈਂਡ ਟੀਮ ਦੇ ਆਉਣ ਤੋਂ ਪਹਿਲਾਂ ਮੇਜ਼ਬਾਨ ਟੀਮ ਦੀ ਤਿਆਰੀ ਲਈ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਫਿਲਹਾਲ ਭਾਰਤ 'ਚ ਮੌਜੂਦ ਅਫਗਾਨ ਟੀਮ ਢਾਕਾ 'ਚ 25, 28 ਅਤੇ 30 ਸਤੰਬਰ ਨੂੰ ਤਿੰਨ ਇਕ ਦਿਨਾ ਮੈਚ ਖੇਡਣ ਨੂੰ ਰਾਜ਼ੀ ਹੋ ਗਈ ਹੈ।