ਸੰਤੋਸ਼ ਕੁਮਾਰ ਸਿੰਗਲਾ, ਮਲੌਦ : ਸੱਤਿਆ ਭਾਰਤੀ ਸਕੂਲ ਚਾਪੜਾ ਵੱਲੋਂ ਬੂਟੇ ਲਗਾਉਣ ਤੇ ਸੰਭਾਲਣ ਲਈ ਪ੍ਰਰੰਪਰਾ ਬਣਾਈ ਰੱਖਣ ਲਈ ਪਿੰਡ ਦੀਆਂ ਸਾਂਝੀਆ ਥਾਵਾਂ, ਸਰਕਾਰੀ ਸਕੂਲਾਂ ਆਦਿ ਥਾਵਾਂ ਤੇ ਬੂਟੇ ਲਗਾ ਕੇ ਭਾਰਤੀ ਫਾਊਂਡੇਸ਼ਨ ਦੀ ਵਰੇਗੰਢ ਮਨਾਈ ਗਈ। ਸਕੂਲ ਦੀ ਮੁੱਖ ਅਧਿਆਪਕ ਰਮਨਦੀਪ ਕੌਰ ਨੇ ਵਿਦਿਆਰਥੀਆਂ ਨੂੰ ਵਾਤਾਵਰਨ ਦੀ ਸੰਭਾਲ ਸਬੰਧੀ ਸੂਚਿਤ ਕੀਤਾ। ਇਸ ਮੌਕੇ ਸਕੂਲ ਸਟਾਫ ਰਾਜਪਾਲ ਕੌਰ, ਜਤਿੰਦਰ ਕੌਰ ਗਿੱਲ, ਪਰਮਜੀਤ ਕੌਰ, ਸੁਪ੫ੀਤ ਕੌਰ ਤੋਂ ਇਲਾਵਾ ਸਰਪੰਚ ਮਨਦੀਪ ਸਿੰਘ, ਪ੫ਗਟ ਸਿੰਘ, ਦੀਦਾਰ ਸਿੰਘ, ਜਸਵਿੰਦਰ ਕੌਰ ਆਦਿ ਦੇ ਸਹਿਯੋਗ ਨਾਲ ਬੂਟੇ ਲਗਾਏ ਗਏ। ਇਸੇ ਤਰ੍ਹਾਂ ਸੱਤਿਆ ਭਾਰਤੀ ਸਕੂਲ ਗੋਸਲ ਵੱਲੋਂ ਮੁੱਖ ਅਧਿਆਪਕ ਰਮਨਵੀਰ ਕੌਰ ਦੀ ਅਗਵਾਈ 'ਚ ਪਿੰਡ ਦੀਆਂ ਸਾਂਝੀਆਂ ਥਾਵਾਂ 'ਤੇ ਬੂਟੇ ਲਗਾਏ ਗਏ।
↧