ਉਮੇਸ਼ ਜੈਨ, ਸ੫ੀ ਮਾਛੀਵਾੜਾ ਸਾਹਿਬ : ਬੱਸ ਅੱਡਾ ਨੇੜ੍ਹੇ ਗੁੱਗਾ ਜਾਹਰ ਵੀਰ ਦੇ ਸਥਾਨ 'ਤੇ ਉਨ੍ਹਾਂ ਦੀ ਮੂਰਤੀ ਅੱਜ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਸਥਾਪਿਤ ਕੀਤੀ ਗਈ। ਮੂਰਤੀ ਸਥਾਪਨਾ ਤੋਂ ਪਹਿਲਾਂ ਇਕ ਸ਼ੋਭਾ ਯਾਤਰਾ ਕੱਢੀ ਗਈ ਤੇ ਗੁੱਗਾ ਜਾਹਰ ਵੀਰ ਦੀ ਮੂਰਤੀ ਨੂੰ ਸੁੰਦਰ ਪਾਲਕੀ 'ਚ ਸਜਾ ਕੇ ਸਾਰੇ ਸ਼ਹਿਰ ਦੀ ਪਰਿਕਰਮਾ ਕਰਵਾਈ ਗਈ।
ਗੁੱਗਾ ਜਾਹਰ ਵੀਰ ਦੀ ਮੂਰਤੀ ਨੂੰ ਪੂਰੇ ਵਿਧੀ ਵਿਧਾਨ ਨਾਲ ਸਥਾਪਿਤ ਕੀਤਾ ਗਿਆ ਤੇ ਮਾਛੀਵਾੜਾ ਇਲਾਕੇ 'ਚ ਇਹ ਪਹਿਲੀ ਮੂਰਤੀ ਹੈ। ਇਸ ਮੌਕੇ ਕਮੇਟੀ ਦੇ ਪ੫ਧਾਨ ਸਾਬਕਾ ਕੌਂਸਲਰ ਮੰਗਤ ਰਾਏ, ਪੇ੫ਮ ਸਾਗਰ, ਰਾਜ ਕੁਮਾਰ, ਪਵਨ ਕੁਮਾਰ, ਦੇਵਰਾਜ, ਧਨਪੱਤ ਰਾਏ, ਸੋਹਣ ਲਾਲ, ਰਾਘਵ ਕੁਮਾਰ, ਬਾਬਾ ਹਰਮੇਲ ਸ਼ਾਹ, ਸਾਂਈ ਬੱਗੂ ਸ਼ਾਹ, ਬਲਦੇਵ ਸਿੰਘ ਆਸਟ, ਗੁਰਮੀਤ ਸਿੰਘ, ਸੰਜੀਵ ਕੁਮਾਰ, ਿਯਸ਼ਨ ਪਾਲ ਤੇ ਜੈਮਲ ਸਿੰਘ ਆਦਿ ਮੌਜੂਦ ਸਨ।