ਸਟੇਟ ਬਿਊਰੋ, ਚੰਡੀਗੜ੍ਹ : ਜਾਗਰੂਕਤਾ ਨੇ ਰਾਜ 'ਚ ਡੀਏਪੀ ਦੀ ਮੰਗ ਨੂੰ ਘਟਾ ਦਿੱਤਾ ਹੈ। ਉੱਥੇ ਹੀ ਮੰਗ ਘਟਣ ਨਾਲ ਕਿਸਾਨਾਂ ਨੂੰ 650 ਕਰੋੜ ਰੁਪਏ ਦੀ ਬਚਤ ਵੀ ਹੋਈ ਹੈ। ਖੇਤੀ ਮੰਤਰੀ ਜੱਥੇਦਾਰ ਤੋਤਾ ਸਿੰਘ ਨੇ ਸਥਾਨਕ ਕਿਸਾਨ ਭਵਨ 'ਚ ਸਮੂਹ ਜ਼ਿਲਿ੍ਹਆਂ ਦੇ ਖੇਤੀ ਵਿਭਾਗ ਨਾਲ ਸਬੰਧਤ ਫੀਲਡ ਵਕਰ ਦੀ ਸਮੀਖਿਆ ਤੋਂ ਬਾਅਦ ਇਸ ਦਾ ਖੁਲਾਸਾ ਕੀਤਾ।
ਖੇਤੀ ਮੰਤਰੀ ਨੇ ਕਿਹਾ ਕਿ ਖੇਤੀ ਨੂੰ ਲਾਭਦਾਇਕ ਵਪਾਰ ਬਣਾਉਣ ਲਈ ਇਸ ਦੀ ਲਾਗਤ ਕੀਮਤਾਂ 'ਚਤ ਕਟੌਤੀ ਵੀ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਸੰਗਠਨ ਨਿਊਟ੫ੀਸ਼ਨ ਮੈਨੇਜਮੈਂਟ ਪ੍ਰੋਗਰਾਮ ਤਹਿਤ ਧਰਦੀ ਦੀ ਉਪਜਾਊ ਸ਼ਕਤੀ ਵਧਾਉਣ ਸਬੰਧੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਨ੍ਹਾਂ ਦੇ ਚੱਲਦੇ ਇਸ ਸਾਲ ਡੀਏਪੀ ਖਾਦ ਦਾ ਬੇਲੋੜੀ ਵਰਤੋਂ ਘਟੀ ਹੈ ਅਤੇ ਧਰਤੀ ਦੀ ਉਪਜਾਊ ਸ਼ਕਤੀ ਵਧੀਕ ਖਾਦ ਦੀ ਵਰਤੋਂ ਨਾ ਕਰਨ ਕਾਰਨ ਪ੍ਰਭਾਵਿਤ ਹੋਣ ਤੋਂ ਬਚੀ ਹੈ। ਖੇਤੀ ਮੰਤਰੀ ਨੇ ਦੱਸਿਆ ਕਿ ਇਸ ਸਾਲ ਧਾਨ, ਮੱਕੀ, ਕਪਾਹ ਅਧੀਨ ਬਿਜਾਈ ਦਾ ਰਕਬਾ ਵਧਿਆ ਹੈ ਤੇ ਬੰਪਰ ਪੈਦਾਵਾਰ ਹੋਣ ਦੀ ਸੰਭਾਵਨਾ ਹੈ। ਖੇਤੀ ਮੰਤਰੀ ਨੇ ਇਸ ਮੌਕੇ 'ਤੇ ਸਮੂਹ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਪੀਏਯੂ ਵੱਲੋਂ ਸਿਫਾਰਿਸ਼ ਕੀਤੇ ਬੀਜਾਂ ਦੀ ਖਰੀਦ ਕਰਨ ਵਾਲੇ ਕਿਸਾਨਾਂ ਨੂੰ ਸਮੇਂ 'ਤੇ ਸਬਸਿਡੀ ਦੇਣਾ ਯਕੀਨੀ ਬਣਾਇਆ ਜਾਵੇ।
ਬੈਠਕ 'ਚ ਵਧੀਕ ਮੁਖ ਸਕੱਤਰ ਨਿਰਮਲ ਜੀਤ ਸਿੰਘ ਕਲਸੀ, ਅਨੁਰਾਗ ਵਰਮਾ ਸਕੱਤਰ ਖੇਤੀ, ਜਸਬੀਰ ਸਿੰਘ ਡਾਇਰੈਕਟਰ ਅਤੇ ਖੇਤੀ ਵਿਭਾਗ ਦੇ ਉੱਚ ਅਧਿਕਾਰੀ ਸਮੇਤ ਸੂਬੇ ਦੇ ਸਮੂਹ ਜ਼ਿਲਿ੍ਹਆਂ ਦੇ ਮੁਖ ਖੇਤੀ ਅਧਿਕਾਰੀ ਮੌਜੂਦ ਸਨ।