ਕੁਲਵਿੰਦਰ ਸਿੰਘ ਵਿਰਦੀ, ਸਿੱਧਵਾਂ ਬੇਟ : ਥਾਣਾ ਸਿੱਧਵਾਂ ਬੇਟ ਦੀ ਅਧੀਨ ਪੈਂਦੇ ਪਿੰਡ ਸਲੇਮਪੁਰਾ ਦੀ ਟਿੱਬਾ ਬਸਤੀ 'ਚ ਪੁਲਿਸ ਵੱਲੋਂ ਅਚਾਨਕ ਇਕ ਘਰ 'ਚ ਛਾਪੇਮਾਰੀ ਦੌਰਾਨ ਵੱਡੀ ਮਾਤਰਾ 'ਚ ਕਾਰਤੂਸ ਸਮੇਤ ਜ਼ਬਤ ਕੀਤੀ ਐੱਸਐੱਲਆਰ ਕਾਰਨ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦੇਰ ਸ਼ਾਮ ਪੁਲਿਸ ਵੱਲੋਂ ਕਿਸੇ ਵਿਅਕਤੀ ਵੱਲੋਂ ਦਿੱਤੀ ਗੁਪਤ ਸੂਚਨਾ ਦੇ ਆਧਾਰ 'ਤੇ ਇਕ ਘਰ 'ਚ ਛਾਪਾ ਮਾਰਿਆ ਗਿਆ। ਇਹ ਵੀ ਪਤਾ ਲੱਗਾ ਹੈ ਕਿ ਇਹ ਐੱਸਐੱਲਆਰ ਘਰ ਦੇ ਮਾਲਕ ਦੀ ਨਹੀਂ ਹੈ। ਭਾਵੇਂ ਕਿ ਘਰ ਦੇ ਮਾਲਕ ਨੇ ਪੁਲਿਸ ਨੂੰ ਇਸ ਰਾਈਫਲ ਦਾ ਮਾਲਕ ਚੰਡੀਗੜ੍ਹ ਰਹਿੰਦਾ ਕੋਈ ਉਸਦਾ ਰਿਸ਼ਤੇਦਾਰ ਦੱਸਿਆ ਹੈ। ਪਰ ਪੁਲਿਸ ਨੇ ਇਸ ਨੂੰ ਆਪਣੇ ਕਬਜ਼ੇ 'ਚ ਲੈ ਕੇ ਉਸਦਾ ਰਿਸ਼ਤੇਦਾਰ ਤੇ ਉਸਦੇ ਦੇ ਕਾਗਜ਼ਾਤ ਪੇਸ਼ ਕਰਨ ਲਈ ਕਿਹਾ ਹੈ। ਇਲਾਕੇ ਦੇ ਲੋਕ ਪਹਿਲਾਂ ਤੋਂ ਇਲਾਕੇ 'ਚ ਫੈਲੇ ਲੁਟੇਰਾ ਗਿਰੋਹ ਦੇ ਖ਼ੋਫ ਤੋਂ ਬਾਹਰ ਵੀ ਨਹੀਂ ਨਿਕਲੇ ਸਨ ਕਿ ਇਲਾਕੇ 'ਚ ਮਿਲੇ ਇਸ ਜਾਇਜ਼ ਜਾਂ ਨਜਾਇਜ਼ ਅਸਲੇ ਕਾਰਨ ਫਿਰ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।
↧